ਨਵੇਂ ਭਾਰਤ ’ਚ ਇਕ ਸੱਭਿਆਚਾਰਕ ਪੁਨਰ ਜਾਗਰਣ ਦਾ ਉਭਾਰ

Wednesday, Jan 24, 2024 - 01:22 AM (IST)

ਨਵੇਂ ਭਾਰਤ ’ਚ ਇਕ ਸੱਭਿਆਚਾਰਕ ਪੁਨਰ ਜਾਗਰਣ ਦਾ ਉਭਾਰ

ਰਾਮ ਜਨਮ ਭੂਮੀ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਭਾਰਤ ਦੇ ਸੱਭਿਆਚਾਰਕ ਇਤਿਹਾਸ ’ਚ ਇਕ ਇਤਿਹਾਸਕ ਅੰਦੋਲਨ ਹੈ। ਇਹ ਇਸ ਗੱਲ ਦੀ ਪ੍ਰਵਾਨਗੀ ਅਤੇ ਉਤਸਵ ਦੋਵੇਂ ਹਨ ਕਿ ਅਸੀਂ ਇਕ ਰਾਸ਼ਟਰ ਵਜੋਂ ਕੌਣ ਹਾਂ। ‘ਆਧੁਨਿਕ’ ਤੁਰਕੀ ਦੇ ਸੰਸਥਾਪਕ ਮੁਸਤਫਾ ਕਮਾਲ ਅਤਾਤੁਰਕ ਨੇ 24 ਨਵੰਬਰ, 1934 ਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਇਕ ਕੈਬਨਿਟ ਮਤੇ ਰਾਹੀਂ ‘ਹਾਗਿਆ ਸੋਫੀਆ’ ਇਕ ਪ੍ਰਾਚੀਨ ਮਸਜਿਦ ਨੂੰ ਇਕ ਮਿਊਜ਼ੀਅਮ ’ਚ ਬਦਲ ਦਿੱਤਾ ਗਿਆ।

ਕੁਝ ਲੋਕਾਂ ਨੇ ਇਸ ਫੈਸਲੇ ਨੂੰ ਪੱਛਮ ਵੱਲ ਅਤਿਰੇਕ ਵਜੋਂ ਦੇਖਿਆ, ਜੋ ਤੁਰਕੀ ਦੀ ‘ਧਰਮ ਨਿਰਪੱਖ ਸਾਖ’ ਨੂੰ ਸਾਬਿਤ ਕਰਦਾ ਹੈ। ਧਰਮ ਨਿਰਪੱਖਤਾਵਾਦੀ ਅਕਸਰ ਇਹ ਮਹਿਸੂਸ ਕਰਨ ’ਚ ਅਸਫਲ ਰਹੇ ਹਨ ਕਿ ਧਰਮ ਨਿਰਪੱਖ ਸਿਆਸਤ ਸਥਾਪਿਤ ਕਰਨ ਲਈ ਕਿਸੇ ਆਬਾਦੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਦਬਾਉਣਾ ਜ਼ਰੂਰੀ ਨਹੀਂ ਹੈ, ਇਹ ਦਮਨ ਅਕਸਰ ਪ੍ਰਸਿੱਧ ਮਾਨਤਾਵਾਂ ਦੇ ਮੁੜ ਉਭਾਰ ਦਾ ਮਾਰਗ ਪੱਧਰਾ ਕਰਦਾ ਹੈ। 2020 ’ਚ, ‘ਹਾਗਿਆ ਸੋਫਿਆ’ ਨੂੰ ਮਿਊਜ਼ੀਅਮ ’ਚ ਬਦਲਣ ਦੇ ਕੈਬਨਿਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਅਤੇ ਢਾਂਚੇ ਨੂੰ ਮੁੜ ਤੋਂ ਇਕ ਮਸਜਿਦ ’ਚ ਬਹਾਲ ਕਰ ਦਿੱਤਾ ਗਿਆ।

ਹਾਲਾਂਕਿ ਅਜਿਹਾ ਲੱਗਦਾ ਹੈ ਕਿ ਧਰਮਨਿਰਪੱਖਤਾ ਨੇ ਘਰ ਦੇ ਨੇੜੇ ਵੀ ਆਪਣਾ ਹੱਥ ਵਧਾ ਦਿੱਤਾ ਹੈ। ਇਕ ਸੱਭਿਆਗਤ ਸੂਬੇ ਵਜੋਂ ਭਾਰਤ ਦੀ ਆਪਣੀ ਵਿਸ਼ੇਸ਼ ਸੱਭਿਆਚਾਰਕ ਪਛਾਣ ਹੈ। ਕੁਝ ਮਾਨਤਾਵਾਂ ਅਤੇ ਕੀਮਤਾਂ ਹਨ ਜੋ ਸਾਨੂੰ ਇਕ ਸੂਤਰ ’ਚ ਬੰਨ੍ਹਦੇ ਹਨ। ਸ਼੍ਰੀ ਰਾਮ ਦੀ ਬ੍ਰਹਮਤਾ ਦੇ ਪ੍ਰਤੀ ਅਧਿਆਤਮਕ ਵਫਾਦਾਰੀ ਇਕ ਅਜਿਹਾ ਯਕੀਨ ਹੈ ਜਿਸ ਨੂੰ ਲੱਖਾਂ ਭਾਰਤੀ ਪਿਆਰਾ ਮੰਨਦੇ ਹਨ। ਸ਼੍ਰੀ ਰਾਮ ਭਾਰਤੀ ਸੱਭਿਆਗਤ ਕਦਰਾਂ-ਕੀਮਤਾਂ ਦੇ ਪ੍ਰਤੀਕ ਹਨ। ਭਾਵੇਂ ਉਹ ਇਕ ਆਦਰਸ਼ ਚੇਲੇ ਹੋਣ, ਇਕ ਸਮਰਪਿਤ ਪੁੱਤਰ ਹੋਣ, ਇਕ ਦੇਖਭਾਲ ਕਰਨ ਵਾਲਾ ਪਤੀ ਹੋਣ, ਪਿਆਰਾ ਵੱਡਾ ਭਰਾ ਹੋਣ ਅਤੇ ਇਕ ਧਰਮਾਤਮਾ ਰਾਜਾ ਹੋਣ, ਸ਼੍ਰੀ ਰਾਮ ਸਾਰਿਆਂ ਦੀ ਪ੍ਰਤੀਨਿਧਤਾ ਕਰਦੇ ਹਨ।

ਇਹ ਅਕਸ ਹਜ਼ਾਰਾਂ ਸਾਲਾਂ ਤੋਂ ਲੱਖਾਂ ਭਗਤਾਂ ਦੇ ਦਿਲ ’ਚ ਸਥਾਪਿਤ ਹੈ। ਅਜਿਹੇ ’ਚ ਇਹ ਸਮਝ ਤੋਂ ਪਰ੍ਹੇ ਹੈ ਕਿ ਇਕ ਸਵੈ-ਮਾਣ ਵਾਲਾ ਰਾਸ਼ਟਰ ਕਿਸੇ ਵਿਦੇਸ਼ੀ ਹਮਲਾਵਰ ਵੱਲੋਂ ਬਣਵਾਏ ਗਏ, ਆਪਣੇ ਸਭ ਤੋਂ ਪਵਿੱਤਰ ਪੂਜਾ ਸਥਾਨ ਨੂੰ ਜ਼ਮੀਨ ’ਤੇ ਡੇਗ ਕੇ ਬਣਾਏ ਗਏ ਢਾਂਚੇ ਦੀ ਹੋਂਦ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਸਾਡੇ ਦਿਲਾਂ ’ਚ ਉਨ੍ਹਾਂ ਦੇ ਸਥਾਨ ਦਾ ਸਨਮਾਨ ਕਰਨ ਵਾਲੇ ਇਕ ਵਿਸ਼ਾਲ ਮੰਦਰ ਦੇ ਇਲਾਵਾ, ਸ਼੍ਰੀ ਰਾਮ ਦੇ ਜਨਮ ਸਥਾਨ ’ਤੇ ਕੋਈ ਹੋਰ ਢਾਂਚਾ ਕਿਵੇਂ ਮੌਜੂਦ ਹੋ ਸਕਦਾ ਹੈ? ਇਹ ਕੁਝ ਮੁੱਢਲੇ ਸਵਾਲ ਸਨ ਜੋ ਜਨਤਾ ਵੱਲੋਂ ਪੁੱਛੇ ਜਾਣੇ ਹੀ ਸਨ, ਖਾਸ ਕਰ ਕੇ 800 ਸਾਲਾਂ ਦੇ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਪਿੱਛੋਂ। ਪਰ ਧਰਮਨਿਰਪੱਖਤਾਵਾਦੀ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ’ਚ ਅਸਫਲ ਰਹੇ ਅਤੇ ਉਨ੍ਹਾਂ ਨੇ ਸ਼੍ਰੀਰਾਮ ਦੀ ਹੋਂਦ ’ਤੇ ਹੀ ਸਵਾਲ ਉਠਾ ਦਿੱਤਾ। ਇਹ ਜਹੀਰ-ਉਦ-ਦੀਨ ਬਾਬਰ ਵੱਲੋਂ ਪ੍ਰਾਚੀਨ ਰਾਮ ਮੰਦਰ ਦੇ ਮੁੱਦੇ ਦੀ ਤੁਲਨਾ ’ਚ ਹਿੰਦੂ ਮਾਨਸ ’ਤੇ ਇਕ ਵੱਡਾ ਹਮਲਾ ਸੀ।

ਭਾਰਤੀ ਸੱਭਿਆਚਾਰ, ਧਰਮ ਅਤੇ ਦਰਸ਼ਨ ਨੇ ਲਗਭਗ ਇਕ ਹਜ਼ਾਰ ਸਾਲ ਤੱਕ ਸੱਤਾ ’ਚ ਬੈਠੇ ਲੋਕਾਂ ਦੀ ਦੁਸ਼ਮਣੀ ਨੂੰ ਸਹਿਣ ਕੀਤਾ ਅਤੇ ਫਿਰ ਵੀ ਆਪਣੀਆਂ ਜੜ੍ਹਾਂ ਪ੍ਰਤੀ ਸੱਚੇ ਬਣੇ ਹੋਏ ਹਨ। ਬਸਤੀਵਾਦੀ ਕਾਲ ਪਿੱਛੋਂ ਦੀ ਇਸ ਚੁਣੌਤੀ ਦਾ ਸਾਹਮਣਾ ਕੀਤਾ ਗਿਆ। ਅਸੀਂ ਸ਼ਾਨਦਾਰ ਸਫਲਤਾ ਨਾਲ ਸਾਹਮਣੇ ਆਏ। 2019 ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਹਮੇਸ਼ਾ ਲਈ ਸੁਲਝ ਗਿਆ ਅਤੇ ਰਾਮ ਜਨਮ ਭੂਮੀ ’ਤੇ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਦਾ ਮਾਰਗ ਪੱਧਰਾ ਹੋ ਗਿਆ।

ਜਨਤਾ ਦਰਮਿਆਨ ਭਾਵਨਾਵਾਂ ਦਾ ਜਵਾਰ ਇਹ ਸਭ ਕਹਿੰਦਾ ਹੈ। ਮੰਦਰ ਦੀ ਸਥਾਪਨਾ ਯਕੀਨੀ ਤੌਰ ’ਤੇ ਇਸ ਤੋਂ ਵੀ ਵੱਧ ਹੈ। ਇਹ ਭਾਰਤ ਦੇ ਸੱਭਿਆਚਾਰਕ ਇਤਿਹਾਸ ’ਚ ਇਕ ਫੈਸਲਾਕੁੰਨ ਅੰਦੋਲਨ ਹੈ ਜਿੱਥੇ ਇਕ ਦੱਬੇ ਹੋਏ ਰਾਸ਼ਟਰ ਨੇ ਅਖੀਰ ਆਪਣੀ ਹੋਂਦ ਨੂੰ ਸਨਮਾਨ ਅਤੇ ਮਾਣ ਦੇ ਸਿਖਰ ’ਤੇ ਸਥਾਪਿਤ ਕੀਤਾ ਹੈ। ਇਹ ਭਾਰਤ ਲਈ ਇਕ ਨਵੇਂ ਸੱਭਿਆਚਾਰਕ ਅਤੇ ਸਮਾਜਿਕ ਮੁੜ-ਜਾਗਰਣ ਦੀ ਸ਼ੁਰੂਆਤ ਹੈ ਜਿੱਥੇ ਅਸੀਂ ਆਪਣੀਆਂ ਮਾਨਤਾਵਾਂ ਅਤੇ ਵਿਚਾਰਾਂ ਨੂੰ ਰੱਖਣ ਤੋਂ ਡਰਦੇ ਨਹੀਂ ਹਾਂ। ਇਕ ਰਾਸ਼ਟਰ ਵਜੋਂ ਅਸੀਂ ਕੌਣ ਹਾਂ, ਇਸ ਬਾਰੇ ਅਸੀਂ ਤੇਜ਼ੀ ਨਾਲ ਆਸਵੰਦ ਹੋ ਰਹੇ ਹਾਂ, ਅਸੀਂ ਆਪਣੀ ਪਛਾਣ ਨੂੰ ਅਪਣਾ ਰਹੇ ਹਾਂ ਅਤੇ ਆਪਣੇ ਮਾਣਮੱਤੇ ਅਤੀਤ ਦਾ ਜਸ਼ਨ ਮਨਾ ਰਹੇ ਹਾਂ।

ਹਾਲਾਂਕਿ, ਰਾਮ ਮੰਦਰ ਦਾ ਨਿਰਮਾਣ ਕਿਸੇ ਵੀ ਤਰ੍ਹਾਂ ਭਾਰਤ ’ਚ ਧਰਮਨਿਰਪੱਖਤਾ ਵਿਚਾਰ ਦੀ ਤਬਾਹੀ ਨਹੀਂ ਹੈ। ਧਰਮਨਿਰਪੱਖਤਾ ਸਾਡੀ ਸਿਆਸਤ ਦਾ ਮਾਰਗਦਰਸ਼ਨ ਕਰਦੀ ਰਹੇਗੀ ਕਿਉਂਕਿ ਭਾਰਤੀ ਧਰਮਨਿਰਪੱਖਤਾ ਕਦੀ ਵੀ ਧਰਮ ਵਿਰੋਧੀ ਨਹੀਂ ਰਹੀ। ਹਾਲਾਂਕਿ ਧਰਮਨਿਰਪੱਖਤਾ ਨੂੰ ਸੂਬੇ ਦੇ ਮਾਮਲਿਆਂ ’ਚ ਫਲਦੇ-ਫੁੱਲਦੇ ਰਹਿਣਾ ਚਾਹੀਦਾ ਹੈ। ਭਾਰਤ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਆਪਣੇ ਆਦਰਸ਼ ਵਾਕ ਦੀ ਸਪੱਸ਼ਟ ਤੌਰ ’ਤੇ ਪਾਲਣਾ ਕਰ ਰਹੀ ਹੈ। ‘ਧਰਮਨਿਰਪੱਖਤਾਵਾਦੀਆਂ’ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਧਰਮਨਿਰਪੱਖਤਾ ਨੂੰ ਘੱਟਗਿਣਤੀ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਸਿਆਸਤ ਲਈ ਇਕ ਯੰਤਰ ਵਜੋਂ ਵਰਤਣ ਤੋਂ ਬਚਣਾ ਚਾਹੀਦਾ ਹੈ।

ਇਸ ਨਾਲ ਸਾਡੇ ਸਾਹਮਣੇ ਇਹ ਸਵਾਲ ਆਉਂਦਾ ਹੈ ਕਿ ਧਾਰਮਿਕ ਘੱਟਗਿਣਤੀਆਂ ਨੂੰ ਇਨ੍ਹਾਂ ਘਟਨਾਵਾਂ ਨੂੰ ਕਿਵੇਂ ਦੇਖਣਾ ਚਾਹੀਦਾ ਹੈ? ਸਭ ਤੋਂ ਵੱਡੀ ਧਾਰਮਿਕ ਘੱਟਗਿਣਤੀ ਨੇ ਅਯੁੱਧਿਆ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ ਹੈ ਜੋ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੇ ਨਿਰਮਾਣ ਲਈ ਬਦਲਵਾਂ ਭੂ-ਖੰਡ ਪ੍ਰਦਾਨ ਕਰਦਾ ਹੈ। ਨਿਹੰਗ ਸਿੰਘ ਹੀ ਉਹ ਲੋਕ ਸਨ ਜਿਨ੍ਹਾਂ ਨੇ ਬਸਤੀਵਾਦੀ ਕਾਲ ਦੌਰਾਨ ਵਿਵਾਦਤ ਢਾਂਚੇ ’ਚ ਦਾਖਲ ਹੋ ਕੇ ਰਾਮ ਮੰਦਰ ਲਈ ਸੰਘਰਸ਼ ਨੂੰ ਫਿਰ ਤੋਂ ਸ਼ੁਰੂ ਕੀਤਾ ਸੀ।

-ਮਨਿੰਦਰ ਗਿੱਲ


author

Harpreet SIngh

Content Editor

Related News