ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁੱਟਾਂ ਦਾ ਲੰਗਰ ਲਗਾਇਆ
Friday, Dec 26, 2025 - 01:35 PM (IST)
ਬੁਢਲਾਡਾ (ਮਨਜੀਤ) : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁੱਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸਥਾਨਕ ਭੀਖੀ ਰੋਡ ਡਾ. ਪਵਨ ਹਸਪਤਾਲ ਨੇੜੇ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਵੱਲੋਂ ਦੁੱਧ ਅਤੇ ਬਿਸਕੁੱਟਾਂ ਦਾ ਲੰਗਰ ਲਗਾ ਕੇ 2 ਦਿਨਾਂ ਤੋਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਪਵਨ ਸਿੰਗਲਾ, ਸਮਾਜ ਸੇਵੀ ਅਸ਼ੋਕ ਬੈਟਰੀਆਂ ਵਾਲੇ, ਚਰਨਜੀਤ ਸਿੰਘ ਝਲਬੂਟੀ, ਬਬਲੂ ਮਿਸਤਰੀ ਨੇ ਕਿਹਾ ਕਿ ਇਹ ਮਹਾਨ ਸ਼ਹਾਦਤ ਸਾਨੂੰ ਨਿਡਰਤਾ ਨਾਲ ਦੇਸ਼, ਕੌਮ ਦੀ ਸੇਵਾ ਕਰਨ ਅਤੇ ਹੱਕ-ਸੱਚ ਨਾਲ ਲੜਣ ਦੀ ਪ੍ਰੇਰਣਾ ਦਿੰਦੀ ਹੈ।
ਆਪਾਂ ਨੂੰ ਇਸ ਮਹਾਨ ਸ਼ਹਾਦਤ ਤੇ ਮਾਣ ਕਰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਇਨ੍ਹਾਂ ਮਹਾਨ ਕੁਰਬਾਨੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਵੀ ਗੁਰੂਆਂ ਦੇ ਦਰਸਾਏ ਰਸਤੇ ਤੇ ਚੱਲ ਸਕੇ। ਅੱਜ ਸਾਨੂੰ ਗੁਰੂਆਂ ਦੀਆਂ ਸਿਖਿਆਵਾਂ ਤੇ ਪਹਿਰਾ ਦਿੰਦਿਆਂ ਹੋਇਆ ਸਮਾਜ ਵਿੱਚ ਫੈਲੀਆਂ ਬੁਰਾਈਆਂ ਖ਼ਿਲਾਫ਼ਲੜਣਾ ਚਾਹੀਦਾ ਹੈ ਤਾਂ ਜੋ ਸਾਡੇ ਪੰਜਾਬ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮਿਸਤਰੀ ਗੁਰਤੇਜ਼ ਸਿੰਘ, ਸੁਖਮਨ ਸਿੰਘ, ਮਨਜੀਤ ਸਿੰਘ ਸੋਨੂੰ, ਸ਼ਿੰਦਰਪਾਲ ਸਿੰਘ, ਮਿਸਤਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
