ਹੀਰੋ ਜਲਦੀ ਹੀ ਲਾਂਚ ਕਰਨ ਜਾ ਰਹੀ ਹੈ 125cc ਵਾਲਾ ਨਵਾਂ ਸਕੂਟਰ

11/19/2017 6:27:36 PM

ਜਲੰਧਰ- ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਆਪਣੇ ਸਕੂਟਰ ਸੈਗਮੈਂਟ 'ਚ ਨਵੇਂ ਵਿਸਤਾਰ ਲਈ ਤਿਆਰ ਹੈ। ਖਬਰ ਮਿਲੀ ਹੈ ਕਿ ਕੰਪਨੀ 125cc ਵਾਲਾ ਨਵਾਂ ਸਕੂਟਰ ਪੇਸ਼ ਕਰਨ ਜਾ ਰਹੀ ਹੈ। ਖਬਰ ਮੁਤਾਬਕ 18 ਦਸੰਬਰ ਨੂੰ ਹੀਰੋ ਮੋਟੋਕਾਰਪ Xtreme 200 S ਦੇ ਪ੍ਰੋਡਕਸ਼ਨ ਵਰਜਨ ਅਤੇ Passion Pro ਦੇ 110cc ਵਰਜਨ ਦੇ ਨਾਲ ਇਕ ਨਵਾਂ 125cc ਦਾ ਸਕੂਟਰ ਪੇਸ਼ ਕਰਨ ਜਾ ਰਹੀ ਹੈ। 
ਮੰਨਿਆ ਜਾ ਰਿਹਾ ਹੈ ਕਿ 125cc ਵਾਲਾ ਨਵਾਂ ਸਕੂਟਰ Piaggio Vespa ਅਤੇ Yamaha Fascino ਦੀ ਤਰਜ 'ਤੇ ਤਿਆਰ ਹੋਵੇਗਾ ਅਤੇ ਇਸ ਵਿਚ ਰੈਟਰੋ ਥੀਮ ਹੋਵੇਗਾ। ਹੀਰੋ ਮੋਟੋਕਾਰਪ ਦਾ 125cc ਸਕੂਟਰ ਸ਼ਹਿਰੀ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਉਤਾਰਿਆ ਜਾਵੇਗਾ। ਇਹ ਸਕੂਟਰ ਯੂਨੀਸੈਕਸ ਪ੍ਰੋਫਾਇਲ ਵਾਲਾ ਹੋਵੇਗਾ, ਮਤਲਬ ਕਿ ਮੇਲ-ਫੀਮੇਲ ਦੋਵਾਂ ਲਈ ਹੀ ਇਹ ਸਕੂਟਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੀਰੋ 18 ਦਸੰਬਰ ਨੂੰ ਹੀ ਪੈਸ਼ਨ ਪ੍ਰੋ ਦਾ ਨਵਾਂ ਅਵਤਾਰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਨਵੀਂ ਬਾਈਕ ਦਾ ਨਾਂ ਐਕਸਪ੍ਰੋ ਦੱਸਿਆ ਜਾ ਰਿਹਾ ਹੈ। 
ਫੀਚਰਸ ਦੀ ਗੱਲ ਕਰੀਏ ਤਾਂ ਪੈਸ਼ਨ ਐਕਸਪ੍ਰੋ 'ਚ 110cc ਇੰਜਣ ਹੋਵੇਗਾ ਜੋ 9.3bhp ਦੀ ਪਾਵਰ ਅਤੇ 9Nm ਦਾ ਟਾਰਕ ਜਨਰੇਟ ਕਰੇਗਾ। ਇੰਜਣ ਦੇ ਨਾਲ ਟ੍ਰਾਂਸਮਿਸ਼ਨ ਲਈ 4 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 
ਨਵਾਂ ਪੈਸ਼ਨ iSmart ਆਨ-ਆਫ ਟੈਕਨਾਲੋਜੀ ਨਾਲ ਲੈਸ ਹੋਵੇਗਾ। ਜਿਥੋਂ ਤੱਕ ਕੀਮਤ ਦੀ ਗੱਲ ਹੈ, ਇਸ ਦੀ ਕੀਮਤ ਕਰੀਬ 57,000 ਰੁਪਏ ਤੱਕ ਹੋਣ ਦੀ ਸੰਭਾਵਨਾ ਹੈ। ਫਿਲਹਾਲ ਬਾਕੀ ਸਾਰੀਆਂ ਜਾਣਕਾਰੀਆਂ 18 ਦਸੰਬਰ ਨੂੰ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਉਣਗੀਆਂ।


Related News