ਨਹਿਰ 'ਚ ਨਹਾਉਂਦੇ ਸਮੇਂ 2 ਬੱਚੇ ਰੁੜ੍ਹੇ, ਇਕ ਦੀ ਮ੍ਰਿਤਕ ਦੇਹ ਬਰਾਮਦ, ਨਹੀਂ ਹੋ ਸਕੀ ਪਛਾਣ

Monday, Jun 26, 2023 - 12:25 PM (IST)

ਨਹਿਰ 'ਚ ਨਹਾਉਂਦੇ ਸਮੇਂ 2 ਬੱਚੇ ਰੁੜ੍ਹੇ, ਇਕ ਦੀ ਮ੍ਰਿਤਕ ਦੇਹ ਬਰਾਮਦ, ਨਹੀਂ ਹੋ ਸਕੀ ਪਛਾਣ

ਬਠਿੰਡਾ (ਸੁਖਵਿੰਦਰ) : ਵੱਖ-ਵੱਖ ਥਾਵਾਂ ’ਤੇ ਨਹਿਰ 'ਚ ਨਹਾਉਂਦੇ ਸਮੇਂ 2 ਬੱਚੇ ਰੁੜ੍ਹ ਗਏ। ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਸਮੇਂ ਕੁਝ ਬੱਚੇ ਬਠਿੰਡਾ ਦੀ ਸਰਹਿੰਦ ਨਹਿਰ ’ਚ ਨਹਾ ਰਹੇ ਸਨ। ਇਸ ਦੌਰਾਨ ਇਕ 12-13 ਸਾਲ ਦਾ ਬੱਚਾ ਪਾਣੀ ’ਚ ਰੁੜ੍ਹ ਗਿਆ। ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਸੂਚਨਾ ਮਿਲਣ ’ਤੇ ਐੱਨ. ਡੀ. ਆਰ. ਐੱਫ. ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਨਹਿਰ ’ਚ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਦੇਰ ਸ਼ਾਮ ਤੱਕ ਕੁਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਪਰਲਜ਼ ਦੀਆਂ ਜਾਇਦਾਦਾਂ ਲੱਭਣ ਦਾ ਕੰਮ ਸ਼ੁਰੂ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਆਦੇਸ਼

ਇਕ ਬੱਚੇ ਦੀ ਲਾਸ਼ ਆਈ. ਟੀ. ਆਈ. ਨੇੜਿਓਂ ਲੰਘਦੇ ਰਜਬਾਹੇ ਤੋਂ ਬਰਾਮਦ ਹੋਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਬੱਚਾ ਰਜਬਾਹੇ ’ਚ ਨਹਾਉਂਦੇ ਸਮੇਂ ਰੁੜ੍ਹ ਗਿਆ ਹੋਵੇਗਾ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਦੋਵਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ ਜਨਾਨੀ ਦੀ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ, ਜਾਣੋ ਪੂਰਾ ਮਾਮਲਾ


author

Harnek Seechewal

Content Editor

Related News