ਜੇਨੇਵਾ ਮੋਟਰ ਸ਼ੋਅ ''ਚ ਪੇਸ਼ ਹੋਣ ਤੋਂ ਪਹਿਲਾਂ McLaren Senna ਕਾਰ ਦੀ ਜਾਣਕਾਰੀ ਦਾ ਹੋਇਆ ਖੁਲਾਸਾ

Tuesday, Feb 13, 2018 - 01:53 PM (IST)

ਜੇਨੇਵਾ ਮੋਟਰ ਸ਼ੋਅ ''ਚ ਪੇਸ਼ ਹੋਣ ਤੋਂ ਪਹਿਲਾਂ McLaren Senna ਕਾਰ ਦੀ ਜਾਣਕਾਰੀ ਦਾ ਹੋਇਆ ਖੁਲਾਸਾ

ਜਲੰਧਰ-ਮੈਕਲੇਰਨ ਦਾ ਲੇਟੈਸਟ Hypercar Senna ਦੀ ਪਾਵਰ 778bhp ਹੈ। ਕੰਪਨੀ ਇਸ ਨੂੰ ਮਾਰਚ ਤੋਂ ਸ਼ੁਰੂ ਹੋਣ ਵਾਲੇ ਜੇਨੇਵਾ ਮੋਟਰ ਸ਼ੋਅ 'ਚ ਪੇਸ਼ ਕਰੇਗੀ। ਮੈਕਲਾਰੇਨ ਸੇਨਾ ਹਾਈਪਰਕਾਰ ਨੂੰ ਪਿਛਲੇ ਸਾਲ ਦਸੰਬਰ ਮਹੀਨੇ 'ਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਦੇ ਬਾਰੇ 'ਚ ਕੁਝ ਜਾਣਕਾਰੀਆਂ ਦਿੱਤੀਆਂ ਹਨ, ਜੋ ਮਹਾਨ ਫਾਰਮੂਲਾ 1 ਡਰਾਈਵਰ "Ayrton Senna" ਨੂੰ ਸ਼ਰਧਾਂਜਲੀ ਦਿੰਦਾ ਹੈ। 789bhp ਦੀ ਪਾਵਰ ਅਤੇ 800Nm ਟਾਰਕ ਨਾਲ ਮੈਕਲਾਰੇਨ ਸੇਨਾ ਸਭ ਤੋਂ ਪਾਵਰਫੁੱਲ ਕਾਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ 0-100 ਕਿ. ਮੀ. ਦੀ ਰਫਤਾਰ ਪਕੜਨ 'ਚ ਇਸ 2.8 ਸੈਕਿੰਡ ਦਾ ਸਮਾਂ ਲੱਗਦਾ ਹੈ।

 

mclaren senna

 

ਸਭ ਤੋਂ ਮਜ਼ਬੂਤ ਕਾਰਬਨ ਫਾਈਬਰ ਦੀ ਵਰਤੋਂ ਕੀਤੀ ਗਈ ਹੈ-

ਮੈਕਲਾਰੇਨ ਸੇਨਾ ਹਾਈਪਰਕਾਰ ਨੂੰ ਮੋਨੋਕੈਜ III ਕਾਰਬਨ ਸਟ੍ਰਕਚਰ 'ਤੇ ਬਣਾਇਆ ਗਿਆ ਹੈ, ਇਸ 'ਚ 1981 'ਚ ਬਣੀ ਮੈਕਲਾਰੇਨ MP4/1 ਦੀ ਝਲਕ ਦਿਖਾਈ ਪੈਂਦੀ ਹੈ, ਜੋ ਕਿ ਪਹਿਲੀ ਫਾਰਮੂਲਾ ਵਨ ਰੇਸਿੰਗ ਕਾਰ ਸੀ। ਮੈਕਲਾਰੇਨ ਦਾ ਬਾਡੀ ਪੈਨਲ ਫਾਰਮੂਲਾ ਵਨ ਦੀ ਕਾਰਬਨ ਫਾਈਬਰ ਟੈਕਨਾਲੌਜੀ ਨਾਲ ਲਿਆ ਗਿਆ ਹੈ। ਕਾਰ 'ਚ ਲੱਗਾ ਮੋਨੋਕੈਜ III ਸਭ ਤੋਂ ਮਜ਼ਬੂਤ ਕਾਰਬਨ-ਫਾਈਬਰ ਹੈ, ਜੋ ਮੈਕਲਾਰੇਨ ਨੇ ਰੋਡ ਕਾਰ ਦੇ ਲਈ ਬਣਾਇਆ ਹੈ। ਇਸ ਕਾਰ ਦਾ ਵਜ਼ਨ 1198 ਕਿਲੋਗ੍ਰਾਮ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਹਲਕੀ ਰੋਡ ਕਾਰ ਹੈ।

mclaren senna

 

ਪਾਵਰ ਸਪੈਸੀਫਿਕੇਸ਼ਨ-

ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 4.0 ਲੀਟਰ ਫਲੈਟ-ਪਲੈਨ ਕ੍ਰੈਂਕ ਵਰਜ਼ਨ ਦਾ ਟਵਿਨ ਟਰਬੋਚਾਰਜ਼ਡ V8 ਇੰਜਣ ਲੱਗਾ ਹੈ। ਇਹ ਇੰਜਣ 7 ਸਪੀਡ ਡਿਊਲ ਕਲਚ ਗਿਅਰਬਾਕਸ ਨਾਲ ਲੈਸ ਹੈ। ਮੈਕਲਾਰੇਨ ਸੇਨਾ ਨੂੰ 0 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਪਕੜਨ 'ਚ 6.8 ਸੈਕਿੰਡ ਦਾ ਸਮਾਂ ਲੱਗਦਾ ਹੈ। 

 

mclaren senna

 

ਸਪੀਡ-

ਇਸ ਕਾਰ ਦੀ ਟਾਪ ਸਪੀਡ 340kmph ਹੈ।

 

ਕੀਮਤ-

ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 6.66 ਕਰੋੜ ਰੁਪਏ ਹੈ ਅਤੇ ਕੰਪਨੀ ਇਸ ਦੀ ਸਿਰਫ 500 ਯੂਨਿਟਸ ਹੀ ਬਣਾਵੇਗੀ।


Related News