ਭਾਰਤ 'ਚ ਲਾਂਚ ਹੋਈ Yamaha MT-09 ਬਾਈਕ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ

Friday, Nov 24, 2017 - 06:00 PM (IST)

ਭਾਰਤ 'ਚ ਲਾਂਚ ਹੋਈ Yamaha MT-09 ਬਾਈਕ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ

ਜਲੰਧਰ- ਯਾਮਾਹਾ ਇੰਡੀਆ ਨੇ ਆਪਣੀ ਨੇਕਡ ਬਾਈਕ ਐੈੱਮ. ਟੀ-09 ਨੂੰ ਨਵੇਂ ਅਪਡੇਟਸ ਨਾਲ ਭਾਰਤ 'ਚ ਲਾਂਚ ਕਰ ਦਿੱਤੀ ਹੈ। ਲਾਂਚ ਹੋਈ ਨਵੀਂ ਬਾਈਕ ਦੀ ਕੀਮਤ ਦਿੱਲੀ ਦੇ ਐਕਸ-ਸ਼ੋਰੂਮ ਦੇ ਹਿਸਾਬ ਨਾਲ 10.88 ਲੱਖ ਰੁਪਏ ਹੈ। ਕੰਪਨੀ ਨੇ ਇਸ ਬਾਈਕ 'ਚ ਕਈ ਤਰਾਂ ਦੇ ਅਪਡੇਟ ਕੀਤੇ ਹਨ।PunjabKesari

ਯਾਮਾਹਾ ਐੱਮ. ਟੀ-09 'ਚ ਸਿਰਫ ਨਵੇਂ ਕਲਰ ਜਾਬ ਅਤੇ ਕਾਸਮੈਟਿਕ ਅਪਡੇਟ ਮਿਲਦੇ ਹਨ। 2018 ਯਾਮਾਹਾ ਐੱਮ. ਟੀ-09 ਨੂੰ ਤਿੰਨ ਨਵੇਂ ਕਲਰਸ ਸਕੀਮ ਬਲਿਊਸ਼ ਗ੍ਰੇ ਸਾਲਿਡ, ਡੀਪ ਪਿਪਲਿਸ਼ ਬਲੂ ਅਤੇ ਮੈਟ ਡਾਰਕ ਗਰੇ 'ਚ ਪੇਸ਼ ਕੀਤਾ ਜਾਵੇਗਾ ਅਤੇ ਇਹ ਫਿਰ ਤੋਂ ਪੂਰੇ ਦੇਸ਼ਭਰ ਦੇ ਚੁਨਿੰਦਾ ਡੀਲਰਸ਼ਿਪ 'ਤੇ ਪੇਸ਼ ਹੋਵੇਗੀ।PunjabKesari

ਡਿਜ਼ਾਈਨ
ਡਿਜ਼ਾਈਨ ਮੋਰਚੇ 'ਤੇ, ਨਵੀਂ ਐੱਮ. ਟੀ-09 ਆਉਟਗੋਇੰਗ ਮਾਡਲ ਦੇ ਸਮਾਨ ਹੀ ਰਹਿੰਦਾ ਹੈ। ਮੋਟਰਸਾਈਕਲ 'ਚ ਸਾਹਮਣੇ ਅਤੇ ਫਿਊਲ ਟੈਂਕ 'ਤੇ ਡਿਊਲ ਹੈੱਡਲੈਂਪ ਸੈੱਟਅਪ ਦੇ ਨਾਲ ਇਕ ਪਹਿਲਕਾਰ ਡਿਜ਼ਾਈਨ ਹੈ। ਐੱਮ. ਟੀ-00 ਸੀ. ਬੀ. ਯੂ (ਪੂਰੀ ਤਰ੍ਹਾਂ ਤੋਂ ਨਿਰਮਿਤ ਯੂਨੀਟ) ਰਾਹੀਂ ਭਾਰਤ ਆਵੇਗਾ।PunjabKesari

ਇੰਜਣ ਪਾਵਰ
ਨਵੀਂ ਯਾਮਾਹਾ ਐੱਮ. ਟੀ-00 ਇਕ 847 ਸੀ. ਸੀ. ਲਿਕਵਡ-ਕੂਲਡ, ਤਿੰਨ ਸਿਲੰਡਰ ਇੰਜਣ ਨਾਲ 113.4 ਬੀ. ਐੱਚ. ਪੀ 'ਤੇ 87.5 ਐੱਨ. ਐੱਮ ਟਾਰਕ ਦਾ ਉਤਪਾਦਨ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ 'ਚ ਜੋੜਿਆ ਗਿਆ ਹੈ। ਯਾਮਾਹਾ ਐੱਮ. ਟੀ. -09 ਨੂੰ ਉਨ੍ਹਾਂ ਲੋਕਾਂ ਲਈ ਟਾਰਗੇਟ ਕੀਤਾ ਜਾ ਰਿਹਾ ਹੈ ਜੋ 500-600 ਸੀ. ਸੀ. ਮੋਟਰਸਾਈਕਲ ਤੋਂ 800 ਸੀ. ਸੀ ਨੇਕਡ ਮੋਟਰਸਾਈਕਲ ਦੀ ਤਲਾਸ਼ 'ਚ ਹਨ।


Related News