ਅਪਡੇਟ ਹੋਈਆ KTM ਦੀਆਂ ਇਹ ਬਾਈਕਸ, ਜਾਣੋ ਖਾਸ ਫੀਚਰਸ

Saturday, Oct 06, 2018 - 05:33 PM (IST)

ਅਪਡੇਟ ਹੋਈਆ KTM ਦੀਆਂ ਇਹ ਬਾਈਕਸ, ਜਾਣੋ ਖਾਸ ਫੀਚਰਸ

ਜਲੰਧਰ-ਦਮਦਾਰ ਬਾਈਕ ਨਿਰਮਾਤਾ ਕੰਪਨੀ ਕੇ. ਟੀ. ਐੱਮ. (KTM) ਨੇ ਆਪਣੀ "1290 ਸੁਪਰ ਡਿਊਕ ਜੀ. ਟੀ." (1290 Super Duke GT) ਨੂੰ 2019 ਦੇ ਲਈ ਅਪਡੇਟ ਕੀਤੀ ਹੈ। ਇਸ ਬਾਈਕ 'ਚ ਕਾਸਮੈਟਿਕ ਅਪਡੇਟਸ ਤੋਂ ਇਲਾਵਾ ਮੈਕੇਨਿਕਲ ਬਦਲਾਅ ਅਤੇ ਨਵੀਂ ਤਕਨੀਕ ਮਿਲੇਗੀ। KTM ਨੇ ਇੰਟਰਮੋਟ 2018 (INTERMOT 2018) 'ਚ ਇਹ ਬਾਈਕ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ "ਕੇ. ਟੀ. ਐੱਮ. 1290 ਸੁਪਰ ਡਿਊਕ ਆਰ"(KTM 1290 Super Duke R) ਬਾਈਕ 'ਚ ਵੀ ਅਪਡੇਟ ਕੀਤੇ ਗਏ ਹਨ।

KTM 1290 ਸੁਪਰ ਡਿਊਕ R ਬਾਈਕ 'ਚ ਅਪਡੇਟ-
ਇਸ ਤੋਂ ਇਲਾਵਾ KTM 1290 ਸੁਪਰ ਡਿਊਕ R ਬਾਈਕ 'ਚ ਵੀ ਅਪਡੇਟ ਕੀਤੇ ਗਏ ਹਨ। ਹੁਣ ਇਹ ਬਾਈਕ ਦੋ ਕਲਰ ਆਪਸ਼ਨਜ਼ ਬਲੈਕ ਅਤੇ ਵਾਈਟ 'ਚ ਉਪਲੱਬਧ ਹੋਵੇਗੀ। ਕੰਪਨੀ ਨੇ ਹੁਣ ਇਨ੍ਹਾਂ ਦੋਵਾਂ ਅਪਡੇਟਿਡ ਬਾਈਕਸ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

KTM 1290 ਸੁਪਰ ਡਿਊਕ GT 'ਚ ਨਵੇਂ ਅਪਡੇਟਸ-
ਕੇ. ਟੀ. ਐੱਮ 1290 ਸੁਪਰ ਡਿਊਕ ਜੀ. ਟੀ. ਦੇ ਅਪਡੇਟਸ ਦੀ ਗੱਲ ਕਰੀਏ ਤਾਂ ਇਸ 'ਚ ਰਿਵਾਈਜ਼ਡ ਵਿੰਡਸਕਰੀਨ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ ਆਸਾਨੀ ਨਾਲ ਐਡਜਸਟ ਕੀਤੀ ਜਾ ਸਕਦੀ ਹੈ। ਇਸ ਬਾਈਕ 'ਚ ਦੋਬਾਰਾ ਡਿਜ਼ਾਈਨ ਕੀਤੀ ਗਈ ਹੈੱਡਲਾਈਟ ਦਿੱਤੀ ਗਈ ਹੈ, ਜੋ ਇਸ ਨੂੰ ਸੁਪਰ ਡਿਊਕ ਨੇਕਡ ਵਰਗੀ ਬਣਾਉਂਦੀ ਹੈ। ਇਸ 'ਚ ਨਵੇਂ ਹੈੱਡਗਾਰਡਸ ਵੀ ਮਿਲਣਗੇ। ਕੇ. ਟੀ. ਐੱਮ 1290 ਸੁਪਰ ਡਿਊਕ ਜੀ. ਟੀ. ਦੇ ਅਪਡੇਟਿਡ ਵਰਜ਼ਨ 'ਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਨਵਾਂ 6.5 ਇੰਚ ਟੀ. ਐੱਫ. ਟੀ. ਡੈਸ਼ਬੋਰਡ ਦਿੱਤਾ ਗਿਆ ਹੈ। ਨਵੀਂ ਬਾਈਕ 'ਚ ਦਿੱਤੇ ਗਏ ਸਟੋਰੇਜ ਕੰਪੋਨੈਂਟਸ ਅਤੇ ਯੂ. ਐੱਸ. ਬੀ. ਚਾਰਜਿੰਗ ਪੋਰਟ ਇਸ ਨੂੰ ਜ਼ਿਆਦਾ ਟੂਰਿੰਗ ਫ੍ਰੈਂਡਲੀ ਬਣਾਉਂਦੇ ਹਨ।

PunjabKesari

ਇਲੈਕਟ੍ਰੋਨਿਕ ਤਰੀਕੇ ਨਾਲ ਐਡਜਸਟ ਹੋਣ ਵਾਲੇ WV ਸਸਪੇਂਸ਼ਨ (ਸਪੋਰਟ ਸਟਰੀਟ ਅਤੇ ਕੰਫਰਟ) ਨੂੰ ਵੀ 2019 ਦੇ ਲਈ ਅਪਡੇਟ ਕੀਤੀ ਗਈ ਹੈ। ਇਸ ਬਾਈਕ 'ਚ ਨਵੇਂ ਟਾਈਟੇਨੀਅਮ ਇਨਲੇਟ ਵਾਲਵ ਅਤੇ ਰੇਜੋਨੇਟਰ ਚੈਂਬਰ ਦੇ ਨਾਲ ਹਲਕੀ ਰਿਵਾਈਜ਼ਡ ਮੋਟਰ ਦਿੱਤੀ ਗਈ ਹੈ। ਇਸ 'ਚ 1301 ਸੀ. ਸੀ, V- ਟਵਿਨ ਇੰਜਣ ਦਿੱਤਾ ਗਿਆ ਹੈ, ਜੋ 175 ਬੀ. ਐੱਚ. ਪੀ. ਦੀ ਪਾਵਰ ਅਤੇ 141 ਐੱਨ. ਐੱਨ. ਟਾਰਕ ਜਨਰੇਟ ਕਰਦਾ ਹੈ। ਇਸ 'ਚ ਪੁਰਾਣੇ ਮਾਡਲ ਦੇ ਮੁਕਾਬਲੇ 'ਚ 2 ਐੱਚ. ਪੀ. ਤੱਕ ਜ਼ਿਆਦਾ ਪਾਵਰ ਅਤੇ 3 ਐੱਨ. ਐੱਮ. ਘੱਟ ਟਾਰਕ ਹੈ। ਅਪਡੇਟਿਡ ਬਾਈਕ 'ਚ ਟ੍ਰੈਕ ਰਾਈਡਿੰਗ ਮੋਡ ਵੀ ਦਿੱਤਾ ਗਿਆ ਹੈ। ਇਸ 'ਚ ਬਾਏ ਡਾਇਰੈਕਸ਼ਨਲ ਕਵਿੱਕ ਸ਼ਿਫਟਰ ਵੀ ਮਿਲੇਗਾ।


Related News