ਭਿਆਨਕ ਹਾਦਸਾ, ਬੱਸ ਹੇਠ ਆਈ ਬਜ਼ੁਰਗ ਔਰਤ
Tuesday, Aug 13, 2024 - 06:11 PM (IST)
ਬਠਿੰਡਾ (ਸੁਖਵਿੰਦਰ) : ਬੱਸ ਸਟੈਂਡ 'ਤੇ ਬੱਸ ਦੀ ਚਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਔਰਤ ਦਾ ਪੈਰ ਬੁਰੀ ਤਰ੍ਹਾਂ ਦਰੜਿਆ ਗਿਆ ਜਿਸ ਨੂੰ ਸਹਾਰਾ ਜਨ ਸੇਵਾ ਵਲੋਂ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਬੱਸ ਸਟੈਂਡ ਵਿਚ ਸੰਤੁਲਨ ਵਿਗੜਨ ਕਾਰਨ ਇਕ ਬਜ਼ੁਰਗ ਔਰਤ ਬੱਸ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਉਸਦਾ ਇਕ ਪੈਰ ਟਾਇਰ ਹੇਠ ਆਉਣ ਕਾਰਨ ਦਰੜਿਆ ਗਿਆ।
ਸੂਚਨਾ ਮਿਲਣ 'ਤੇ ਸੰਸਥਾ ਵਰਕਰ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਔਰਤ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਔਰਤ ਦੀ ਪਹਿਚਾਣ ਰਣਜੀਤ ਕੌਰ 60 ਪਤਨੀ ਗੁਰਬਖਸ਼ ਸਿੰਘ ਵਾਸੀ ਨਈਆਵਾਲਾ ਵਜੋਂ ਹੋਈ।