...ਜਦੋਂ ਘਰ ਦੀ ਟਾਇਲਟ ’ਚ ਪਹੁੰਚਿਆ ਮਗਰਮੱਛ
Monday, Sep 30, 2019 - 12:44 AM (IST)

ਅਲਵਰ ਰਾਜਸਥਾਨ ’ਚ ਅਲਵਰ ਜ਼ਿਲੇ ਦੇ ਰਾਜਗੜ੍ਹ ਪੰਚਾਇਤ ਕਮੇਟੀ ਖੇਤਰ ’ਚ ਇਕ ਮਕਾਨ ਦੀ ਟਾਇਲਟ ’ਚ ਮਗਰਮੱਛ ਆਉਣ ਨਾਲ ਪਿੰਡ ਵਾਸੀ ਸਹਿਮ ਗਏ। ਘਰ ਦੇ ਮਾਲਕ ਸੁਲਤਾਨ ਸਿੰਘ ਮੀਣਾ ਦੀ ਨੂੰਹ ਫੁਲੰਤੀ ਸਵੇਰੇ ਕਰੀਬ 6 ਵਜੇ ਟਾਇਲਟ ਵੱਲ ਗਈ ਤਾਂ ਉਥੇ ਮੌਜੂਦ ਮਗਰਮੱਛ ਨੂੰ ਦੇਖ ਕੇ ਡਰ ਗਈ। ਉਸ ਵਲੋਂ ਰੌਲਾ ਪਾਉਣ ’ਤੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀ ਉਥੇ ਪਹੁੰਚ ਗਏ ਤੇ ਉਨ੍ਹਾਂ ਨੇ ਟਾਇਲਟ ਨੂੰ ਤਾਲਾ ਲਾ ਦਿੱਤਾ ਤੇ ਇਸ ਦੀ ਸੂਚਨਾ ਵਣ ਵਿਭਾਗ ਨੂੰ ਦਿੱਤੀ। ਸੂਚਨਾ ਮਿਲਣ ’ਤੇ ਵਣ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਮਗਰਮੱਛ ਨੂੰ ਫੜ ਲਿਆ। ਮਗਰਮੱਛ ਦੀ ਲੰਬਾਈ ਕਰੀਬ 4 ਫੁੱਟ ਹੈ।