BMW ਦੀ ਨਵੀਂ X3 ਤੋਂ ਚੁੱਕਿਆ ਪਰਦਾ, ਜਾਣੋ ਫੀਚਰਸ

Friday, Jun 30, 2017 - 06:12 PM (IST)

BMW ਦੀ ਨਵੀਂ X3 ਤੋਂ ਚੁੱਕਿਆ ਪਰਦਾ, ਜਾਣੋ ਫੀਚਰਸ

ਜਲੰਧਰ- ਅਜੇ ਹਾਲ ਹੀ 'ਚ BMW ਨੇ ਆਪਣੀ ਨਵੀਂ ਐਕਸ 3 ਤੋਂ ਪਰਦਾ ਚੁੱਕਿਆ ਹੈ। ਇਸ ਨਵੀਂ ਐਕਸ 3 ਦੇ ਡਿਜ਼ਾਇਨ ਅਤੇ ਫੀਚਰਸ 'ਚ ਕਈ ਅਹਿਮ ਬਦਲਾਵ ਹੋਏ ਹੈ। ਇੰਟਰਨੈਸ਼ਨਲ ਬਾਜ਼ਾਰ 'ਚ ਇਸ ਨੂੰ ਸਾਲ ਦੇ ਅੰਤ ਤੱਕ ਉਤਾਰਿਆ ਜਾਵੇਗਾ। ਉਥੇ ਹੀ ਭਾਰਤ 'ਚ ਇਸ ਨੂੰ 2018 ਦੇ ਮੱਧ ਤੱਕ ਉਤਾਰਿਆ ਜਾ ਸਕਦਾ ਹੈ। ਨਵੀਂ ਐਕਸ 3 ਛੇ ਵੇਰਿਅੰਟ ਐਕਸ ਡਰਾਇਵ 30 ਡੀ, ਐਕਸ ਡਰਾਇਵ 20 ਡੀ, ਐੱਮ 40 ਆਈ, ਐਕਸ ਡਰਾਇਵ 30 ਆਈ, ਐਕਸ ਡਰਾਇਵ 20 ਆਈ ਅਤੇ ਐੱਸ ਡਰਾਇਵ 20 ਆਈ 'ਚ ਮਿਲੇਗੀ। ਤੁਹਾਨੂੰ ਦੱਸ ਦਈਏ ਇਸ ਛੇ ਵੇਰਿਅੰਟ 'ਚ ਦੋ ਡੀਜ਼ਲ ਅਤੇ ਚਾਰ ਪੈਟਰੋਲ ਇੰਜਣ ਦੀ ਆਪਸ਼ਨ ਆਵੇਗੀ।

PunjabKesari

 

ਨਵੀਂ ਐਕਸ 3 ਨੂੰ ਨਵੇਂ ਡਿਜ਼ਾਇਨ ਦਿੱਤਾ ਗਿਆ ਹੈ, ਇਹ ਪਹਿਲਾਂ ਤੋਂ ਜ਼ਿਆਦਾ ਆਕਰਸ਼ਕ ਹੈ। ਕੰਪਨੀ ਨੇ ਇਸ ਦੇ ਚੇਸੀਸ ਨੂੰ ਅਪਡੇਟ ਕੀਤਾ ਹੈ ਅਤੇ ਇਸ 'ਚ ਕੁੱਝ ਨਵੇਂ ਫੀਚਰ ਵੀ ਜੋੜੇ ਹਨ ਪਰ ਐੱਮ 40 ਇਸ ਦਾ ਪਰਫਾਰਮੇਨਸ ਵੇਰਿਅੰਟ ਹੈ। ਨਵੀਂ ਐਕਸ 3 ਦੇ ਅੱਗੇ ਦੀ ਵੱਲ ਪਹਿਲਾਂ ਤੋਂ ਵੱਡੀ ਕਿਡਨੀ ਗਰਿਲ ਦਿੱਤੀ ਗਈ ਹੈ। ਉਥੇ ਹੀ ਇਸਦੇ ਬੰਪਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ 'ਚ ਐੱਲ. ਈ. ਡੀ ਫਾਗਲੈਂਪਸ ਦਿੱਤੇ ਗਏ ਹੈ। ਡਰਾਈਵਿੰਗ ਅਸਿਸਟੇਂਸ ਦੀ ਆਪਸ਼ਨ ਚੁੱਣਨ ਵਾਲਿਆਂ ਲਈ ਅਗੇ ਦੀ ਵੱਲ ਸੈਂਸਰ ਦਿੱਤੇ ਗਏ ਹੈ। PunjabKesari

 

ਇਸਦੇ ਹੈੱਡਲੈਂਪ 'ਚ ਐੱਲ. ਈ. ਡੀ ਟਰੀਟਮੇਂਟ ਦਿੱਤਾ ਗਿਆ ਹੈ। ਇਸ ਦੇ ਪਿਛਲੇ ਪਾਸੇ ਦੀ ਵੱਲ ਨਵੇਂ ਬੰਪਰ ਦੇ ਨਾਲ ਟਵਿਨ ਟੇਲਪਾਈਪ ਦਿੱਤੀ ਗਈ ਹੈ। ਐੱਮ 40 ਆਈ ਵੇਰਿਅੰਟ 'ਚ ਸਪੋਰਟ ਐਗਜਾਸਟ ਸਿਸਟਮ ਵੀ ਮਿਲੇਗਾ। ਰਾਈਡਿੰਗ ਲਈ ਇਸ 'ਚ 18 21 ਇੰਚ ਅਲੌਏ ਵ੍ਹੀਲ ਦੀ ਆਪਸ਼ਨ ਮਿਲੇਗੀ। ਉਥੇ ਹੀ ਇਸ ਦੇ ਭਾਰ ਦੀ ਗੱਲ ਕਰੀਏ ਤਾਂ ਇਹ ਮੌਜੂਦਾ ਮਾਡਲ ਤੋਂ ਕਰੀਬ 55 ਕਿੱਲੋਗ੍ਰਾਮ ਤੱਕ ਹੱਲਕੀ ਹੈ। ਇਸ ਦੇ ਵ੍ਹੀਲਬੇਸ ਅਤੇ ਲੰਬਾਈ ਨੂੰ ਕਰੀਬ ਕਰੀਬ 54 ਐੱਮ. ਐੱਮ ਅਤੇ 59 ਐੱਮ. ਐੱਮ ਤੱਕ ਵਧਾਇਆ ਗਿਆ ਹੈ। 

PunjabKesari

 

ਇਸ ਦੀ ਚੋੜਾਈ ਅਤੇ ਉਚਾਈ ਪਹਿਲਾਂ ਜਿੰਨੀ ਹੀ ਹੋਵੇਗੀ। ਗਰਾਊਂਡ ਕਲੀਇਰੰਨਸ ਨੂੰ 7 ਐਮ. ਐੱਮ ਘਟਾ ਕੇ 204 ਐੱਮ. ਐੱਮ ਕੀਤਾ ਗਿਆ ਹੈ। ਨਵੀਂ ਐਕਸ 3 ਦੇ ਕੈਬਨ 'ਚ 10.2 ਇੰਚ ਟਚ-ਸਕਰੀਨ ਇੰਫੋਟੇਨਮੇਂਟ ਸਿਸਟਮ ਅਤੇ ਨਵਾਂ ਮਲਟੀਫੰਕਸ਼ਨਲ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਪਿੱਛੇ ਦੀ ਵੱਲ ਰਿਕਲਾਈਨ ਸੀਟਾਂ ਦਿੱਤੀਆਂ ਗਈਆਂ ਹਨ ਜੋ 40:20:40 ਦੇ ਅਨੁਪਾਤ 'ਚ ਹਨ।  ਕੁੱਲ ਮਿਲ ਕੇ ਇਸ ਦੇ ਇਹ ਬਿਹਤਰੀਨ ਫੀਚਰਸ ਇਸ ਕਾਰ ਨੂੰ ਇਕ ਮਾਡਰਨ ਲੁੱਕ ਦਿੰਦੇ ਹਨ।PunjabKesari


Related News