ਆਟੋ ਐਕਸਪੋ 'ਚ ਐਡਵਾਂਸ ਫੀਚਰਸ ਨਾਲ ਲਾਂਚ ਹੋਵੇਗੀ ਹੋਂਡਾ CRV

Monday, Jan 22, 2018 - 11:20 AM (IST)

ਆਟੋ ਐਕਸਪੋ 'ਚ ਐਡਵਾਂਸ ਫੀਚਰਸ ਨਾਲ ਲਾਂਚ ਹੋਵੇਗੀ ਹੋਂਡਾ CRV

ਜਲੰਧਰ- ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਡਾ ਫਰਵਰੀ 'ਚ ਆਯੋਜਿਤ ਹੋਣ ਵਾਲੇ ਆਟੋ ਐਕਸਪੋ 2018, 'ਚ ਆਪਣੀ ਨਵੀਂ CRV ਕਾਰ ਨੂੰ ਲਾਂਚ ਕਰ ਸਕਦੀ ਹੈ। ਇਸ ਕਾਰ ਨੂੰ ਕਈ ਨਵੇਂ ਫੀਚਰਸ ਨਾਲ ਲੈਸ ਕੀਤਾ ਹੈ, ਜਿਸ ਨਾਲ ਇਹ ਕਾਰ ਪਹਿਲਾਂ ਤੋਂ ਜ਼ਿਆਦਾ ਸ਼ਾਨਦਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੀ ਕੀਮਤ 26 ਲੱਖ ਰੁਪਏ ਤੋਂ ਸ਼ੁਰੂ ਹੋ ਕੇ 32 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਤੱਕ ਜਾ ਸਕਦੀ ਹੈ।

ਫੀਚਰਸ -
Honda CRV 'ਚ 2.4 ਲੀਟਰ ਦਾ 4 ਸਿਲੰਡਰ ਦਾ ਪੈਟਰੋਲ ਇੰਜ ਅਤੇ 1.6 ਲੀਟਰ ਦਾ 4 ਸਿਲੰਡਰ ਟਰਬੋਚਾਰਜਡ ਡੀਜਲ ਇੰਜਣ ਦਾ ਆਪਸ਼ਨ ਮਿਲੇਗਾ। ਪੈਟਰੋਲ ਇੰਜਣ 188 ਪੀ. ਐੱਸ. ਦੀ ਪਾਵਰ ਅਤੇ 226 ਐੱਨ. ਐੱਮ. ਦਾ ਟਾਰਕ ਜਨਰੇਟਰ ਕਰਨ 'ਚ ਸਮਰੱਥ ਹੈ, ਜਦਕਿ ਡੀਜਲ ਇੰਜਣ 9160 ਪੀ. ਐੱਸ. ਦੀ ਪਾਵਰ ਅਤੇ 350 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇੰਜਣ ਨਾਲ 6 ਸਪੀਡ ਮੈਨੂਅਲ ਅਤੇ 9 ਸਪੀਡ ਜ਼ੈੱਡ. ਐੱਫ. ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲੇਗਾ। ਇਸ 'ਚ ਫਰੰਟ-ਵ੍ਹੀਲ-ਡ੍ਰਾਈਵ ਸਟੈਂਡਰਡ ਰਹੇਗਾ, ਆਲ-ਵ੍ਹੀਲ-ਡ੍ਰਾਈਵ ਦਾ ਆਪਸ਼ਨ ਵੀ ਆਵੇਗਾ।  

Related image

ਡਿਜ਼ਾਈਨ -
ਇਸ ਕਾਰ ਦਾ ਡਿਜ਼ਾਇਨ ਕਾਫੀ ਆਕਰਸ਼ਕ ਅਤੇ ਮਾਰਡਨ ਹੈ। ਇਸ 'ਚ ਅਗਲੇ ਪਾਸੇ ਕ੍ਰੋਮ ਵਾਲੀ ਗ੍ਰਿਲ ਦਿੱਤੀ ਗਈ ਹੈ, ਜੋ ਦੋਵਾਂ ਪਾਸੇ ਲੱਗੇ ਐੱਲ. ਈ. ਡੀ. ਹੈਡਲਾਈਟਾਂ ਨਾਲ ਜੁੜੀ ਹੈ। ਨੀਚੇ ਵੱਲ ਐੱਲ. ਈ. ਡੀ. ਫਾਗ ਲੈਂਪਸ ਦਿੱਤੇ ਗਏ ਹਨ। ਇਹ ਕਾਰ ਐਡਵਾਂਸਡ ਫੀਚਰਸ ਨਵੀਂ ਸੀ, ਆਰ-ਵੀ ਥ੍ਰੀ ਰੋ ਸੀਟਿੰਗ 'ਚ ਆਵੇਗੀ। ਇਸ ਦੇ ਡੈਸ਼ਬੋਰਡ ਦਾ ਡਿਜਾਈਨ ਕਾਫੀ ਮਾਰਡਨ ਵੀ ਹੋਵੇਗਾ। ਰਾਈਡਿੰਗ ਲਈ ਇਸ 'ਚ 18 ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ, ਜਿੰਨ੍ਹਾਂ'ਤੇ ਕ੍ਰੋਮ ਅਤੇ ਬਲੈਕ ਫਿਨੀਸ਼ਿੰਗ ਦਿੱਤੀ ਗਈ ਹੈ।

ਡਿਸਪਲੇਅ -
ਇਸ 'ਚ 7.0 ਇੰਚ ਦੀ ਟੱਚਸਕਰੀਨ ਡਿਸਪੇਲਅ ਮਿਲੇਗੀ, ਜੋ ਐਪਲ ਕਾਰਪਲੇਅ, ਐਂਡ੍ਰਾਇਡ ਆਟੋ ਅਤੇ ਨੇਵੀਗੇਸ਼ਨ ਸਪੋਰਟ ਕਰੇਗੀ। ਇਸ 'ਚ ਟੀ. ਐੱਫ. ਟੀ. ਇੰਸਟਰੂਮੈਂਟ ਕਲਸਟਰ ਵੀ ਦਿੱਤਾ ਜਾਵੇਗਾ। ਇਸ ਦੀ ਲੰਬਾਈ 4,571mm ਹੈ, ਜਦਕਿ ਇਸ ਦੀ ਚੌੜਾਈ 1667mm ਹੈ ਇਸ ਤੋਂ ਇਲਾਵਾ ਇਸ ਦੀ ਉਚਾਈ 1885mm ਹੈ ਤਾਂ ਗੱਡੀ ਦਾ ਵ੍ਹੀਲਬੇਸ 2662mm ਹੈ।

ਰਿਪੋਰਟ ਮੁਤਾਬਕ ਇਸ ਕਾਰ ਦਾ ਮੁਕਾਬਲਾ ਟੋਇਟਾ ਫਾਰਚੂਨਰ, ਸਕੋਡਾ Kodiak, ਫੋਰਡ Endeavor ਅਤੇ Isuzu MU-X ਵਰਗੀਆਂ ਗੱਡੀਆਂ ਨਾਲ ਹੋਵੇਗਾ।


Related News