ਜੀਪ ਨੇ ਭਾਰਤ ''ਚ ਲਾਂਚ ਕੀਤੀ ਗਰੈਡ ਚੈਰੋਕੀ ਦਾ ਪੈਟਰੋਲ ਵਰਜ਼ਨ

07/21/2017 3:29:16 PM

ਜਲੰਧਰ- ਜੀਪ ਨੇ ਹੁਣ ਗਰੈਂਡ ਚੈਰੋਕੀ ਨੂੰ ਨਵੇਂ ਪੈਟਰੋਲ ਵੇਰਿਅੰਟ ਵੀ ਪੇਸ਼ ਕਰ ਦਿੱਤਾ ਹੈ। ਜਦ ਕਿ ਪਹਿਲਾਂ ਇਸ ਦੇ ਪਰਫਾਰਮੇਂਸ ਵਰਜਨ SR 'ਚ ਹੀ ਪੈਟਰੋਲ ਇੰਜਣ ਉਪਲੱਬਧ ਸੀ। ਇਸ ਦੀ ਐਕਸ ਸ਼ੋਅ ਰੂਮ ਕੀਮਤ 75.15 ਲੱਖ ਰੁਪਏ ਰੱਖੀ ਗਈ ਹੈ। ਲਗਜ਼ਰੀ ਹੋਣ ਦੇ ਨਾਲ-ਨਾਲ ਇਹ ਸਪੋਰਟੀ ਹੈ ਅਤੇ ਇਸ ਦਾ ਪਹਿਲਕਾਰ ਅੰਦਾਜ਼ ਕਿਸੇ ਨੂੰ ਵੀ ਲੁਭਾਉਣ ਦੱਮ ਰੱਖਦਾ ਹੈ। ਇਸ ਗੱਡੀ 'ਚ ਲਗਜ਼ਰੀ ਅਤੇ ਹਾਈ ਟੈੱਕ ਫੀਚਰਸ ਦਿੱਤੇ ਗਏ ਹਨ। ਇਸ 'ਚ 20 ਇੰਚ ਦੇ ਟੈਕਨੀਕਲ ਗਰੇ ਫਿਨੀਸ਼ਿੰਗ ਵਾਲੇ ਵ੍ਹੀਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਾਰਕਸੇਂਸ ਰਿਅਰ ਪਾਰਕ ਅਸਿਸਟ ਸਿਸਟਮ ਦੇ ਨਾਲ ਹੁਣ ਸਟਾਰਟ/ਸਟਾਪ ਫੰਕਸ਼ਨ ਸ਼ਾਮਿਲ ਕੀਤਾ ਗਿਆ ਹੈ।

PunjabKesari

ਇੰਜਣ ਦੀ ਗੱਲ ਕਰੀਏ ਤਾਂ ਗਰੈਂਡ ਚੈਰੋਕੀ ਸੰਮਿਟ ਪੈਟਰੋਲ 'ਚ 3.6 ਲਿਟਰ ਦਾ V6 ਇੰਜਣ ਲਗਾ ਹੈ ਜੋ 289.6 PS ਦੀ ਪਾਵਰ ਅਤੇ 347 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਇਹ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਵੀ ਹੈ। GST ਤੋ ਬਾਅਦ ਜੀਪ ਨੇ ਆਪਣੇ ਮੌਜੂਦਾ ਮਾਡਲਾਂ ਦੀਆਂ ਕੀਮਤਾਂ 'ਚ ਵੀ ਬਦਲਾਵ ਕੀਤਾ ਹੈ।


Related News