ਫੋਰਡ ਨੇ ਪੇਸ਼ ਕੀਤੀ ਨਵੀਂ ਫੇਸਲਿਫਟ ਅੰਡੈਵਰ, ਜਾਣੋ ਫੀਚਰਸ
Friday, Jul 13, 2018 - 12:30 PM (IST)

ਜਲੰਧਰ-ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਆਪਣੀ ਅੰਡੈਵਰ ਫੇਸਲਿਫਟ ਮਾਡਲ ਨੂੰ ਥਾਈਲੈਂਡ 'ਚ ਲਾਂਚ ਕਰ ਦਿੱਤੀ ਹੈ, ਜਿਸ ਦੀ ਕੀਮਤ 12.99 ਲੱਖ ਥਾਈ ਬਾਟ (ਲਗਭਗ 26.78 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਨਵੇਂ ਫੇਸਲਿਫਟ ਮਾਡਲ 'ਚ ਕਾਸਮੈਟਿਕ ਅਤੇ ਫੀਚਰਸ 'ਚ ਬਦਲਾਅ ਕੀਤੇ ਗਏ ਹਨ। ਥਾਈਲੈਂਡ ਬਾਜ਼ਾਰ ਦੇ ਲਈ ਕੰਪਨੀ ਨੇ ਇਕ ਨਵਾਂ ਇੰਜਣ ਆਪਸ਼ਨ ਵੀ ਦਿੱਤਾ ਹੈ, ਜਿਸ 'ਚ ਨਵਾਂ 2.0 ਲਿਟਰ ਈਕੋਬਲੂ (EcoBlue) 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਇੰਜਣ ਨੇ ਪੁਰਾਣੇ 2.2 ਲਿਟਰ ਅਤੇ 3.2 ਲਿਟਰ ਟੀ. ਡੀ. ਸੀ. ਆਈ. (TDCI) ਇੰਜਣ ਨੂੰ ਰੀਪਲੇਸ ਕੀਤਾ ਹੈ।
ਇੰਜਣ ਦੇ ਬਦਲਾਅ ਦੇ ਨਾਲ-ਨਾਲ ਇਸ 'ਚ ਕਾਸਮੈਟਿਕ ਅਪਗ੍ਰੇਡ ਵੀ ਕੀਤਾ ਗਿਆ ਹੈ। ਨਵੇਂ ਫੇਸਲਿਫਟ ਮਾਡਲ 'ਚ ਟ੍ਰਿਪਲ ਸਲੇਟ ਗ੍ਰਿਲ, ਲੋਅਰ ਏਅਰ ਇਨਟੈੱਕ ਦੇ ਨਾਲ ਨਵਾਂ ਬੰਪਰ ਅਤੇ 6 ਸਪੋਕ ਐਲਾਏ ਵ੍ਹੀਲ ਮੌਜੂਦ ਹਨ। ਰਿਅਰ ਬੰਪਰ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਭਾਰਤ 'ਚ ਇਸ ਨੂੰ ਇਸੇ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰ ਦਿੱਤੀ ਜਾਵੇਗੀ।
ਕੈਬਿਨ ਦੀ ਗੱਲ ਕਰੀਏ ਤਾਂ ਨਵੀਂ ਅੰਡੈਵਰ 'ਚ ਕੀਲੈੱਸ ਐਂਟਰੀ (Keyless entry), ਪੁਸ਼ ਬਟਨ ਸਟਾਰਟ, ਫੁੱਲ ਐਕਟੀਵੇਟਿਡ ਪਾਵਰ ਟੇਲਗੇਟ ਅਤੇ ਆਟੋਨੋਮਸ ਐਮਰਜੈਸੀ ਬ੍ਰੇਕਿੰਗ ਸਿਸਟਮ ਅਤੇ ਫਾਰਵਰਡ ਕਾਲਿਜਨ ਵਾਰਨਿੰਗ ਸਿਸਟਮ ਦਿੱਤਾ ਗਿਆ ਹੈ। ਇਸ ਦੇ ਨਾਲ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ, ਹੈਂਡਸਫ੍ਰੀ ਪਾਵਰਡ ਟੇਲਗੇਟ, ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਨਾਲ ਫੋਰਡ ਸਿੰਕ 3 ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਨਵਾਂ 2.0 ਲਿਟਰ ਟਰਬੋਚਾਰਜਡ ਡੀਜ਼ਲ 177 ਬੀ. ਐੱਚ. ਪੀ. ਦੀ ਪਾਵਰ ਅਤੇ 420 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਪਰ ਟਵਿਨ ਟਰਬੋ ਡੀਜ਼ਲ ਇੰਜਣ 210 ਬੀ. ਐੱਚ. ਪੀ. ਦੀ ਪਾਵਰ ਅਤੇ 500 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਦੇ ਮੌਜੂਦਾ ਮਾਡਲ 'ਚ ਲੱਗੇ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੀ ਜਗ੍ਹਾਂ ਫੋਰਡ ਰੇਂਜਰ ਰੈਪਟਰ ਤੋਂ ਲਿਆ ਗਿਆ 10 ਸਪੀਡ ਯੂਨਿਟ ਟਰਾਂਸਮਿਸ਼ਨ ਲਗਾਇਆ ਹੈ।ਇਸ ਤੋਂ ਇਲਾਵਾ ਫੋਰਡ ਅੰਡੈਵਰ ਦਾ ਸਿੱਧਾ ਮੁਕਾਬਲਾ ਟੋਇਟਾ ਫਾਰਚੂਨਰ (Toyota Fortuner) ਨਾਲ ਹੋਵੇਗਾ।