ਦੋ ਬਾਈਕਸ ਨੂੰ ਮਿਲਾ ਕੇ ਬਣੀ ਇਹ ਦਮਦਾਰ Blacktrack BT-02 THRUXMAN ਬਾਈਕ
Saturday, Jul 29, 2017 - 05:22 PM (IST)

ਜਲੰਧਰ- ਬਾਈਕ ਕਸਟਮਾਇਜੇਸ਼ਨ ਫਰਮ ਬਲੈਕਟ੍ਰੈਕ ਮੋਟਰਸ ਨੇ 1959 Norton Manx ਬਾਈਕ ਦੀ ਲੁੱਕ ਤੋਂ ਇੰਸਪਾਇਰਡ Triumph Thruxton ਬੇਸਡ ਇਕ ਅਜਿਹੀ ਬਾਈਕ ਕਸਟਮਾਇਜ਼ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਬਾਈਕ ਦੇ ਦੀਵਾਨੇ ਹੋ ਜਾਵੋਗੇ। ਦੂੱਜੇ ਸ਼ਬਦਾਂ 'ਚ ਕਹੋ ਤਾਂ ਕਸਟਮਾਇਜ਼ਡ ਬਾਈਕ 'ਚ ਦਿਲ Triumph Thruxton ਦਾ ਹੈ ਅਤੇ ਬਾਡੀ Norton Manx ਕੀਤੀ ਹੈ। Blacktrack BT-02 THRUXMAN ਨਾਮ ਦੀ ਇਸ ਬਾਈਕ ਨੂੰ ਬਣਾਉਣ ਵਾਲਿਆਂ ਨੇ ਬ੍ਰਿਟੇਨ 'ਚ ਮੋਟਰਸਾਈਕਲ ਕਲਚਰ ਨੂੰ ਪ੍ਰਮੋਟ ਕਰਨ ਅਤੇ ਬਾਈਕਿੰਗ ਦੇ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਸਮਰਪਿਤ ਕੀਤਾ ਹੈ।
ਕੈਫੇ ਰੇਸਰ ਬਾਈਕ ਨੂੰ ਰੈਟਰੋ ਸਟਾਈਲ ਦਿੰਦੇ ਹੋਏ ਇਸ ਬਾਈਕ ਦੇ ਨਾਮ ਨੂੰ ਟਰਾਇੰਫ ਦੀ ਬਾਈਕ ਥਰਕਸਟਨ ਅਤੇ ਨਾਰਟਨ ਦੀ ਬਾਈਕ ਮੈਂਕਸ ਦੇ ਨਾਮ ਨੂੰ ਜੋੜ ਕੇ ਬਣਾਇਆ ਗਿਆ ਹੈ। ਇਸ ਬਾਈਕ ਨੂੰ ਬਣਾਉਣ ਦੇ ਪਿੱਛੇ ਮਕਸਦ ਸੀ ਕਿ ਕੰਟੈਂਪਰੀ ਕੈਫੇ ਰੇਸਰ ਬਾਈਕ ਨੂੰ ਮੈਂਕਸ ਦੀ ਕਲਾਸਿਕ ਸਟਾਈਲਿੰਗ ਦੇ ਨਾਲ ਬਲੇਂਡ ਕਰਦੇ ਹੋਏ ਇਸ ਨੂੰ ਮਾਡਰਨ ਪਰਫਾਰਮੇਨਸ ਅਤੇ ਇਲੈਕਟ੍ਰਾਨਿਕਸ ਦੇ ਹਿਸਾਬ ਨਾਲ ਬਣਾਇਆ ਜਾਵੇ।
ਬਾਈਕ ਦੇ ਟੈਂਕ ਨੂੰ ਐਲੂਮਿਨੀਅਮ ਦਾ ਬਣਾਇਆ ਗਿਆ ਅਤੇ ਇਸ ਨੂੰ ਸਲੀਕ ਲੈਦਰ ਸਟ੍ਰੈਪਿੰਗ ਵੀ ਦਿੱਤੀ ਗਈ, ਜੋ ਕਿ ਇਸ ਨੂੰ ਕਾਫ਼ੀ ਹੱਦ ਤੱਕ ਰੈਟਰੋ ਲੁੱਕ ਦਿੰਦਾ ਹੈ। ਕਸਟਮਾਇਜੇਸ਼ਨ ਤੋਂ ਬਾਅਦ ਇਸ ਬਾਈਕ ਦੇ ਸਾਈਡ ਕਵਰਸ, ਅਪਰ ਅਤੇ ਲੋਅਰ ਯੋਕਸ, ਕਲਿੱਪ ਆਨ ਹੈਂਡਲਬਾਰਸ ਆਦਿ ਨੂੰ ਯੂਨੀਕ ਲੁੱਕ ਦਿੱਤਾ ਗਿਆ। ਇਸ ਦੇ ਐਗਜਾਸਟ ਸਿਸਟਮ ਨੂੰ ਵੀ ਪੂਰੀ ਤਰ੍ਹਾਂ ਕਸਟਮਾਈਜੇਸ਼ਨ ਟੀਮ ਨੇ ਬਦਲਿਆ ਹੈ।
BT02 THRUXMAN ਬਾਈਕ ਨੂੰ ਕਾਲੇ, ਲਾਲ ਅਤੇ ਸਿਲਵਰ ਕਲਰ ਨਾਲ ਪੇਂਟ ਕੀਤਾ ਹੈ। ਜੋ ਕਿ ਨਾਰਟਨ ਦੀ ਓਰੀਜਿਨਲ ਮੈਂਕਸ ਬਾਈਕ ਦੇ ਕਲਰ ਤੋਂ ਮੈਚ ਕਰਦਾ ਹੈ। ਇੱਥੇ ਤੱਕ ਕਿ ਥਰਕਸਟਨ ਬਾਈਕ ਦੇ ਗੋਲਡਨ ਚਿਮਟਿਆਂ ਅਤੇ ਪਿਲੇ ਸ਼ਾਕਰਸ ਸਪ੍ਰਿੰਗਸ ਨੂੰ ਵੀ ਕਾਲੇ ਰੰਗ ਨਾਲ ਪੇਂਟ ਕਰ ਦਿੱਤਾ ਗਿਆ ਹੈ। ਇਸ ਕਸਟਮਾਇਜ਼ਡ ਬਾਈਕ 'ਚ Triumph Thruxton 2016 ਦਾ ਲਿਕਵਿਡ ਕੂਲਡ ਇੰਜਨ ਲਗਾ ਹੈ, ਜੋ ਕਿ 1200ਸੀ. ਸੀ ਦਾ ਹੈ। ਇਹ 97ਪੀ. ਐੱਸ ਦੀ ਪਾਵਰ ਜੈਨਰੇਟ ਕਰਨ 'ਚ ਸਮਰੱਥ ਹੈ। ਇਸ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।