ਸੁਜ਼ੂਕੀ ਸਵਿਫਟ ਸਪੋਰਟ ਬੀਰੇਸਿੰਗ ਲਿਮਟਿਡ ਐਡੀਸ਼ਨ ਲਾਂਚ, ਜਾਣੋ ਖੂਬੀਆਂ
Monday, Mar 19, 2018 - 11:35 AM (IST)
ਜਲੰਧਰ- ਜਪਾਨੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਨਵੀਂ 2018 Swift Sport BeeRacing ਲਿਮਟਿਡ ਐਡੀਸ਼ਨ ਮਾਡਲ ਨੂੰ ਇਟਲੀ 'ਚ ਲਾਂਚ ਕਰ ਦਿੱਤਾ ਹੈ। ਨਵੀਂ ਲਿਮਟਿਡ ਐਡੀਸ਼ਨ ਸੁਜ਼ੂਕੀ ਸਵਿਫਟ ਸਪੋਰਟ ਬੀਰੇਸਿੰਗ 'ਚ ਨਵੇਂ ਕਲਰ ਸਕਿਮ ਦੇ ਨਾਲ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਨਵੀਂ ਲਿਮਟਿਡ ਐਡੀਸ਼ਨ ਸੁਜ਼ੂਕੀ ਸਵਿਫਟ ਬੀਰੇਸਿੰਗ 'ਚ ਚੈਂਪਿਅਨ ਯੈਲੋ ਅਤੇ ਦੁਬਈ ਬਲੈਕ ਮੈਟਾਲਿਕ ਵਾਲੀ ਡਿਊਲ-ਟੋਨ ਪੇਂਟ ਸਕਿਮ ਫਿਨੀਸ਼ਿੰਗ ਦਿੱਤੀ ਗਈ ਹੈ। ਇਸ ਕਲਰ ਸਕਿਮ ਤੋਂ ਇਲਾਵਾ ਇਸ ਵਿਚ ਦਿੱਤੇ ਗਏ ਰੇਸਿੰਗ ਸਟ੍ਰਿਪਸ ਕਲਰ ਸਕਿਮ ਨੂੰ ਕੰਪਲੀਮੈਂਟ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਭ ਤੋਂ ਇਲਾਵਾ ਬਾਕੀ ਸਾਰੇ ਡਿਜ਼ਾਇਨ ਐਲੀਮੈਂਟਸ ਰੈਗੁਲਰ Swift Sport ਵਰਗੇ ਹੀ ਹਨ।
ਲਿਮਟਿਡ ਐਡੀਸ਼ਨ ਸੁਜ਼ੂਕੀ ਸਵਿਫਟ ਸਪੋਰਟ ਬੀਰੇਸਿੰਗ ਦੇ ਸਾਈਡ ਪ੍ਰੋਫਾਇਲ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਟੋਨ 17-ਇੰਚ ਥਿਨ ਸਪੋਕ ਅਲੌਏ ਵ੍ਹੀਲਸ ਅਤੇ ਬਲੈਕ ਪਿਲਰਸ ਦਿੱਤੇ ਗਏ ਹਨ। ਉਥੇ ਇਸ ਦੇ ਰਿਅਰ 'ਚ ਰੂਫ ਮਾਊਂਟਿਡ ਸਪਾਇਲਰ, ਬਲੈਕ ਪਲਾਸਟਿਕ ਕਲੈਡਿੰਗ ਅਤੇ ਰੇਸਿੰਗ ਸਟ੍ਰਿਪਸ ਦਿੱਤੇ ਗਏ ਹਨ। ਨਵੀਂ ਸਵਿਫਟ 'ਚ ਪੁਰਾਣੇ ਮਾਡਲ ਦੀ ਤਰ੍ਹਾਂ ਹੀ 1.4 ਲੀਟਰ ਬੂਸਟਰਜੈੱਟ ਟਰਬੋਚਾਰਜਰਡ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜੋ 138 ਬੀ.ਐੱਚ.ਪੀ. ਅਤੇ 230 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਟ੍ਰਾਂਸਮਿਸ਼ਨ ਲਈ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਕਾਰ ਦੀ ਟਾਪ ਸਪੀਡ 210kmph ਹੈ ਅਤੇ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 8.1 ਸੈਕਿੰਡ 'ਚ ਫੜ੍ਹ ਲੈਂਦੀ ਹੈ। ਇਸ ਕਾਰ ਦੇ ਇੰਟੀਰਿਅਰ 'ਚ ਬਕੇਟ ਸਟਾਈਲ ਸੀਟਸ, ਸਪੋਰਟੀ ਪੈਡਲਸ ਆਦਿ ਦਿੱਤੇ ਗਏ ਹਨ।