ਦੋ ਵਿਅਕਤੀ 10 ਕਿੱਲੋ ਡੋਡਾ ਪੋਸਤ ਸਮੇਤ ਕਾਬੂ
Saturday, Jul 06, 2024 - 06:09 PM (IST)

ਸੰਗਤ ਮੰਡੀ (ਮਨਜੀਤ) : ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਪਿੰਡ ਦਾਨੇ ਕਾ ਚੱਕ ਵਿਖੇ ਦੋ ਵਿਅਕਤੀਆਂ ਨੂੰ 20 ਕਿੱਲੋਂ ਭੁੱਕੀ ਡੋਡਾ ਪੋਸਤ ਸਮੇਤ ਕਾਬੂ ਕੀਤਾ ਹੈ। ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ ’ਚ ਗਸਤ ਕੀਤੀ ਜਾ ਰਹੀ ਸੀ। ਗਸਤ ਦੌਰਾਨ ਪੁਲਸ ਪਾਰਟੀ ਜਦ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਦੋ ਸ਼ੱਕੀ ਵਿਅਕਤੀ ਪਿੰਡ ਵੱਲ ਆ ਰਹੇ ਸਨ।
ਪੁਲਸ ਪਾਰਟੀ ਵੱਲੋਂ ਜਦ ਉਕਤ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ 20 ਕਿੱਲੋ ਡੋਡਾ ਪੋਸਤ ਬਰਾਮਦ ਹੋਇਆ।ਫੜੇ ਗਏ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਤੇ ਬਾਦਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਦਾਨੇ ਕਾ ਚੱਕ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।