ਹੁਣ ਨਵੇਂ ਕਲਰਸ ਆਪਸ਼ਨ ਨਾਲ ਪੇਸ਼ ਹੋਈ ਟੀ. ਵੀ. ਐੱਸ. ਦੀ ਇਹ ਦਮਦਾਰ ਬਾਈਕ

Friday, May 04, 2018 - 12:45 PM (IST)

ਹੁਣ ਨਵੇਂ ਕਲਰਸ ਆਪਸ਼ਨ ਨਾਲ ਪੇਸ਼ ਹੋਈ ਟੀ. ਵੀ. ਐੱਸ. ਦੀ ਇਹ ਦਮਦਾਰ ਬਾਈਕ

ਜਲੰਧਰ- ਟੀ. ਵੀ. ਐੈੱਸ. ਅਪਾਚੇ ਆਰ. ਟੀ. ਆਰ. 200 4V ਹੁਣ ਨਵੇਂ ਕਲਰ ਆਪਸ਼ਨ ਦੇ ਨਾਲ ਉਪਲੱਬਧ ਹੋਵੇਗੀ। ਇਸ ਦਾ ਨਵਾਂ ਕਲਰ ਅਪਾਚੇ ਆਰ. ਟੀ. ਆਰ 200 4V ਰੇਸ ਐਡੀਸ਼ਨ ਤੋਂ ਪ੍ਰਭਾਵਿਤ ਹੈ। ਨਵੇਂ ਕਲਰ ਪੈਟਰਨ ਦਾ ਇਹ ਕਦਮ ਕੰਪਨੀ ਨੇ ਰੇਸ ਐਡੀਸ਼ਨ ਦੀ ਸਫਲਤਾ ਦੇ ਚੱਲਦੇ ਚੁੱਕਿਆ ਹੈ।

ਨਵੇਂ ਕਲਰ ਆਪਸ਼ਨ
ਟੀ. ਵੀ. ਐੱਸ ਅਪਾਚੇ ਆਰ. ਟੀ. ਆਰ. 200 4V ਹੁਣ ਸਫੇਦ/ਲਾਲ, ਗਰੇ/ਪੀਲਾ, ਲਾਲ/ਕਾਲ਼ਾ ਅਤੇ ਮੈਟ ਕਾਲਾ/ ਲਾਲ ਕਲਰ ਕਾਂਬੀਨੇਸ਼ਨ 'ਚ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਇਸ ਦੇ ਟੈਂਕ ਆਦਿ ਦਾ ਡਿਜ਼ਾਇਨ ਪਹਿਲਾਂ ਦੀ ਤਰਾਂ ਹੀ ਹੈ।PunjabKesari

ਇੰਜਣ ਪਾਵਰ
ਅਪਾਚੇ RTR 200 4V 'ਚ 2.0 ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਸ 'ਚ ਮੌਜੂਦਾ 198cc ਸਿੰਗਲ ਸਿਲੰਡਰ ਇੰਜਣ ਲਗਾ ਹੈ ਜੋ ਕਿ ਕਾਰਬਿਉਰੇਟਰ ਵੇਰੀਐਂਟ 'ਚ 20.21 ਬੀ. ਐੱਚ. ਪੀ. ਅਤੇ 569 ਵੇਰੀਐਂਟ 'ਚ 21 ਬੀ. ਐੱਚ. ਪੀ. ਪਾਵਰ ਅਤੇ ਦੋਨੋਂ ਵੇਰੀਐਂਟ 7,000 ਆਰ. ਪੀ.ਐੈੱਮ 'ਤੇ 18.1Nm ਦਾ ਟਾਰਕ ਜਨਰੇਟ ਕਰਦੇ ਹਨ। ਇਸ ਤੋਂ ਇਲਾਵਾ ਦੋਨੋਂ ਇੰਜਣ ਵੇਰੀਐਂਟ ਨੂੰ 5 -ਸਪੀਡ ਗਿਅਰਬਾਕਸ ਤਕਨੀਕ ਤੋਂ ਲੈਸ ਕੀਤਾ ਗਿਆ ਹੈ।

PunjabKesari
ਨਵੇਂ ਕਲਰ ਆਪਸ਼ਨ ਤੋਂ ਇਲਾਵਾ ਬਾਈਕ 'ਚ ਕੋਈ ਕਾਸਮੈਟਿਕ ਜਾਂ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਅਜੇ ਵੀ ਸ਼ਾਰਪ ਹੈੱਡਲਾਈਟ ਡਿਜ਼ਾਇਨ, ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ ਅਤੇ ਸਪੋਰਟੀ ਸਪਲੀਟ ਸੀਟਸ ਆਦਿ ਦਿੱਤੇ ਗਏ ਹਨ। ਸਸਪੈਂਸ਼ਨ ਦੇ ਤੌਰ 'ਤੇ ਇਸ ਦੇ ਫਰੰਟ 'ਚ ਟੈਲੀਸਕੋਪਿਕ ਫਾਰਕਸ ਅਤੇ ਰਿਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਬਰੇਕਿੰਗ ਡਿਊਟੀ ਲਈ ਫਰੰਟ ਟਾਇਰ 'ਚ 270 ਮਿਲੀਮੀਟਰ ਅਤੇ ਰਿਅਰ 'ਚ 240 ਮਿਲੀਮੀਟਰ ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਚੈਨਲ ਏ. ਬੀ. ਐੈੱਸ. ਦੀ ਆਪਸ਼ਨ ਵੀ ਦਿੱਤੀ ਗਈ ਹੈ। 

ਕੀਮਤ
ਅਪਾਚੇ RTR 200 4V ਸਲਿਪਰ ਕਲਚ ਟੈਕਨਾਲੌਜੀ ਵਾਲੇ ਕਾਰਬਿਉਰੇਟਰ ਵੇਰੀਐਂਟ ਦੀ ਕੀਮਤ 95,185 ਰੁਪਏ ਰੱਖੀ ਹੈ ਜਦ ਕਿ EFI ਇੰਜਣ ਦੇ ਨਾਲ ਸਲਿਪਰ ਕਲਚ ਵਾਲੇ ਵੇਰੀਐਂਟ ਦੀ ਕੀਮਤ 1,07,885 ਰੁਪਏ ਹੈ ਤਾਂ ਉਥੇ ਹੀ ਸਲਿਪਰ ਕਲਚ ਦੇ ਨਾਲ ਕਾਰਬਿਉਰੇਟਰ ਅਤੇ ਏ.ਬੀ.ਐਸ ਵਾਲੇ ਵੇਰੀਐਂਟ ਦੀ ਕੀਮਤ 1,08,985 ਰੁਪਏ ਰੱਖੀ ਗਈ ਹੈ।


Related News