Hero Aava ਦੇ ਨਾ ਨਾਲ 2018 ''ਚ ਲਾਂਚ ਹੋਵੇਗਾ Hero Dare ਸਕੂਟਰ

Wednesday, Aug 16, 2017 - 06:21 PM (IST)

Hero Aava ਦੇ ਨਾ ਨਾਲ 2018 ''ਚ ਲਾਂਚ ਹੋਵੇਗਾ Hero Dare ਸਕੂਟਰ

ਜਲੰਧਰ- ਮੀਡੀਆ ਰਿਪੋਰਟਸ ਮੁਤਾਬਕ ਹੀਰੋ ਮੋਟੋਕਾਰਪ ਦਾ ਆਉਣ ਵਾਲਾ ਸਕੂਟਰ ਡੇਅਰ ਹੁਣ ਭਾਰਤ 'ਚ ਹੀਰੋ ਆਵੇ ਦੇ ਨਾਮ ਨਾਲ ਲਾਂਚ ਕੀਤਾ ਜਾਵੇਗਾ। ਇਹ 125 ਸੀ. ਸੀ. ਸਕੂਟਰ 2018 ਦੇ ਪਹਿਲੇ ਕੁਆਟਰ 'ਚ ਲਾਂਚ ਕੀਤਾ ਜਾ ਸਕਦਾ ਹੈ। ਖਬਰਾਂ 'ਚ ਅਜਿਹਾ ਵੀ ਹੈ ਕਿ ਅਗਲੇ ਵਿੱਤ ਸਾਲ 'ਚ ਹੀਰੋ ਆਵੇ ਤੋਂ ਇਲਾਵਾ ਦੋ ਹੋਰ ਸਕੂਟਰਸ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਅਜਿਹਾ ਉਹ ਹੌਂਡਾ ਨੂੰ ਸਕੂਟਰ ਵਰਲਡ 'ਚ ਚੁਣੌਤੀ ਦੇਣ ਦੇ ਇਰਾਦੇ ਨਾਲ ਕਰਨ ਵਾਲੀ ਹੈ।PunjabKesari

ਹੀਰੋ ਡੇਅਰ ਸਕੂਟਰ 'ਚ 124.6 ਸੀ. ਸੀ ਦਾ ਸਿੰਗਲ ਸਿਲੰਡਰ ਇੰਜਣ ਲਗਾ ਹੈ, ਜੋ ਕਿ 9.38 ਹਾਰਸਪਾਵਰ ਦੀ ਤਾਕਤ ਅਤੇ 6,500 ਆਰ. ਪੀ. ਐੱਮ. 'ਤੇ 9.8 ਨਿਊਟਨ ਮੀਟਰ ਦਾ ਮੈਕਸਿਮਮ ਟਾਰਕ ਜਨਰੇਟ ਕਰਦਾ ਹੈ। ਇੰਜਣ 'ਚ ਸੀ. ਵੀ. ਟੀ ਯੂਨੀਟ ਦਿੱਤਾ ਗਿਆ ਹੈ।  ਇੰਨਾ ਹੀ ਨਹੀਂ ਸਕੂਟਰ 'ਚ ਅਲਾਏ ਵ੍ਹੀਲਜ਼, ਐੱਲ. ਈ. ਡੀ. ਡੇ-ਟਾਈਮ ਰਨਿੰਗ ਲਾਈਟਸ ਅਤੇ ਪੂਰਾ ਡਿਜ਼ੀਟਲ ਇੰਸਟਰੂਮੇਂਟ ਕੰਸੋਲ ਦਿੱਤਾ ਗਿਆ ਹੈ। ਇਸ ਸਕੂਟਰ 'ਚ ਅਧਿਕਤਮ 6 ਲਿਟਰ ਫਿਊਲ ਇਕ ਸਮੇਂ 'ਚ ਸਟੋਰ ਕੀਤਾ ਜਾ ਸਕਦਾ ਹੈ। ਇਸ ਦਾ ਭਾਰ 114 ਕਿਲੋਗ੍ਰਾਮ ਹੈ।PunjabKesari  

ਸਸਪੇਂਸ਼ਨ ਲਈ ਸਕੂਟਰ 'ਚ ਟੈਲੀਸਕੋਪਿਕ ਫਾਰਕਸ ਫ੍ਰੰਟ ਵ੍ਹੀਲ 'ਚ ਅਤੇ ਰਿਅਰ ਵ੍ਹੀਲ 'ਚ ਇਕ ਮੋਨੋਸ਼ਾਕ ਦਿੱਤਾ ਗਿਆ ਹੈ। ਸਕੂਟਰ 'ਚ 200 ਐੱਮ. ਐੱਮ ਫ੍ਰੰਟ ਡਿਸਕ ਬ੍ਰੇਕ ਅਤੇ ਰਿਅਰ ਡਰਮ ਯੂਨੀਟ ਦਿੱਤਾ ਗਿਆ ਹੈ। ਟਿਊਬਲੈੱਸ ਟਾਇਰਸ ਵੀ ਇਸ ਸਕੂਟਰ ਦੇ ਪਹੀਆਂ ਦੇ ਅੰਦਰ ਹਨ। ਸਕੂਟਰ ਦਾ ਗਰਾਊਂਡ ਕਲੀਅਰੰਸ 155 ਐੱਮ. ਐੱਮ ਦਾ ਹੈ। ਲਾਂਚਿੰਗ ਤੋ ਬਾਅਦ ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਹੌਂਡਾ  ਦੇ ਸਭ ਤੋਂ ਲੋਕਪ੍ਰਿਯ ਸਕੂਟਰ ਐਕਟਿਵਾ 125 ਅਤੇ ਸੁਜ਼ੂਕੀ ਐਕਸਸ 125 ਤੋਂ ਹੋਵੇਗਾ।


Related News