ਵੈਕਸੀਨ ਦੀ ਪਹਿਲੀ ਡੋਜ਼ ਕੋਵਿਡ-19 ਇਨਫੈਕਸ਼ਨ ਨੂੰ ਰੋਕਣ 'ਚ ਅਸਮਰੱਥ : ਆਸਟ੍ਰੇਲੀਆਈ ਵਿਗਿਆਨੀ
Tuesday, Dec 15, 2020 - 12:59 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਅਨ ਅਕੈਡਮੀ ਆਫ ਹੈਲਥ ਅਤੇ ਮੈਡੀਕਲ ਵਿਗਿਆਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਦੇ ਪਹਿਲੇ ਪੜਾਅ ਦੇ ਟੀਕਿਆਂ ਦਾ ਅਜੇ ਟ੍ਰਾਇਲ ਚੱਲ ਰਿਹਾ ਹੈ। ਇਹ ਟੀਕੇ ਸਿਹਤ ਸਬੰਧੀ ਤਕਲੀਫਾਂ ਨੂੰ ਰੋਕਣ ਵਿਚ ਤਾਂ ਯੋਗਦਾਨ ਪਾ ਸਕਦੇ ਹਨ ਪਰ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਣ ਵਿਚ ਅਸਮਰੱਥ ਹਨ।ਅਕੈਡਮੀ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਕਿ ਪਹਿਲੇ ਪੜਾਅ ਦੀ ਵੈਕਸੀਨ ਨਾਲ ਸਾਰਸ ਕੋਵਿ-2 ਦੇ ਨਾਲ ਜੁੜੀ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ। ਵੈਕਸੀਨ ਦੇ ਚੱਲ ਰਹੇ ਪੜਾਅ ਵਿਚ ਅਜਿਹੇ ਸਬੂਤ ਮਿਲੇ ਹਨ। ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਪਰ ਵੈਕਸੀਨ ਨਾਲ ਕੋਵਿਡ-19 ਦੀ ਬੀਮਾਰੀ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਨਹੀਂ ਜਾ ਸਕਦਾ।
ਵਿਗਿਆਨੀਆਂ ਮੁਤਾਬਕ, ਕੋਰੋਨਾ ਨਾਲ ਲੜ੍ਹਨ ਲਈ ਆਸਟ੍ਰੇਲੀਆ ਨੂੰ ਬਹੁਤ ਸਾਰੇ ਉਪਾਅ ਜਿਵੇਂ ਕਿ ਬਹੁਗਿਣਤੀ ਲੋਕਾਂ ਦਾ ਟੈਸਟ ਕਰਨਾ, ਕਾਨਟੈਕਟ ਟਰੈਸਿੰਗ, ਇਕਾਂਤਵਾਸ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਮਾਸਕ ਪਹਿਨਣ ਵਰਗੇ ਉਪਾਅ ਨੂੰ ਸਖ਼ਤੀ ਨਾਲ ਅਪਣਾਉਣ ਦੀ ਲੋੜ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਵਾਰ ਦੇ ਟੀਕੇ ਨਾਲ ਆਸਟ੍ਰੇਲੀਆ ਅਤੇ ਪੂਰੀ ਦੁਨੀਆ, ਕੋਰੋਨਾ ਤੋਂ ਪਹਿਲਾਂ ਦੀ ਤਰ੍ਹਾ ਠੀਕ ਹੋ ਜਾਵੇਗੀ।ਅਸੀਂ ਉਮੀਦ ਕਰਦੇ ਹਾ ਕਿ ਟੀਕਿਆਂ, ਐਂਟੀ ਵਾਇਰਲ ਥੈਰੇਪੀਆਂ ਅਤੇ ਹੋਰ ਤਰੀਕਿਆਂ ਨਾਲ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਨੂੰ ਘਟਾ ਸਕੀਏ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਭਾਰਤੀ ਨੇ 3.61 ਕਰੋੜ ਡਾਲਰ ਦੀ ਹੇਰਾਫੇਰੀ ਦਾ ਦੋਸ਼ ਕੀਤਾ ਸਵੀਕਾਰ
ਵਿਗਿਆਨੀ ਮੰਨਦੇ ਹਨ ਭਾਵੇਂਕਿ ਇਹ ਟੀਕੇ ਲਗਭਗ 90 ਫੀਸਦੀ ਪ੍ਰਭਾਵਸ਼ਾਲੀ ਦੱਸੇ ਜਾਂਦੇ ਹਨ। ਇਨ੍ਹਾਂ ਨੂੰ ਤਿਆਰ ਕਰਨ, ਵੰਡਣ ਅਤੇ ਪ੍ਰਬੰਧਿਤ ਕਰਨ ਵਿਚ ਸਮਾਂ ਲੱਗੇਗਾ ਅਤੇ ਉਦੋਂ ਤੱਕ ਆਸਟ੍ਰੇਲੀਆ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਸਟ੍ਰੇਲੀਆ ਨੇ ਹੁਣ ਤੱਕ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਦੁਆਰਾ ਵਿਕਸਿਤ ਕੀਤੇ ਗਏ ਕੋਰੋਨਾ ਦੇ ਟੀਕਿਆਂ ਦੀਆਂ 53.8 ਮਿਲੀਅਨ ਅਤੇ 51 ਮਿਲੀਅਨ ਖ਼ੁਰਾਕਾਂ ਪ੍ਰਾਪਤ ਕੀਤੀਆਂ ਹਨ।ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਕੋਰੋਨਾ ਦੀ ਵੈਕਸੀਨ ਦੀ ਸਪਲਾਈ 'ਤੇ ਸਮਝੌਤਾ ਕੀਤਾ ਹੈ। ਇਹਨਾਂ ਵਿਚੋਂ 10 ਮਿਲੀਅਨ ਖੁਰਾਕਾਂ 2021 ਦੇ ਸ਼ੁਰੂ ਵਿਚ ਮਿਲਣ ਦੀ ਸੰਭਾਵਨਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।