ਨਵੇਂ ਇੰਜਣ ਨਾਲ ਲੈਸ ਹੋਵੇਗਾ Honda Jazz ਦਾ ਨਵਾਂ Facelift ਮਾਡਲ

08/16/2017 5:40:47 PM

ਜਲੰਧਰ- ਹੁਣ ਇਹ ਕੋਈ ਸੀਕ੍ਰੇਟ ਨਹੀਂ ਰਹਿ ਗਿਆ ਹੈ ਕਿ 2018 ਹੌਡਾ ਜੈਜ਼ ਦੇ ਫੇਸਲਿਫਟ ਵਰਜ਼ਨ ਨੂੰ ਇਸ ਸਾਲ ਪੇਸ਼ ਕਰਣ ਦੀ ਤਿਆਰੀ ਚੱਲ ਰਹੀ ਹੈ। 2017 ਫਰੈਂਕਫਰਟ ਮੋਟਰ ਸ਼ੋਅ 'ਚ ਇਸ ਕਾਰ ਨੂੰ ਹੌਂਡਾ ਪਹਿਲੀ ਵਾਰ ਸ਼ੋਅ ਕੇਸ ਕਰੇਗੀ। ਇਹ ਪ੍ਰੀਮੀਅਮ ਹੈੱਚਬੈਕ ਬਿਹਤਰੀਨ ਸਟਾਈਲਿੰਗ, ਕਈ ਨਵੇਂ ਫੀਚਰਸ ਨਾਲ ਲੈਸ ਹੋ ਕੇ ਆ ਰਹੀ ਹੈ।  

ਹੌਂਡਾ ਦੀ ਹਾਲ ਹੀ 'ਚ ਕੀਤੀ ਘੋਸ਼ਣਾ ਮੁਤਾਬਕ ਅਪਡੇਟਡ ਜ਼ੈਜ਼ ਨਵੇਂ 128 ਬੀ. ਐੱਚ. ਪੀ. ਪੈਟਰੋਲ ਇੰਜਣ ਦੇ ਨਾਲ ਆਵੇਗੀ। ਇਹ ਕਾਰ ਯੂਰੋਪੀ ਮਾਰਕੀਟ 'ਚ ਇਸ ਸਾਲ ਦੇ ਅੰਤ ਤੱਕ ਵਿਕਰੀ ਲਈ ਉਪਲੱਬਧ ਹੋ ਜਾਵੇਗੀ। ਹਾਲਾਂਕਿ ਭਾਰਤ 'ਚ ਇਹ ਨਵੀਂ ਹੌਂਡਾ ਜੈਜ਼ ਫੇਸਲਿਫਟ ਅਗਲੇ ਸਾਲ ਆਯੋਜਿਤ ਹੋਣ ਵਾਲੇ 2018 ਆਟੋ ਐਕਸਪੋ 'ਚ ਦਸਤਕ ਦੇ ਸਕਦੀ ਹੈ।

1.5 ਲਿਟਰ ਪੈਟਰੋਲ ਇੰਜਣ ਵਾਲੀ ਇਹ ਕਾਰ 18.52 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦੇ ਸਕਦੀ ਹੈ। ਨਵੀਂ ਮੋਟਰ 6 ਸਪੀਡ ਮੈਨੂਅਲ ਜਾਂ ਰੀ-ਵਾਇਜ਼ਡ ਸੀ. ਵੀ. ਟੀ. ਆਟੋਮੈਟਿਕ ਬਾਕਸ ਨਾਲ ਲੈਸ ਹੋਵੇਗਾ। ਹੌਂਡਾ ਜੈਜ਼ ਦੇ ਮੌਜੂਦਾ ਮਾਡਲ 'ਚ 1.3 ਲਿਟਰ ਪੈਟਰੋਲ ਇੰਜਣ ਲਗਾ ਹੈ, ਜੋ ਕਿ 102 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਨਵੇਂ ਮਾਡਲ 'ਚ ਨਵਾਂ ਹੈੱਡਲਾਈਟ ਸਿਗਨੇਚਰ, ਰੀ-ਵਾਇਜ਼ਡ ਗਰਿਲ, ਅਪਡੇਟਡ ਬੰਪਰ ਅਤੇ ਨਵਾਂ ਸਕਾਇਰਾਇਡ ਬਲੂ ਮਟੈਲਿਕ ਕਲਰ ਦਿੱਤਾ ਜਾਵੇਗਾ।PunjabKesari 

ਕਾਰ ਦੇ ਡਾਇਨੈਮਿਕ ਵੇਰੀਐਂਟ 'ਚ ਪਤਲਾ ਫ੍ਰੰਟ ਸਪਿਲਟਰ, ਟਰਿਪਲ ਸਟਰੈਕ ਡਿਫਿਊਜ਼ਰ, ਐੱਲ. ਈ. ਡੀ ਹੈੱਡਲਾਈਟਸ, ਫ੍ਰੰਟ ਫਾਗ ਲੈਂਪਸ, ਸਾਈਡ ਸਿਲ ਸਕਰਟਸ, ਇਕ ਟੇਲਗੇਟ ਸਪਾਇਲਰ ਅਤੇ ਗਲਾਸ ਬਲੈਕ 185/55 R16 ਅਲਾਏ ਵ੍ਹੀਲਜ਼ ਦਿੱਤੇ ਜਾਣਗੇ। ਕਾਰ ਦੇ ਅੰਦਰ ਲੈਦਰ ਸਟਰੈਪਡ ਸਟਿਅਰਿੰਗ ਵ੍ਹੀਲ ਅਤੇ ਗਿਅਰ ਨਾਬ ਹੋਵੇਗੀ, ਜੋ ਕਿ ਨਾਰੰਗੀ ਰੰਗ ਦੀ ਸਿਲਾਈ ਦੇ ਨਾਲ ਆਣਗੇ। 

ਸਟੈਂਡਰਡ ਇਕਵਿਪਮੈਂਟ 'ਚ ਸਿੱਟੀ ਬ੍ਰੇਕ ਐਕਟੀਵਿਟੀ ਸੇਫਟੀ ਸਿਸਟਮ, ਆਟੋਮੈਟਿਕ ਹੈੱਡਲਾਈਟਸ ਅਤੇ ਕਰੂਜ਼ ਕੰਟਰੋਲ ਦਿੱਤਾ ਜਾਵੇਗਾ। ਜਦ ਕਿ ਇਸ ਦੇ ਹਾਇਰ ਵੇਰੀਐਂਟਸ 'ਚ ਫਾਰਵਰਡ ਕੋਲਿਜਨ ਵਾਰਨਿੰਗ, ਲੇਨ ਡਿਪਾਰਟਮੈਂਟ ਵਾਰਨਿੰਗ, ਟ੍ਰੈਫਿਕ ਸਾਈਨ ਰਿਕਗਨਿਸ਼ਨ, ਕੀ-ਲੈੱਸ ਐਂਟਰੀ, 7 ਇੰਚ ਇੰਫੋਟੇਨਮੈਂਟ ਸਿਸਟਮ ਅਤੇ ਇਕ ਰਿਵਰਸਿੰਗ ਕੈਮਰਾ ਦਿੱਤਾ ਜਾਵੇਗਾ।


Related News