Husqvarna ਭਾਰਤ ''ਚ ਜਲਦ ਲਾਂਚ ਕਰੇਗੀ ਆਪਣੀਆਂ ਇਹ ਦੋ ਬਾਈਕਸ

Sunday, Apr 22, 2018 - 04:03 PM (IST)

Husqvarna ਭਾਰਤ ''ਚ ਜਲਦ ਲਾਂਚ ਕਰੇਗੀ ਆਪਣੀਆਂ ਇਹ ਦੋ ਬਾਈਕਸ

ਜਲੰਧਰ- KTM ਦੇ ਮਲਕੀਅਤ ਵਾਲੀ ਵਾਲੀ ਸਵੀਡਿਸ਼ ਮੋਟਰਸਾਈਕਲ ਨਿਰਮਾਤਾ ਕੰਪਨੀ 8usqvarna ਭਾਰਤ 'ਚ ਜਲਦ ਐਂਟਰੀ ਲੈਣ ਵਾਲੀ ਹੈ। ਕੰਪਨੀ ਜਲਦ ਆਪਣੇ ਦੋ ਮਾਡਲਸ Vitpilen 401 and Svartpilen 401 ਨੂੰ ਲਾਂਚ ਕਰਨ ਜਾ ਰਹੀ ਹੈ। ਹਾਲ ਹੀ 'ਚ ਇਨ੍ਹਾਂ ਦੋਨੋਂ ਮਾਡਲਸ ਨੂੰ ਪੂਣੇ 'ਚ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ।

ਸਵੀਡਿਸ਼ ਕੰਪਨੀ ਆਪਣੀ ਇਸ ਬਾਈਕਸ ਨੂੰ ਨਿਰੀਆਤ ਲਈ ਭਾਰਤ 'ਚ ਮੈਨਿਊਫੈਕਚਰਿੰਗ 2019 ਦੇ ਅਖੀਰ 'ਚ ਸ਼ੁਰੂ ਕਰ ਦੇਵੇਗੀ ਅਤੇ ਕੰਪਨੀ ਭਾਰਤ 'ਚ ਇਸ ਨੂੰ 2020 ਤੱਕ ਲਾਂਚ ਕਰੇਗੀ। ਭਾਰਤ 'ਚ ਇਸ ਨੂੰ 8usqvarna ਬਰਾਂਡ ਦੇ ਤਹਿਤ ਲਾਂਚ ਕੀਤਾ ਜਾਵੇਗਾ ।PunjabKesari 
ਇਸ ਸਮੇਂ Svartpilen 401 ਅਤੇ Vitpilen 401 ਦੀ ਆਸਟਰੀਆ 'ਚ KTM  ਦੇ ਮੈਟਿੰਘੋਫੇਨ ਪਲਾਂਟ 'ਚ ਮੈਨਿਊਫੈਕਚਰਿੰਗ ਕੀਤੀ ਜਾਂਦੀ ਹੈ। ਕੰਪਨੀ ਇਨ੍ਹਾਂ ਦੋਨਾਂ ਬਾਈਕਸ ਨੂੰ 390 ਡਿਊਕ ਦੇ ਪਲੇਟਫਾਰਮ 'ਤੇ ਬਣਾਏਗੀ। ਦੋਨਾਂ ਬਾਈਕਸ 'ਚ 373cc ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 43bhp ਦੀ ਪਾਵਰ ਅਤੇ 37Nm ਦਾ ਟਾਰਕ ਜਨਰੇਟ ਕਰੇਗੀ। ਇੰਜਨ 6 ਸਪੀਡ ਗਿਅਰਬਾਕਸ ਨਾਲ ਲੈਸ ਹੈ।


Related News