ਸੰਘ ਘੱਟਗਿਣਤੀ-ਬਹੁਗਿਣਤੀ ਵਰਗੀਆਂ ਵੱਖ-ਵੱਖ ਸ਼ਾਖਾਵਾਂ ’ਚ ਯਕੀਨ ਨਹੀਂ ਕਰਦਾ

Monday, Oct 31, 2022 - 05:11 PM (IST)

ਸੰਘ ਘੱਟਗਿਣਤੀ-ਬਹੁਗਿਣਤੀ ਵਰਗੀਆਂ ਵੱਖ-ਵੱਖ ਸ਼ਾਖਾਵਾਂ ’ਚ ਯਕੀਨ ਨਹੀਂ ਕਰਦਾ

ਪ੍ਰੇਰਨਾ ਕਟਿਆਲ
ਸੁਨੀਲ ਅੰਬੇਡਕਰ ਆਰ. ਐੱਸ. ਐੱਸ. (ਸੰਘ) ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਹਨ। ਉਨ੍ਹਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਕਿਹਾ ਹੈ ਕਿ ਸੰਘ ਇਸ ਸਮੇਂ 2025 ’ਚ ਉਸ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਦੇਸ਼ ਭਰ ’ਚ ਆਪਣੇ ਵਿਸਤਾਰ ਨੂੰ ਲੈ ਕੇ ਸਖਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਸੰਘ ਉਸ ਯੋਜਨਾ ’ਤੇ ਕੰਮ ਕਰ ਰਿਹਾ ਹੈ ਤਾਂ ਕਿ ਇਹ ਸੰਗਠਨ ਦੇਸ਼ ਭਰ ’ਚ ਸਭ ਦੇ ਲਈ ਲਾਭਦਾਇਕ ਹੋਵੇ। 2024 ਲਈ ਇਹੀ ਸਾਡਾ ਟੀਚਾ ਹੋਵੇਗਾ। ਸਵੈਮਸੇਵਕ ਉਨ੍ਹਾਂ ਥਾਵਾਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਸੰਘ ਦੀ ਕੋਈ ਹਾਜ਼ਰੀ ਨਹੀਂ ਹੈ। ਸਾਡੀਆਂ ਸ਼ਾਖਾਵਾਂ ਜੋ ਰੋਜ਼ਾਨਾ ਅਤੇ ਹਫਤਾਵਾਰ ਹਨ, ਕੋਈ ਵੀ ਕੰਮ ਕਰਨ ਦੇ ਲਈ ਸਾਡਾ ਪ੍ਰਮੁੱਖ ਆਧਾਰ ਹਨ। ਸੇਵਾ ਕਾਰਜ ਕਰਨ ਲਈ ਅਸੀਂ ਇੱਥੇ ਪਾਬੰਦ ਹਾਂ। ਸਰੀਰਕ ਸਰਗਰਮੀਆਂ ਨੂੰ ਕਰਨ ਦੇ ਨਾਲ-ਨਾਲ ਦੇਸ਼ ਦੇ ਸਾਹਮਣੇ ਮਹੱਤਵਪੂਰਨ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ। ਸਮਾਜਿਕ ਤਾਲਮੇਲ ਨੂੰ ਵਿਕਸਿਤ ਕਰਨ ’ਚ ਅਸੀਂ ਵੱਧ ਮਿਹਨਤ ਕਰ ਰਹੇ ਹਾਂ। ਸੰਘ ਚਾਹੁੰਦਾ ਹੈ ਕਿ ਉਹ ਹਰੇਕ ਥਾਂ ’ਤੇ ਕੰਮ ਕਰੇ। ਇਹੀ ਕਾਰਨ ਹੈ ਕਿ ਆਪਣੇ ਕੰਮ ਦਾ ਵਿਸਤਾਰ ਕਰਨਾ ਸੰਘ ਦੇ ਲਈ ਮਹੱਤਵਪੂਰਨ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਦਿਲ ਤੋਂ ਕੰਮ ਕਰ ਰਹੇ ਹਾਂ। ਕਿਸੇ ਖਾਸ ਖੇਤਰ ਨੂੰ ਲੈ ਕੇ ਆਪਣੇ ਵਿਸਤਾਰ ਲਈ ਸੰਘ ਦੀ ਕੀ ਯੋਜਨਾ ਹੈ ਤਾਂ ਇਸ ’ਤੇ ਸੁਨੀਲ ਅੰਬੇਡਕਰ ਨੇ ਕਿਹਾ ਕਿ ਸੰਘ ਦੀ ਯੋਜਨਾ ਦੇਸ਼ ਦੇ ਹਰੇਕ ਖੇਤਰ ’ਚ ਵਿਸਤਾਰ ਕਰਨ ਦੀ ਹੈ। ਕੁਝ ਅਜਿਹੇ ਵੀ ਖੇਤਰ ਹਨ ਜਿਵੇਂ ਕਿ ਪੂਰਬ-ਉੱਤਰ ਅਤੇ ਤਾਮਿਲਨਾਡੂ ਜਿੱਥੇ ਸੰਘ ਮਜ਼ਬੂਤ ਨਹੀਂ ਹੈ, ਅਜਿਹੇ ਹੀ ਖੇਤਰਾਂ ’ਤੇ ਸੰਘ ਆਪਣਾ ਟੀਚਾ ਕੇਂਦ੍ਰਿਤ ਕਰਨਾ ਚਾਹੁੰਦਾ ਹੈ। ਇੱਥੋਂ ਤੱਕ ਕਿ ਮਹਾਰਾਸ਼ਟਰ ਵਰਗੇ ਵੱਡੇ ਸੂਬੇ ਦੇ ਪਿੰਡਾਂ ’ਚ ਸੰਘ ਦੀਆਂ ਕੋਈ ਸ਼ਾਖਾਵਾਂ ਨਹੀਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉੱਥੋਂ ਤੱਕ ਆਪਣੀ ਪਹੁੰਚ ਨਹੀਂ ਬਣਾ ਰਹੇ। ਸੰਘ ਵਿਵਸਥਾ ’ਚ 8 ਤੋਂ 10 ਪਿੰਡ ਇਕ ਮੰਡਲ ਦੀ ਰਚਨਾ ਕਰਦੇ ਹਨ। ਸੰਘ ਦਾ ਘੱਟੋ-ਘੱਟ ਟੀਚਾ ਇਹ ਹੈ ਕਿ ਹਰੇਕ ਮੰਡਲ ਦਾ ਪ੍ਰਮੁੱਖ ਪਿੰਡ ‘ਰੋਜ਼ਾਨਾ ਸ਼ਾਖਾ’ ਜਾਂ ਫਿਰ ‘ਹਫਤਾਵਾਰ ਮਿਲਨ’ ਚਲਾਵੇ। ਸੰਘ ਦੇ ਕੋਲ ਇਸ ਸਮੇਂ 66 ਹਜ਼ਾਰ ਮੰਡਲ ਮੁੱਖ ਦਫਤਰ ਹਨ। ਇਸ ਸਮੇਂ ਇਸ ਸੰਗਠਨ ਦੀ ਹਾਜ਼ਰੀ 55 ਹਜ਼ਾਰ ਸਥਾਨਾਂ ’ਚ ਹੈ। ਸੰਘ ਨੇ ਇਸ ਨੂੰ 2024 ਤੱਕ ਇਕ ਲੱਖ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ।

ਕੇਰਲ ਵਰਗੇ ਸੂਬੇ ’ਚ ਜਿੱਥੇ ਆਏ ਦਿਨ ਸਿਆਸੀ ਹੱਤਿਆਵਾਂ ਅਤੇ ਹੋਰ ਅਸੁਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਅਜਿਹੇ ਸੂਬੇ ਲਈ ਸੰਘ ਦੀ ਕੀ ਯੋਜਨਾ ਹੈ, ਇਸ ’ਤੇ ਉਨ੍ਹਾਂ ਕਿਹਾ ਕਿ ਕੇਰਲ ’ਚ ਸਮੱਸਿਆ ਸੰਘ ਦੇ ਨਾਲ ਨਹੀਂ ਹੈ ਸਗੋਂ ਪੂਰੇ ਸਮਾਜ ਦੇ ਨਾਲ ਹੈ। ਹਾਲਤ ਇੱਥੋਂ ਤੱਕ ਭੈੜੀ ਹੋ ਚੁੱਕੀ ਹੈ ਕਿ ਪਾਪੁਲਰ ਫ੍ਰੰਟ ਆਫ ਇੰਡੀਆ (ਪੀ. ਐੱਫ. ਆਈ.) ’ਤੇ ਪਾਬੰਦੀ ਲਾਉਣੀ ਜ਼ਰੂਰੀ ਹੈ। ਕੇਰਲ ’ਚ ਸੰਘ ਦੀ ਬੜੀ ਵਧੀਆ ਹਾਜ਼ਰੀ ਹੈ। ਉੱਥੇ ਸੰਗਠਨ ਦੀ ਹਰੇਕ ਪਿੰਡ ’ਚ ਪਹੁੰਚਣ ਦੀ ਯੋਜਨਾ ਹੈ। ਕੇਰਲ ’ਚ ਵਧਦੀ ਹਿੰਸਾ ਦੇ ਵਿਰੁੱਧ ਸੰਘ ਨੇ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਸੰਘ ਦਾ ਹੀ ਇਕ ਤੰਤਰ ਕਹਿ ਦਿੱਤਾ ਤਾਂ ਇਸ ਦੇ ਜਵਾਬ ’ਚ ਸੁਨੀਲ ਅੰਬੇਡਕਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।

ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਲੋਕ ਅੱਤਵਾਦ ਨੂੰ ਵਧਾ ਰਹੇ ਹਨ, ਉਹ ਦੇਸ਼ ਦੇ ਵਿਰੁੱਧ ਇਕ ਖੁੱਲ੍ਹੀ ਜੰਗ ਲੜ ਰਹੇ ਹਨ । ਅਜਿਹੇ ਤੱਤਾਂ ਦੇ ਵਿਰੁੱਧ ਭਾਰਤ ਜੰਗ ਲੜ ਰਿਹਾ ਹੈ। ਪੁਲਸ ਹੋਵੇ ਜਾਂ ਫਿਰ ਫੌਜੀ ਬਲ, ਦੋਵੇਂ ਹੀ ਅਜਿਹੀਆਂ ਤਾਕਤਾਂ ਨੂੰ ਹਰਾਉਣ ਲਈ ਹਰੇਕ ਕਦਮ ਚੁੱਕ ਰਹੇ ਹਨ। ਇਹ ਅੱਤਵਾਦ ਅਤੇ ਕਾਨੂੰਨ-ਵਿਵਸਥਾ ਦਾ ਮਾਮਲਾ ਹੈ। ਸਾਡੀ ਪੇਸ਼ੇਵਰ ਟ੍ਰੇਂਡ ਫੌਜ ਅਜਿਹੀਆਂ ਤਾਕਤਾਂ ਵਿਰੁੱਧ ਲੜ ਰਹੀ ਹੈ। ਮੇਰਾ ਮੰਨਣਾ ਹੈ ਕਿ ਇਹ ਇਕ ਮਹੱਤਵਪੂਰਨ ਮੁੱਦਾ ਹੈ।

ਆਰ. ਐੱਸ. ਐੱਸ. ਦੇ ਸਰਕਾਰਯਵਾਹ ਦੱਤਾਤ੍ਰੇਅ ਹੋਸਬੋਲੇ ਨੇ ਹਾਲ ਹੀ ’ਚ ਬੇਰੋਜ਼ਗਾਰੀ ਅਤੇ ਸਮਾਜ ’ਚ ਆਮਦਨ ਦੀ ਨਾਬਰਾਬਰੀ ਦਰ ’ਤੇ ਗੱਲ ਕੀਤੀ ਤਾਂ ਇਸ ’ਤੇ ਸੁਨੀਲ ਅੰਬੇਡਕਰ ਨੇ ਕਿਹਾ ਕਿ ਦੱਤਾਤ੍ਰੇਅ ਜੀ ਸਵਦੇਸ਼ੀ ਜਾਗਰਣ ਮੰਚ ਰਾਹੀਂ ਆਯੋਜਿਤ ਇਕ ਪ੍ਰੋਗਰਾਮ ‘ਸਵੈਵਲੰਬੀ ਭਾਰਤ ਮੁਹਿੰਮ’ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਇਸ ਲਈ ਸ਼ੁਰੂ ਹੋਇਆ ਕਿਉਂਕਿ ਅਜਿਹੀ ਸਰਕਾਰ ਦੀ ਪਾਲਿਸੀ ਹੈ। ਸਰਕਾਰ ਦੀਆਂ ਹਾਂਪੱਖੀ ਪਾਲਿਸੀਆਂ ਤੋਂ ਲਾਭ ਹਾਸਲ ਕਰਨ ਲਈ ਦਿਹਾਤੀ ਇਲਾਕਿਆਂ ਅਤੇ ਜ਼ਿਲਾ ਹੈੱਡਕੁਆਰਟਰਾਂ ਤੋਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਵੈਮਸੇਵਕਾਂ ਦੇ ਨਾਲ-ਨਾਲ ਕਾਰੋਬਾਰੀ ਗਰੁੱਪਾਂ ਵੱਲੋਂ ਸੰਚਾਲਿਤ ਕਈ ਸੰਗਠਨਾਂ ਨੂੰ ਮਜ਼ਬੂਤ ਕੀਤਾ ਿਗਆ ਹੈ। ਇੱਥੋਂ ਤੱਕ ਕਿ ਸਰਸੰਘਚਾਲਕ ਮੋਹਨ ਭਾਗਵਤ ਜੀ ਨੇ ਵੀ ਦੁਸਹਿਰੇ ਦੇ ਮੌਕੇ ਸੰਬੋਧਨ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਵਰਨਣ ਕੀਤਾ ਹੈ। ਮਾਰਚ ’ਚ ਆਯੋਜਿਤ ਪ੍ਰਤੀਨਿਧੀ ਸਭਾ ’ਚ ਸਵੈਮਸੇਵਕਾਂ ਨੇ ਇਕ ਮਤਾ ਰੱਖਿਆ ਸੀ ਜਿਸ ਨੂੰ ਕਿ ਅੱਗੇ ਵਧਾਇਆ ਜਾ ਰਿਹਾ ਹੈ।

ਆਰ. ਐੱਸ. ਐੱਸ. ਸਮਾਜ ਦੇ ਹਰੇਕ ਵਰਗ ਤੱਕ ਆਪਣੀ ਪਹੁੰਚ ਬਣਾ ਰਿਹਾ ਹੈ ਪਰ ਅਜੇ ਤੱਕ ਦਲਿਤਾਂ ਨੂੰ ਨਾਲ ਲਿਆਉਣਾ ਇਕ ਮੁਸ਼ਕਲ ਗੱਲ ਲੱਗ ਰਹੀ ਹੈ। ਬਾਬਾ ਸਾਹਿਬ ਅੰਬੇਡਕਰ ਦੇ 22 ਪ੍ਰਣ ਵੱਡੇ ਅੜਿੱਕਿਆਂ ’ਚੋਂ ਇਕ ਹੈ। ਇਸ ’ਤੇ ਚਰਚਾ ਕਰਦੇ ਹੋਏ ਸੁਨੀਲ ਅੰਬੇਡਕਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸੰਘ ‘ਸਮਤਾ’ ਅਤੇ ‘ਸਮਰਸਤਾ’ ’ਤੇ ਕੰਮ ਕਰ ਰਿਹਾ ਹੈ ਅਤੇ ਇਸ ਦੇ ਲਈ ਸੰਘ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਸਮਾਜ ਦੇ ਹਰੇਕ ਵਰਗ ਤੋਂ ਆਏ ਲੋਕ ਸਵੈਮਸੇਵਕ ਬਣ ਰਹੇ ਹਨ ਅਤੇ ਇਹੀ ਸਵੈਮਸੇਵਕ ਸਮਾਜ ਦੇ ਹਰੇਕ ਵਰਗਾਂ ਤੱਕ ਆਪਣੀ ਪਹੁੰਚ ਬਣਾ ਰਹੇ ਹਨ। ਪਹਿਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਇਸਦੇ ਲਈ ਅਸੀਂ ਸਾਰੇ ਵੱਖ-ਵੱਖ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਹਾਂ। ਅਜਿਹੇ ਕਈ ਪ੍ਰੋਗਰਾਮ ਚੱਲ ਰਹੇ ਹਨ ਜੋ ਲੋਕਾਂ ਨੂੰ ਆਪਸ ’ਚ ਰਲਣ-ਮਿਲਣ ਲਈ ਉਤਸ਼ਾਹਿਤ ਕਰ ਰਹੇ ਹਨ ਤਾਂ ਕਿ ਉਹ ਇਕ-ਦੂਜੇ ਨੂੰ ਜਾਣ ਸਕਣ।

ਨਾਗਰਿਕ ਸੋਧ ਬਿੱਲ ਨੂੰ ਲਾਗੂ ਕਰਨ ’ਚ ਹੋ ਰਹੀ ਦੇਰੀ ’ਤੇ ਸੁਨੀਲ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਸੰਘ ਇਸ ਸਮੇਂ ਘੱਟਗਿਣਤੀਆਂ ਤੱਕ ਆਪਣੀ ਪਹੁੰਚ ਬਣਾ ਰਿਹਾ ਹੈ ਅਤੇ ਇਸੇ ’ਤੇ ਸੁਨੀਲ ਨੇ ਕਿਹਾ ਕਿ ਸੰਘ ਘੱਟਗਿਣਤੀਆਂ-ਬਹੁਗਿਣਤੀਆਂ ਵਰਗੀਆਂ ਦੋ ਸ਼ਾਖਾਵਾਂ ਨਹੀਂ ਮੰਨਦਾ। ਸਾਰੇ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ। ਸਰਸੰਘਚਾਲਕ ਮੋਹਨ ਭਾਗਵਤ ਜੀ ਨੇ ਕਈ ਵਾਰ ਇਸ ਦੇ ਬਾਰੇ ’ਚ ਕਿਹਾ ਹੈ ਕਿ ਸਾਡੇ ਵੱਡੇ-ਵਡੇਰੇ ਇਕ ਹੀ ਸਨ ਅਤੇ ਸਾਡਾ ਡੀ. ਐੱਨ. ਏ. ਵੀ ਇਕ ਹੈ। ਸਾਡਾ ਇਤਿਹਾਸ ਇਕ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਹਰੇਕ ਿਵਅਕਤੀ ਨੂੰ ਆਪਣਾ ਮੰਨਦੇ ਹਾਂ। ਸਾਰਿਆਂ ਦੇ ਨਾਲ ਅਤੇ ਸਾਰਿਆਂ ਲਈ ਗੱਲਬਾਤ ਕਰਨ ਲਈ ਸੰਘ ਿਤਆਰ ਹੈ।

ਔਰਤਾਂ ਦੀ ਭਾਈਵਾਲੀ ਨੂੰ ਲੈ ਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨੇ ਇਕ ਰੋਜ਼ਾਨਾ ਹਿੰਦੀ ਅਖਬਾਰ ’ਚ ਇਹ ਖਬਰ ਆਈ ਕਿ ਇਕ ਔਰਤ ਦਾ ਨਾਂ ਸਰਕਾਰਯਵਾਹ ਦੇ ਤੌਰ ’ਤੇ ਸਾਹਮਣੇ ਆਇਆ ਹੈ ਜੋ ਕਿ ਬਿਲਕੁਲ ਨਿਰਾਧਾਰ ਹੈ। ਭਾਗਵਤ ਜੀ ਨੇ ਅਜਿਹਾ ਕੁਝ ਨਹੀਂ ਕਿਹਾ ਪਰ ਔਰਤਾਂ ਸ਼ਾਖਾਵਾਂ ’ਚ ਹਾਜ਼ਰ ਨਹੀਂ ਹੋਣਗੀਆਂ ਪਰ ਉਹ ਰਾਸ਼ਟਰ ਸੇਵਿਕਾ ਸਮਿਤੀ ਦੇ ਰਾਹੀਂ ਯਤਨਸ਼ੀਲ ਰਹਿਣਗੀਆਂ।


author

Anuradha

Content Editor

Related News