ਤਿਉਹਾਰਾਂ ਦੇ ਸੀਜ਼ਨ ''ਚ ਕਈ ਹੋਟਲ ਬਣੇ ਜੂਏ ਤੇ ਦੇਹ ਵਪਾਰ ਦੇ ਅੱਡੇ

Tuesday, Oct 03, 2023 - 01:22 PM (IST)

ਤਿਉਹਾਰਾਂ ਦੇ ਸੀਜ਼ਨ ''ਚ ਕਈ ਹੋਟਲ ਬਣੇ ਜੂਏ ਤੇ ਦੇਹ ਵਪਾਰ ਦੇ ਅੱਡੇ

ਬਠਿੰਡਾ (ਵਰਮਾ) : ਬਠਿੰਡਾ ਸ਼ਹਿਰ ਵਿਚ ਕੁਝ ਅਜਿਹੇ ਹੋਟਲ ਹਨ, ਜਿਨ੍ਹਾਂ ਦਾ ਕਾਰੋਬਾਰ ਬਰਬਾਦ ਹੋ ਚੁੱਕਾ ਹੈ ਪਰ ਉਹ ਨਾਜਾਇਜ਼ ਢੰਗ ਨਾਲ ਪੈਸੇ ਕਮਾਉਣ ਵਿਚ ਲੱਗੇ ਹੋਏ ਹਨ | ਕਈ ਹੋਟਲ ਅਜਿਹੇ ਹਨ ਜਿੱਥੇ ਦੇਹ ਵਪਾਰ ਦਾ ਧੰਦਾ ਆਮ ਹੈ, ਹੁਣ ਉਹ ਵੀ ਜੂਏ ਦੇ ਅੱਡੇ ਬਣਨ ਲੱਗ ਪਏ ਹਨ। ਜੂਏ ਵਿਚ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ, ਜਿਸ ਕਾਰਨ ਕਈ ਘਰ ਬਰਬਾਦ ਹੋ ਕੇ ਕੰਗਾਲ ਹੋ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹੁਣ ਇਸ ਬਾਲੀਵੁੱਡ ਹੀਰੋ ਨੂੰ ਉਤਾਰਨ ਦੀ ਰੌਂਅ 'ਚ ਭਾਜਪਾ

ਤਾਜ਼ਾ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਨੇੜੇ ਸੰਤਪੁਰਾ ਰੋਡ ਤੱਕ ਹੋਟਲਾਂ ਵਿਚ ਨਾਜਾਇਜ਼ ਧੰਦਾ ਜਾਰੀ ਹੈ। ਪੁਲਸ ਦੀ ਨੱਕ ਹੇਠ ਇਹ ਗ਼ੈਰ-ਕਾਨੂੰਨੀ ਕੰਮ ਚੱਲ ਰਹੇ ਹਨ, ਜੋ ਅਪਰਾਧਿਕ ਘਟਨਾਵਾਂ ਨੂੰ ਵੀ ਅੰਜ਼ਾਮ ਦੇ ਰਹੇ ਹਨ। ਇਸ ਮਾਮਲੇ ਸਬੰਧੀ ਸ਼ਿਕਾਇਤਾਂ ਉੱਚ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ ਸਨ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਸਬੰਧੀ ਜਦੋਂ ਪੁਲਸ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਹੋਟਲਾਂ ਦੀ ਸੂਚੀ ਬਣਾਈ ਜਾਵੇ ਜਿੱਥੇ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ ਤਾਂ ਛਾਪੇਮਾਰੀ ਸੰਭਵ ਹੈ, ਪਰ ਕੋਈ ਵੀ ਅਜਿਹਾ ਜੋਖਮ ਉਠਾਉਣ ਲਈ ਤਿਆਰ ਨਹੀਂ ਹੈ |

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News