ਗ਼ਲਤ ਫ਼ੈਸਲਿਆਂ ਨਾਲ ਸ਼ੁਰੂ ਹੋਈ ਜਿਨਪਿੰਗ ਦੀ ਤੀਸਰੀ ਪਾਰੀ

Monday, Dec 26, 2022 - 03:34 AM (IST)

ਗ਼ਲਤ ਫ਼ੈਸਲਿਆਂ ਨਾਲ ਸ਼ੁਰੂ ਹੋਈ ਜਿਨਪਿੰਗ ਦੀ ਤੀਸਰੀ ਪਾਰੀ

ਹਰ ਪੰਜ ਸਾਲ ’ਚ ਇਕ ਵਾਰ ਹੋਣ ਵਾਲੇ ਆਯੋਜਨ ’ਚ ਇਸ ਸਾਲ ਚੀਨ ਦੇ ਤਾਨਾਸ਼ਾਹ ਸ਼ੀ ਜਿਨਪਿੰਗ ਨੂੰ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ, ਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਦੇ ਸਰਵਉੱਚ ਨੇਤਾ ਦੇ ਰੂਪ ’ਚ ਤੀਸਰੇ ਕਾਰਜਕਾਲ ਲਈ ਚੁਣ ਲਿਆ ਗਿਆ। ਹੁਣ ਚੀਨ ’ਚ ‘ਤੀਨ-ਤਿਗਾੜੋ, ਕਾਮ ਬਿਗਾੜੋ’ ਵਾਲੀ ਖੇਡ ਸ਼ੁਰੂ ਹੋ ਗਈ ਹੈ। ਜੇਕਰ ਸ਼ੀ ਨੇ ਆਪਣੇ ਦੋ ਪਹਿਲਿਆਂ ਦੀਆਂ ਨੀਤੀਆਂ ਦਾ ਪਾਲਣ ਕੀਤਾ ਹੁੰਦਾ ਤਾਂ ਉਹ 2017 ’ਚ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਚੁੱਕੇ ਹੁੰਦੇ। ਇਸ ਦੇ ਉਲਟ ਉਨ੍ਹਾਂ ਨੇ ਕਿਸੇ ਵੀ ਅਜਿਹੇ ਸੰਭਾਵਿਤ ਉੱਭਰਦੇ ਆਗੂ ਨੂੰ ਰਸਤੇ ’ਚੋਂ ਹਟਾ ਦਿੱਤਾ, ਜੋ ਉਨ੍ਹਾਂ ਦੀ ਸ਼ਕਤੀ ਨੂੰ ਚੁਣੌਤੀ ਦੇ ਸਕਦਾ ਸੀ।

ਸਾਲ 2018 ’ਚ ਉਨ੍ਹਾਂ ਨੇ ਖੁਦ ਨੂੰ ਅਣਮਿੱਥੇ ਸਮੇਂ ਲਈ ਸ਼ਾਸਨਯੋਗ ਬਣਾਉਣ ਲਈ ਸੰਵਿਧਾਨ ’ਚ ਤਬਦੀਲੀ ਕੀਤੀ। ਬੜੀਆਂ ਤੇਜ਼ ਤਰਾਰ ਸ਼ਖਸੀਅਤਾਂ, ਜਿਵੇਂ ਕਿ ਉਨ੍ਹਾਂ ਦੇ ਵਿਰੋਧੀ ਬੋ ਸ਼ਿਲਾਈ ਜੋ ਹਰ ਪੀੜ੍ਹੀ ਦੀ ਅਗਵਾਈ ਦੀ ਚੋਣ ਕਰਨ ’ਚ ਇਕ ਮਜ਼ਬੂਤ ਭੂਮਿਕਾ ਨਿਭਾਉਂਦੇ ਹੁੰਦੇ ਸਨ, ਨੂੰ ਪਾਰਟੀ ਦੇ ਸੀਨੀਅਰ, ਅਰਧ-ਸੇਵਾਮੁਕਤ ਨੇਤਾਵਾਂ ਵੱਲੋਂ ਖਤਰਨਾਕ ਮੰਨਿਆ ਗਿਆ। ਪਰ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ ਸ਼ੀ ਅਜੇ ਤੱਕ ਕੁਝ ਖਾਸ ਸਾਬਤ ਨਹੀਂ ਕਰ ਸਕੇ ਹਨ। ਤਕਨੀਕੀ ਖੇਤਰ, ਵਪਾਰ ਅਤੇ ਸਿਨੇਮਾ ਤੱਕ ਚੀਨੀ ਜਨਜੀਵਨ ਦੇ ਹਰ ਪਹਿਲੂ ’ਤੇ ਉਨ੍ਹਾਂ ਨੇ ਪਾਰਟੀ ਦੇ ਕੰਟਰੋਲ ਨੂੰ ਦੁੱਗਣਾ ਕਰ ਦਿੱਤਾ ਹੈ।

ਚੀਨ ਇਕ ਸੰਭਾਵਿਤ ਮਹਾਸ਼ਕਤੀ ਵਾਂਗ ਘੱਟ ਅਤੇ ਇਕ ਵਿਸ਼ਾਲ ਡਾਵਾਂਡੋਲ ਸ਼ਕਤੀ ਦੇ ਰੂਪ ’ਚ ਨਜ਼ਰ ਆ ਰਿਹਾ ਹੈ ਜੋ ਖਤਰਨਾਕ ਜ਼ਰੂਰ ਹੈ। ਸ਼ੀ ਦੀ ਸ਼ਕਤੀ ਅੱਜ ਵੀ ਆਪਣੇ ਦੇਸ਼ ’ਚ ਬਹੁਤ ਵੱਧ ਹੈ ਜਿੱਥੇ ‘ਬਿਗ ਡੇਟਾ’ ਅਤੇ ‘ਸੀਕ੍ਰੇਟ ਪੁਲਸ’ (ਜਿਸ ਦੀ ਸਥਾਪਨਾ ਉਨ੍ਹਾਂ ਦੇ ਅਧੀਨ ਹੋਈ ਹੈ) ਦੋਵਾਂ ਵੱਲੋਂ ਲੋਕਾਂ ਦੀ ਡੂੰਘੀ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ 2021 ’ਚ ਦੇਸ਼ ’ਚ ਕੋਵਿਡ-19 ਦੇ ਸਫਲ ਘਾਣ ਦੇ ਕਾਰਨ ਰਾਸ਼ਟਰਵਾਦੀ ਭਾਵਨਾ ਨੇ ਵੀ ਉਨ੍ਹਾਂ ਦੇ ਪੱਖ ’ਚ ਕੰਮ ਕੀਤਾ।

ਹਾਲਾਂਕਿ ਜਿਵੇਂ-ਜਿਵੇਂ ਨਵਾਂ ਸਾਲ ਨੇੜੇ ਆ ਰਿਹਾ ਹੈ, ਉਨ੍ਹਾਂ ਦਾ ਘਰੇਲੂ ਕੰਟਰੋਲ ਵੀ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਵਿਰੋਧ ਦੀ ਇਕ ਲਹਿਰ ਨੇ ਉਨ੍ਹਾਂ ਦੀ ਵਿਆਪਕ ਤੌਰ ’ਤੇ ਗੈਰ-ਪ੍ਰਸਿੱਧ ਜ਼ੀਰੋ-ਕੋਵਿਡ ਨੀਤੀ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਕਾਰਨ ਇਕ ਵੱਡੀ ਟੀਕਾਕਰਨ ਰਹਿਤ ਆਬਾਦੀ ਦੇ ਦਰਮਿਆਨ ਚੀਨ ਨੂੰ ਕੋਵਿਡ ਦੀ ਸੰਭਾਵਿਤ ਤਬਾਹਕੁੰਨ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿਨਪਿੰਗ ਦੇ ਜ਼ੀਰੋ ਕੋਵਿਡ ਨਜ਼ਰੀਏ ਨੇ ਚੀਨੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਅਰਥਵਿਵਸਥਾ ਲਗਾਤਾਰ ਸਰਕਾਰੀ ਦਖਲ ਦੇ ਭਾਰ ਦੇ ਹੇਠਾਂ ਕੁਰਲਾ ਰਹੀ ਹੈ। ਚੀਨ ਹੋਰਨਾਂ ਦੇਸ਼ਾਂ ਦੇ ਟੀਕਿਆਂ ਦੇ ਨਾਲ ਮਦਦ ਦੀ ਤਜਵੀਜ਼ ਨੂੰ ਲੈ ਕੇ ਵੀ ਕਮਜ਼ੋਰ ਰਿਹਾ। ਉਸ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਟੀਕਿਆਂ ’ਤੇ ਹੀ ਭਰੋਸਾ ਕੀਤਾ।

ਸ਼ੀ ਜਿਨਪਿੰਗ ਮਾਊ ਤਸੇ ਤੁੰਗ ਦੇ ਵਾਂਗ ਮਾਰਕਸਵਾਦ ਵੱਲ ਮੁੜ ਤੋਂ ਪਰਤ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਇਕ ਬਹੁਰਾਸ਼ਟਰੀ ਤਕਨਾਲੋਜੀ ਸਮੂਹ ਅਲੀ ਬਾਬਾ ਗਰੁੱਪ ਦੇ ਸਹਿ-ਸੰਸਥਾਪਕ ਜੈਕ ਮਾ ਨੂੰ ਚੀਨ ਤੋਂ ਭੱਜ ਕੇ ਟੋਕੀਓ ’ਚ ਪਨਾਹ ਲੈਣੀ ਪਈ। ਇਸ ਗੱਲ ਦਾ ਕੋਈ ਸਪੱਸ਼ਟ ਸੰਕੇਤ ਨਹੀਂ ਹੈ ਕਿ ਜੇਕਰ ਉਹ ਸੱਤਾ ਤੋਂ ਹਟਦੇ ਹਨ ਤਾਂ ਅੱਗੇ ਕੌਣ ਆਵੇਗਾ। ਫਿਲਹਾਲ, ਚੀਨ ਦਾ ਭਵਿੱਖ ਸ਼ੀ ਦੇ ਹੀ ਹੱਥਾਂ ’ਚ ਹੈ ਅਤੇ ਇਕ ਦੇ ਬਾਅਦ ਇਕ ਸ਼ੀ ਦੇ ਫੈਸਲੇ ਗਲਤ ਸਿੱਧ ਹੁੰਦੇ ਜਾ ਰਹੇ ਹਨ।
 


author

Manoj

Content Editor

Related News