Maruti ਨੇ ਬਾਜ਼ਾਰ ''ਚ ਲਾਂਚ ਕੀਤੀ ਨਵੀਂ Facelift S Cross, ਹੋਏ ਕਈ ਵੱਡੇ ਬਦਲਾਅ

Saturday, Sep 30, 2017 - 05:50 PM (IST)

Maruti ਨੇ ਬਾਜ਼ਾਰ ''ਚ ਲਾਂਚ ਕੀਤੀ ਨਵੀਂ Facelift S Cross, ਹੋਏ ਕਈ ਵੱਡੇ ਬਦਲਾਅ

ਜਲੰਧਰ- ਤਿਓਹਾਰਾਂ ਦੇ ਸੀਜ਼ਨ 'ਚ ਦੇਸ਼ ਦੀ ਸਭ ਤੋਂ ਵੱਡੀ ਪੈਸੇਂਜਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਧਮਾਕੇਦਾਰ ਐਂਟਰੀ ਲਈ ਹੈ। ਕੰਪਨੀ ਨੇ ਬਾਜ਼ਾਰ 'ਚ ਆਪਣੀ ਲੋਕਪ੍ਰਿਯ ਕਾਰ ਐੱਸ-ਕਰਾਸ ਦਾ ਫੇਸਲਿਫਟ ਵਰਜਨ ਲਾਂ‍ਚ ਕਰ ਦਿੱਤਾ ਹੈ। ਕੰਪਨੀ ਨੇ ਨਵੀਂ ਐੱਸ-ਕਰਾਸ 'ਚ ਕਈ ਵੱਡੇ ਬਦਲਾਵ ਕੀਤੇ ਹਨ। ਮਾਰੂਤੀ ਦੀ ਪ੍ਰੀਮੀਅਮ ਡੀਲਰਸ਼ਿਪ ਨੈਕਸਾ 'ਤੇ 2017 ਫੇਸਲਿਫਟ ਐੱਸ-ਕਰਾਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।PunjabKesari
ਇੰਟੀਰਿਅਰ 'ਚ ਕੁੱਝ ਬਦਲਾਵ ਦੇਖਣ ਨੂੰ ਮਿਲਣਗੇ। ਡੈਸ਼ਬੋਰਡ ਨੂੰ ਨਵੇਂ ਅੰਦਾਜ਼ 'ਚ ਡਿਜ਼ਾਇਨ ਕੀਤਾ ਗਿਆ ਹੈ ।ਇਸ 'ਚ ਲੈਦਰ ਫਿਨੀਸ਼ ਦੇ ਨਾਲ ਆਰਮਰੇਸਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੱਡੀ 'ਚ ਨਵੀਂ ਸਮਾਰਟਪਲੇਅ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜੋ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ ਨੂੰ ਸਪੋਰਟ ਕਰਦਾ ਹੈ।PunjabKesari

ਐੱਸ- ਕਰਾਸ ਦੇ ਫਰੰਟ ਚ ਖਾਸ ਬਦਲਾਵ ਦੇਖਣ ਨੂੰ ਮਿਲੇਗਾ। ਕੰਪਨੀ ਨੇ ਫਰੰਟ 'ਚ ਕ੍ਰੋਮ ਗ੍ਰਿਲ ਦਿੱਤੀ ਹੈ। ਜਿਸ ਦੇ ਨਾਲ ਇਸ ਦੀ ਲੁੱਕ ਕਾਫ਼ੀ ਬਦਲ ਗਈ ਹੈ। ਡਿਜ਼ਾਇਨ 'ਚ ਬਦਲਾਵ ਤੋਂ ਬਾਅਦ ਹੁਣ ਇਹ ਐੱਸ. ਯੂ. ਵੀ ਵਰਗੀ ਲੁੱਕ ਦਿੰਦੀ ਹੈ। ਸਪੋਰਟੀ ਲੁੱਕ ਲਈ ਇਸ 'ਚ 16 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਐੱਸ-ਕਰਾਸ 'ਚ ਨਵੀਂ ਲੁੱਕ ਦੇ ਨਾਲ ਅੱਲ. ਈ. ਡੀ ਟੇਲਲੈਂਪ ਵੀ ਹਨ। ਇਸ ਦੇ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਇਸ 'ਚ ਪਹਿਲਾਂ ਵਾਲੀ ਐੱਸ-ਕਰਾਸ ਦਾ 1.3 ਲਿਟਰ ਵਾਲਾ 44iS 200 ਡੀਜ਼ਲ ਇੰਜਣ ਮਿਲੇਗਾ। ਇਸ 'ਚ ਮਾਰੂਤੀ ਨੇ ਆਪਣੀ ਮਾਇਲਡ ਹਾਈ-ਬਰਿਡ ਤਕਨੀਕ S8VS ਨੂੰ ਵੀ ਲਗਾਇਆ ਹੈ।PunjabKesari


Related News