ਭਾਰਤ ''ਚ Porsche Cayenne ਦੀ ਲਾਂਚਿੰਗ ਡਿਟੇਲ ਦਾ ਹੋਇਆ ਖੁਲਾਸਾ
Saturday, Dec 16, 2017 - 01:11 PM (IST)

ਜਲੰਧਰ- ਜਰਮਨੀ ਵਾਹਨ ਨਿਰਮਾਤਾ ਕੰਪਨੀ ਪੋਰਸ਼ ਦੀ ਨਵੀਂ ਐੱਸ. ਯੂ. ਵੀ ਕਾਏਨ ਦੇ ਭਾਰਤ 'ਚ ਲਾਂਚ ਹੋਣ ਸਬੰਧੀ ਇਕ ਖਬਰ ਸਾਹਮਣੇ ਆਈ ਹੈ, ਜਿਸ ਦੇ ਨਾਲ ਪਤਾ ਚੱਲਿਆ ਹੈ ਕਿ ਕੰਪਨੀ ਆਪਣੀ ਇਸ ਕਾਰ ਨੂੰ ਜੂਨ 2018 ਤੱਕ ਲਾਂਚ ਕਰੇਗੀ। ਹਾਲਾਂਕਿ ਅਜੇ ਤੱਕ ਪੋਰਸ਼ ਨੇ ਭਾਰਤ 'ਚ ਲਾਂਚ ਹੋਣ ਵਾਲੀ ਐੱਸ. ਯੂ. ਵੀ. ਦੇ ਤਕਨੀਕੀ ਡਿਟੇਲ ਦਾ ਖੁਲਾਸਾ ਨਹੀਂ ਕੀਤਾ ਹੈ।
ਇੰਜਣ
ਮੰਨਿਆ ਜਾ ਰਿਹਾ ਹੈ ਕਿ ਨਵੀਂ ਪੋਰਸ਼ ਕਾਏਨ 3 ਲਿਟਰ ਵੀ 6 ਡੀਜ਼ਲ ਇੰਜਣ ਨੂੰ ਬਣਾਏ ਰੱਖੇਗਾ ਅਤੇ ਐੱਸ ਐਡੀਸ਼ਨ 'ਚ 4 ਲਿਟਰ ਵੀ 8 ਆਇਲ ਬਰਨਰ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।ਐੱਸ. ਯੂ. ਵੀਪੈਟਰੋਲ ਇੰਜਣ ਆਪਸ਼ਨ ਵੀ ਮਿਲਣ ਦੀ ਉਮੀਦ ਹੈ। ਕਾਏਨ ਅਤੇ ਕਾਏਨ ਐੱਸ ਦੇ ਪੈਟਰੋਲ ਦੇ ਟਰੇਂਜ ਨੇ ਇਕ ਨਵੇਂ ਵਿਕਸਿਤ ਵੀ 6 ਪੈਟਰੋਲ ਇੰਜਣ ਨੂੰ 8-ਸਪੀਡ ਆਟੋ ਗਿਅਰਬਾਕਸ ਰਾਹੀਂ ਸਾਰਿਆ ਚਾਰ ਪਹੀਆਂ ਤੱਕ ਪਹੁੰਚਾਣ ਦੀ ਪਾਵਰ ਦਿੱਤੀ ਜਾ ਸਕਦੀ ਹੈ ।
ਉਥੇ ਹੀ ਸਟੈਂਡਰਡ ਕਾਏਨ ਉੱਤੇ 3 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ 335 ਬੀ. ਐਚ. ਪੀ 'ਤੇ 450 ਐੱਨ. ਐੱਮ ਦਾ ਟਾਰਕ ਪ੍ਰੋਡਕਸ਼ਨ ਬਿਹਤਰ ਹੈ। ਨਵੀਂ ਕਾਏਨ ਐੱਸ ਨੂੰ ਪਾਵਰਫੁੱਲ ਬਣਾਉਣ ਲਈ 2.9 - ਲਿਟਰ ਟਰਬੋ-ਚਾਰਜਡ ਵੀ 6 ਪੈਟਰੋਲ ਇੰਜਣ 433 ਬੀ. ਐੱਚ. ਪੀ 'ਤੇ 550 ਐੱਨ. ਐੱਮ ਦੇ ਟਾਰਕ ਨੂੰ ਪ੍ਰੋਡਿਊਜ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਭਾਰਤ 'ਚ ਇਸ ਐੱਸ. ਯੂ. ਵੀ. ਦੇ ਹਾਇ-ਬਰਿਡ ਐਡੀਸ਼ਨ ਨੂੰ ਵੀ ਲਿਆਉਣ 'ਤੇ ਵਿਚਾਰ ਕਰ ਰਹੀ ਹੈ।