ਸ਼੍ਰੀ ਹਿੱਤ ਅਭਿਲਾਸ਼ੀ ਸਕੂਲ ਵਿਖੇ ਰੈੱਡ ਕਰਾਸ ਦਿਵਸ ਮਨਾਇਆ ਗਿਆ

Tuesday, May 08, 2018 - 06:05 PM (IST)

 ਬੁਢਲਾਡਾ (ਮਨਜੀਤ) — ਇਥੋਂ ਦੇ ਸ਼੍ਰੀ ਹਿੱਤ ਅਭਿਲਾਸ਼ੀ ਸ. ਸ. ਵਿੱਦਿਆ ਮੰਦਰ ਵਿਖੇ ਰੈੱਡ ਕਰਾਸ ਸੰਬੰਧੀ ਰੈਲੀ ਕੱਢੀ ਗਈ । ਪ੍ਰਾਥਨਾ ਸਭਾ 'ਚ ਸਕੂਲ ਦੇ ਪ੍ਰਿੰਸੀਪਲ ਮੁਨੀਸ਼ ਕੁਮਾਰ ਅਰੋੜਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੈੱਡ ਕਰਾਸ ਡੇਅ ਹੈਨਰੀ ਡਨੇਟ ਦੇ ਜਨਮ ਦਿਵਸ ਤੇ ਮਨਾਇਆ ਜਾਂਦਾ ਹੈ । ਇਹ ਸਮਾਗਮ 1863 ਈ : 'ਚ ਪਹਿਲੀ ਵਾਰ ਜਨੇਵਾ 'ਚ ਮਨਾਇਆ ਗਿਆ ਸੀ । ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੀ ਮਹੱਤਤਾ ਅਤੇ ਖੁਨਦਾਨ ਦੀ ਮਹੱਤਤਾ ਦੱਸੀ । ਇਸ ਪ੍ਰੋਗਰਾਮ 'ਚ ਜ਼ਿਲਾ ਪ੍ਰਧਾਨ ਚਿਮਨ ਲਾਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਲਾਲ, ਮੈਨੇਜਰ ਜਤਿੰਦਰ ਕੁਮਾਰ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।


Related News