ਹੈਰੋਇਨ ਬਰਾਮਦ, ਔਰਤ ਸਮੇਤ 4 ਗ੍ਰਿਫ਼ਤਾਰ
Monday, Mar 13, 2023 - 02:21 PM (IST)
ਬਠਿੰਡਾ (ਸੁਖਵਿੰਦਰ) : ਥਰਮਲ ਪੁਲਸ ਵਲੋਂ ਹੈਰੋਇਨ ਬਰਾਮਦ ਕਰਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹੌਲਦਾਰ ਬਲਵਿੰਦਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਰੀਨ ਪੈਲੇਸ ਨੇੜੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਵਲੋਂ ਮੋਟਰਸਾਈਕਲ ਸਵਾਰ ਬਿਕਰਮ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਪੁਲਸ ਵਲੋਂ ਮੁਲਜ਼ਮ ਪਾਸੋਂ 10 ਗ੍ਰਾਂਮ ਹੈਰੋਇਨ ਬਰਮਾਦ ਕਰਕੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ।
ਉਧਰ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵਲੋਂ ਕੱਚੀ ਕਲੋਨੀ ’ਚੋਂ ਮੋਟਰਸਾਈਕਲ ਸਵਾਰ ਸੀਸ਼ਪਾਲ ਸਿੰਘ, ਬੂਟਾ ਸਿੰਘ ਅਤੇ ਸੁਮਨਦੀਪ ਕੌਰ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।