ਹਰਸਿਮਰਤ ਦੇ ਅਸਤੀਫੇ ਬਾਰੇ ਪੰਜਾਬ ਭਾਜਪਾ ਨੇ ਕੀ ਕਿਹਾ - ਪ੍ਰੈੱਸ ਰਿਵੀਊ

09/18/2020 9:08:36 AM

ਨਰਿੰਦਰ ਮੋਦੀ ਦੀ ਕੈਬਨਿਟ ਤੋਂ ਹਰਸਿਮਰਤ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਬਾਰੇ ਪੰਜਾਬ ਭਾਜਪਾ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, "ਪਹਿਲਾਂ ਤਾਂ ਵੱਡੇ ਅਤੇ ਛੋਟੇ, ਦੋਵੇਂ ਹੀ ਬਾਦਲ ਆਰਡੀਨੈਂਸਾਂ ਦੇ ਹੱਕ ''ਚ ਭੁਗਤੇ ਸੀ, ਹੁਣ ਕੀ ਹੋਇਆ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਲਗਦਾ ਹੈ। ਹੋ ਸਕਦਾ ਹੈ ਇਹ ਸਿਆਸੀ ਦਬਾਅ ਹੋਵੇ।"

ਇਹ ਵੀ ਪੜ੍ਹੋ-

ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਵੱਡੇ ਬਾਦਲ ਨੇ ਪਹਿਲਾਂ ਆਰਡੀਨੈਂਸਾਂ ਦਾ ਸਮਰਥਨ ਕੀਤਾ, ਹੁਣ ਪਤਾ ਨਹੀਂ ਕੀ ਬਦਲਿਆ ਹੈ।

ਉਨ੍ਹਾਂ ਨੇ ਇਸ ਗੱਲ ''ਤੇ ਜ਼ੋਰ ਦਿੱਤਾ ਕਿ ਅਕਾਲੀ ਦਲ ਐੱਨਡੀਏ ਸਰਕਾਰ ਦਾ ਹਿੱਸਾ ਰਹੇਗੇ ਅਤੇ ਜੇਕਰ ਕੋਈ ਮਸਲਾ ਹੈ ਤਾਂ ਉਸ ਦਾ ਹੱਲ ਕੱਢ ਲਿਆ ਜਾਵੇਗਾ।

ਹਰਸਿਮਰਤ ਬਾਦਲ ਦਾ ਅਸਤੀਫ਼ਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੈਬਨਿਟ ਮੰਤਰੀ ਵਜੋਂ ਹਰਸਿਮਰਤ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਰਸਿਮਰਤ ਬਾਦਲ ਦੀ ਥਾਂ ਹੁਣ ਨਰਿੰਦਰ ਸਿੰਘ ਤੋਮਰ ਨੂੰ ਫੂਡ ਪ੍ਰੋਸੈਸਿੰਗ ਮੰਤਰਾਲੇ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

ਖੇਤੀ ਆਰਡੀਨੈਂਸ ਦੇ ਮਾਮਲੇ ''ਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ''ਤੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ।

ਭਾਰਤ ''ਚ ਅਗਲੇ ਸਾਲ ਦੀ ਸ਼ੁਰੂਆਤ ''ਚ ਵੈਕਸੀਨ ਆਵੇਗੀ: ਹਰਸ਼ਵਰਧਨ

ਰਾਜ ਸਭਾ ਵਿੱਚ ਕੋਵਿਡ-19 ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਅਗਲੇ ਸਾਲ ਯਾਨਿ 2021 ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਉਪਲਬਧ ਹੋਵੇਗੀ।

ਕੋਰੋਨਾਵਾਇਰਸ
Getty Images
ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਅਗਲੇ ਦੀ ਸ਼ੁਰੂਆਤ ਵਿੱਚ ਭਾਰਤ ਆਵੇਗੀ

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਸਰਕਾਰ ਦੀ ਮਨਸ਼ਾ ਹੈ ਕਿ ਕੋਵਿਡ-19 ਦੀ ਮੌਤ ਦਰ ਨੂੰ ਹੇਠਾਂ ਲਿਆਂਦਾ ਜਾਵੇ।

ਦੇਸ਼ ਵਿੱਚ ਫਿਲਹਾਲ ਕੋਰੋਨਾ ਕਰਕੇ ਮੌਤ ਦਰ 1.6 ਫੀਸਦ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੂੰ 1 ਫੀਸਦ ''ਤੇ ਲੈ ਕੇ ਆਉਣਾ ਚਾਹੁੰਦੀ ਹੈ।

https://www.youtube.com/watch?v=xWw19z7Edrs&t=1s

ਦਿੱਲੀ ਦੰਗਿਆਂ ਲਈ ਮੁਆਵਜ਼ੇ ''ਤੇ ਚੁੱਕੇ ਗਏ ਸਵਾਲ

ਦਿੱਲੀ ਦੰਗਿਆਂ ਦੇ 6 ਮਹੀਨੇ ਬਾਅਦ ਦਿੱਲੀ ਸਰਕਾਰ ਨੂੰ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ''ਚ ਦੇਰੀ, ਬੇਜੋੜ ਅਤੇ ਗ਼ਲਤ ਤਰੀਕੇ ਨਾਲ ਕੇਸ ਰੱਦ ਵਰਗੇ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਿੱਲੀ ਹਿੰਸਾ
Reuters

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਘੱਟ ਗਿਣਤੀਆਂ ਦੇ ਕਲਿਆਣ ਲਈ ਦਿੱਲੀ ਵਿਧਾਨ ਸਭਾ ਦੇ ਇੱਕ ਪੈਨਲ ਨੇ ਮਾਲੀਆ ਵਿਭਾਗ ਨੂੰ ਘੱਟੋ-ਘੱਟ 30 ਕੇਸਾਂ ਦੇ ਦਾਅਵੇ ਤੇ ਮੁਆਵਜ਼ੇ ਅਤੇ 50 ਕੇਸਾਂ ਨੂੰ ਰੱਦ ਕਰਨ ''ਤੇ ਰਿਵੀਊ ਕਰਨ ਲਈ ਕਿਹਾ।

ਹੁਣ 3200 ਦਾਅਵਿਆਂ ਵਿੱਚੋਂ 900 ਰੱਦ ਕਰ ਦਿੱਤੇ ਗਏ ਹਨ। ਸਰਕਾਰ ਨੇ 1532 ਦਾਅਵੇ ਹੀ ਪਾਸ ਕਰਕੇ ਉਨ੍ਹਾਂ ਲਈ ਕਰੀਬ 19 ਕਰੋੜ ਦਾ ਮੁਆਵਜ਼ਾ ਜਾਰੀ ਕੀਤਾ ਹੈ।

IPL 2020: ਬਰਤਾਨੀਆ ਤੋਂ ਆਉਣ ਵਾਲੇ ਖਿਡਾਰੀ 36 ਘੰਟੇ ਕੁਆਰੰਟੀਨ ਹੋਣਗੇ

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ ਨੇ ਯੂਏਈ ਪਹੁੰਚਣ ਵਾਲੇ 21 ਆਸਟਰੇਲੀਆਈ ਅਤੇ ਇੰਗਲੈਂਡ ਦੇ ਖਿਡਾਰੀਆਂ ਲਈ 6 ਦਿਨਾਂ ਦੀ ਬਜਾਇ 36 ਘੰਟੇ ਲਈ ਕੁਆਰੰਟੀਨ ਸਮਾਂ ਕਰ ਦਿੱਤਾ ਹੈ।

ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਭਾਰਤੀ ਕ੍ਰਿਕਟ ਬੋਰਡ ਨੇ (ਬੀਸੀਸੀਆ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਦੇ ਸਬੰਧਿਤ ਵਿਭਾਗਾਂ ਨਾਲ ਇਸ ਸਬੰਧੀ ਮਸਲਾ ਸੁਲਝਾ ਲਿਆ ਹੈ।

ਆਈਪੀਐੱਲ ਦੇ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੇ ਆਧਾਰ ''ਤੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, "ਹਾਂ, ਮੈਂ ਇਸ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਇੰਗਲੈਂਡ ਅਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ 6 ਦਿਨਾਂ ਦੀ ਬਜਾਇ 36 ਘੰਟੇ ਲਈ ਕੁਆਰੰਟੀਨ ਹੋਣਾ ਪਵੇਗਾ।"

ਇਹ ਵੀ ਪੜ੍ਹੋ-

ਇਹ ਵੀ ਵੇਖੋ

https://www.youtube.com/watch?v=N_jf6RahQHI

https://www.youtube.com/watch?v=bRB46QKj2LU

https://www.youtube.com/watch?v=ph1KpWvWJwY&t=3s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7aa41939-b5c7-478f-a3ab-b2fe248933d3'',''assetType'': ''STY'',''pageCounter'': ''punjabi.india.story.54200525.page'',''title'': ''ਹਰਸਿਮਰਤ ਦੇ ਅਸਤੀਫੇ ਬਾਰੇ ਪੰਜਾਬ ਭਾਜਪਾ ਨੇ ਕੀ ਕਿਹਾ - ਪ੍ਰੈੱਸ ਰਿਵੀਊ'',''published'': ''2020-09-18T03:26:32Z'',''updated'': ''2020-09-18T03:26:32Z''});s_bbcws(''track'',''pageView'');

Related News