ਹੁੰਡਈ ਨੇ ਭਾਰਤ ''ਚ ਪੇਸ਼ ਕੀਤਾ i20 ਐਕਟਿਵ ਕਾਰ ਦਾ ਨਵਾਂ ਫੇਸਲਿਫਟ ਐਡੀਸ਼ਨ
Thursday, May 03, 2018 - 05:00 PM (IST)

ਜਲੰਧਰ- ਹੁੰਡਈ ਨੇ ਇਕਦਮ ਚੁੱਪਚਾਪ ਹੀ ਆਪਣੀ i20 ਐਕਟਿਵ ਕਾਰ ਦੇ ਫੇਸਲਿਫਟ ਐਡੀਸ਼ਨ ਨੂੰ ਭਾਰਤ 'ਚ ਪੇਸ਼ ਕੀਤਾ ਹੈ। ਕਾਰ ਦੇ ਇਸ ਨਵੇਂ ਐਡੀਸ਼ਨ ਦੀ ਕੀਮਤ 6.99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਨਵੇਂੇ ਕ੍ਰਾਸ-ਹੈਚਬੈਕ ਐਡੀਸ਼ਨ 'ਚ ਕੁਝ ਬਾਹਰੀ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਇਸ ਦੇ ਫਰੰਟ 'ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਅਤੇ ਇਸ ਨੂੰ ਨਵਾਂ ਬਲੂ ਅਤੇ ਵਾਈਟ ਡਿਊਲ-ਟੋਨ ਪੇਂਟ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਹੁੰਡਈ ਨੇ ਇਸ ਸਾਲ ਹੀ ਭਾਰਤ 'ਚ ਆਯੋਜਿਤ ਆਟੋ ਐਕਸਪੋ 2018 'ਚ ਆਪਣੀ ਨਵੀਂ 2018 ਏਲੀਟ i20 ਕਾਰ ਨੂੰ ਪੇਸ਼ ਕੀਤਾ ਸੀ।
ਇਸ ਨਵੀਂ ਐਡੀਸ਼ਨ ਕਾਰ ਦੇ ਰੇਡੀਏਟਰ ਗ੍ਰਿੱਲਸ 'ਚ ਥੋੜ੍ਹੇ ਬਦਲਾਅ ਕੀਤੇ ਗਏ ਹਨ ਅਤੇ ਇਹ ਪ੍ਰਾਜੈਕਟਰ ਅਤੇ LED DRLs ਦੇ ਨਾਲ ਹੈ। ਉਥੇ ਹੀ ਕਾਰ ਦੇ ਦੋਵਾਂ ਪਾਸੇ ਸਰਕੁਲਰ ਫਾਗ ਲੈਂਪਸ ਅਤੇ ਸਿਲਵਰ ਸਕਫ ਪਲੇਟ ਵਾਲਾ ਬੰਪਰ ਦਿੱਤਾ ਗਿਆ ਹੈ। ਕੈਬਿਨ ਦੀ ਗੱਲ ਕਰੀਏ ਤਾਂ ਇਸ ਦੇ ਡੈਸ਼ਬੋਰਡ ਨੂੰ ਆਮ ਵੇਰੀਐਂਟ ਵਰਗਾ ਹੀ ਰੱਖਿਆ ਗਿਆ ਹੈ, ਹਾਲਾਂਕਿ ਇਸ ਦੀਆਂ ਸੀਟਾਂ ਅਤੇ ਗਿਅਰ ਸ਼ਿੱਫਟਰ ਨੂੰ ਬਾਹਰ ਦਿੱਤੇ ਗਏ ਰੰਗ ਦੀ ਤਰ੍ਹਾਂ ਹੀ ਹਾਈਲਾਈਟ ਕੀਤਾ ਗਿਆ ਹੈ। ਇਹ ਰੰਗ ਸੀਟਾਂ ਆਦਿ ਤੋਂ ਇਲਾਵਾ ਏ.ਸੀ. ਵੈਂਟਸ 'ਤੇ ਵੀ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਕੰਪਨੀ ਨੇ i20 ਦੇ ਮੌਜੂਦਾ ਸਮੇਂ 'ਚ ਪ੍ਰਯੋਗ ਕੀਤੇ ਜਾਣ ਵਾਲੇ ਇੰਫੋਟੇਨਮੈਂਟ ਸਿਸਟਮ ਨੂੰ ਵੀ ਅਪਡੇਟ ਕੀਤਾ ਹੈ। ਇਸ ਕਾਰ 'ਚ ਇਕ ਨਵਾਂ 7.0-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਕਿ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਤੋਂ ਇਲਾਵਾ ਮਿਰਰ ਲਿੰਕਿੰਗ ਦੀ ਵੀ ਸਪੋਰ ਦੇ ਨਾਲ ਹੈ।
ਇਸ ਵਿਚ ਡਰਾਈਵਰ ਲਈ ਐਡਜਸਟੇਬਲ ਫਰੰਟ ਸੈਂਟਰ ਆਰਮਰੈਸਟ ਅਤੇ ਰਿਅ੍ਰ ਆਰਮਰੈਸਟ ਕੱਪ ਹੋਲਡਰਸ ਦੀ ਸੁਵਿਧਾ ਦੇ ਨਾਲ ਦਿੱਤਾ ਗਿਆ ਹੈ। ਇਸ ਕਾਰ 'ਚ 1.2 ਲੀਟਰ, 4-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ।