ਭਾਰਤ 'ਚ ਮਰਸਡੀਜ਼ ਨੇ ਲਾਂਚ ਕੀਤੀ ਆਪਣੀ ਲਗਜ਼ਰੀ AMG E 63 S 4ਮੈਟਿਕ
Friday, May 04, 2018 - 04:14 PM (IST)

ਜਲੰਧਰ- ਜਰਮਨੀ ਦੀ ਆਟੋਮੇਕਰ ਕੰਪਨੀ ਦੀ ਭਾਰਤੀ ਇਕਾਈ ਮਰਸਡੀਜ਼-ਬੈਂਜ਼ ਇੰਡੀਆ ਨੇ ਦੇਸ਼ 'ਚ ਈ-ਕਲਾਸ ਦੀ ਸਭ ਤੋਂ ਦਮਦਾਰ ਕਾਰ ਮਰਸਡੀਜ਼ AMG E 63 S 4ਮੈਟਿਕ ਲਾਂਚ ਕਰ ਦਿੱਤੀ ਹੈ। ਐੱਸ -ਕਲਾਸ ਫੇਸਲਿਫਟ ਅਤੇ ਜੀ. ਐੱਲ. ਐੱਸ ਗਰੈਂਡ ਐਡੀਸ਼ਨ ਤੋਂ ਬਾਅਦ ਮਰਸਡੀਜ਼ AMG E 63 S 4ਮੈਟਿਕ ਇਸ ਸਾਲ ਭਾਰਤ 'ਚ ਲਾਂਚ ਹੋਣ ਵਾਲੀ ਤੀਜੀ ਕਾਰ ਹੈ। ਕੰਪਨੀ ਨੇ ਦਿੱਲੀ 'ਚ ਇਸ ਲਗਜ਼ਰੀ ਕਾਰ ਦੀ ਐਕਸਸ਼ੋਰੂਮ ਕੀਮਤ 1.5 ਕਰੋੜ ਰੁਪਏ ਰੱਖੀ ਹੈ। ਇਹ ਈ-ਕਲਾਸ ਦੀ ਸਭ ਤੋਂ ਦਮਦਾਰ ਕਾਰ ਹੈ ਅਤੇ 0-100 ਕਿ. ਮੀ./ ਘੰਟੇ ਦੀ ਰਫਤਾਰ ਸਿਰਫ 3.4 ਸੈਕਿੰਡ 'ਚ ਹੀ ਫੜ ਲੈਂਦੀ ਹੈ।
ਇਸ ਕਾਰ 'ਚ ਹੈ ਟਵਿਨ-ਟਰਬੋ V8 ਇੰਜਣ
ਮਰਸਡੀਜ਼-ਬੈਂਜ਼ ਇੰਡੀਆ ਨੇ AMG E 63 S 4ਮੈਟਿਕ 'ਚ AMG 4.0-ਲਿਟਰ ਟਵਿਨ-ਟਰਬੋ V8 ਇੰਜਣ ਦਿੱਤਾ ਹੈ। ਇਹ ਇੰਜਣ 603 bhp ਪਾਵਰ ਅਤੇ 850 Nm ਪੀਕ ਟਾਰਕ ਜਨਰੇਟ ਕਰਣ ਦੀ ਸਮਰੱਥਾ ਰੱਖਦਾ ਹੈ ਜੋ ਕਾਰ ਨੂੰ ਸਭ ਤੋਂ ਦਮਦਾਰ ਈ-ਕਲਾਸ ਬਣਾਉਂਦਾ ਹੈ। ਇਸ ਕਾਰ ਦੀ ਟਾਪ ਸਪੀਡ 249 ਕਿ. ਮੀ/ਘੰਟਾ ਹੈ, ਪਰ AMG ਡਰਾਇਵਰਸ ਪੈਕੇਜ ਦੇ ਨਾਲ ਮਰਸਡੀਜ਼ AMG ਈ 63 ਐੱਸ 4ਮੈਟਿਕ+ ਦੀ ਸਪੀਡ 300 ਕਿ. ਮੀ/ਘੰਟੇ ਤੱਕ ਪਹੁੰਚ ਜਾਂਦੀ ਹੈ। ਕੰਪਨੀ ਨੇ ਕਾਰ ਦੇ ਇੰਜਣ ਨੂੰ 9-ਸਪੀਡ AMG ਸਪੀਡਸ਼ਿਫਟ ਡਿਊਲ-ਕਲਚ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕਾਰ AMG ਪਰਫਾਰਮੇਨਸ 4ਮੈਟਿਕ+ ਆਲ-ਵ੍ਹੀਲ ਡਰਾਇਵ ਸਿਸਟਮ ਨਾਲ ਵੀ ਲੈਸ ਹੈ।
ਕੰਪਨੀ ਨੇ ਇਸ ਕਾਰ ਦੇ ਐਕਸਟੀਰਿਅਰ ਨੂੰ ਬਹੁਤ ਕੁਝ ਸਟੈਂਡਰਡ ਈ-ਕਲਾਸ ਦੀ ਹੀ ਰੱਖਿਆ ਹੈ। ਹਾਲਾਂਕਿ ਕਾਰ ਦੇ ਅਗਲੇ ਹਿੱਸੇ 'ਚ ਨਵੀਂ AMG ਪੇਨਾਮੇਰਿਕਾਨਾ ਰੇਡੀਏਟਰ ਗਰਿਲ ਲਗਾਈ ਗਈ ਹੈ ਅਤੇ ਅਗਲਾ ਬੰਪਰ ਵੀ ਰੀਫਰੈਸ਼ ਲੁੱਕ 'ਚ ਆਇਆ ਹੈ। ਕਾਰ 'ਚ ਵੱਡੇ ਏਅਰ ਇੰਟੈੱਕਸ ਦੇ ਨਾਲ ਸਪੋਰਟੀ ਐਗਜ਼ਹਾਸਟ ਅਤੇ ਮੈਟ ਬਲੈਕ AMG 20-ਇੰਚ ਅਲੌਏ ਵ੍ਹੀਲਸ ਦਿੱਤੇ ਗਏ ਹਨ। ਇਸ ਕਾਰ ਨੂੰ ਰੋਮਾਂਚ ਨਾਲ ਭਰਣ ਲਈ ਡ੍ਰਿਫਟ ਮੋਡ ਨਾਮ ਦਾ ਫੀਚਰ ਦਿੱਤਾ ਗਿਆ ਹੈ ਜਿਸ 'ਚ ਅਗਲੇ ਅਤੇ ਪਿਛਲੇ ਐਕਸੇਲ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।