ਵਟਸਐਪ ''ਤੇ ਵੱਧ ਲਾਭ ਦਾ ਝਾਂਸਾ ਦੇ ਕੇ ਮਾਰੀ ਠੱਗੀ

Friday, Nov 01, 2024 - 05:54 PM (IST)

ਵਟਸਐਪ ''ਤੇ ਵੱਧ ਲਾਭ ਦਾ ਝਾਂਸਾ ਦੇ ਕੇ ਮਾਰੀ ਠੱਗੀ

ਬੁਢਲਾਡਾ (ਬਾਂਸਲ) : ਸਥਾਨਕ ਸਾਇਬਰ ਕ੍ਰਾਇਮ ਵੱਲੋਂ ਵਟਸਐਪ ਐਪ ਇਨਵੈਸਟਮੈਂਟ ਨਾਂਅ ਦੀ ਐਪ ਵੱਲੋਂ ਵੱਧ ਲਾਭ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਰਜੀਤਪਾਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਨੇੜੇ ਭਾਰਤ ਸਿਨੇਮਾ ਬੁਢਲਾਡਾ ਨੇ ਸਾਈਬਰ ਨੂੰ ਕ੍ਰਾਈਮ ਨੂੰ ਦਰਖਾਸਤ ਦੇ ਕੇ ਧਿਆਨ ਵਿਚ ਲਿਆਂਦਾ ਗਿਆ ਕਿ ਵਟਸਐਪ ਰਾਹੀਂ ਵੱਧ ਲਾਭ ਦਾ ਝਾਂਸਾ ਦੇ ਕ 53,23,924 ਦੀ ਠੱਗੀ ਮਾਰ ਲਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News