ਬੱਸ ਦੀ ਟੱਕਰ ਨਾਲ ਔਰਤ ਦੀ ਮੌਤ

Tuesday, Jun 10, 2025 - 04:45 PM (IST)

ਬੱਸ ਦੀ ਟੱਕਰ ਨਾਲ ਔਰਤ ਦੀ ਮੌਤ

ਬਠਿੰਡਾ (ਸੁਖਵਿੰਦਰ) : ਬੱਸ ਸਟੈਂਡ ''ਚ ਬੱਸ ਦੀ ਫੇਟ ਨਾਲ ਇਕ ਬਜ਼ੁਰਗ ਔੌਰਤ ਦੀ ਮੋਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਇਕ ਔਰਤ ਬੱਸ ਸਟੈਂਡ ਜਾ ਰਹੀ ਸੀ। ਵਰਕਸ਼ਾਪ ਨਜ਼ਦੀਕ ਉਕਤ ਔਰਤ ਨੂੰ ਇਕ ਬੱਸ ਨੇ ਪਿੱਛੋਂ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੇ ਸਿਰ ''ਤੇ ਗੰਭੀਰ ਸੱਟ ਲੱਗੀ।

ਸੂਚਨਾ ਮਿਲਣ ''ਤੇ ਸੰਸਥਾ ਵਰਕਰ ਸੰਦੀਪ ਗਿੱਲ ਬੱਸ ਸਟੈਂਡ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਸ਼ਨਾਖਤ ਗੁਰਚਰਨ ਕੌਰ ਪਤਨੀ ਬੂਟਾ ਸਿੰਘ ਨਿਵਾਸੀ ਫੂਲ ਹੂਈ ਵਜੋਂ ਹੋਈ। ਸਹਾਰਾ ਟੀਮ ਵਲੋਂ ਲਾਸ਼ ਨੂੰ ਮੁਰਦਾਘਰ ਵਿਚ ਰੱਖ ਕੇ ਔਰਤ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ।


author

Gurminder Singh

Content Editor

Related News