ਰੂਸ ’ਚ ਕੋਰੋਨਾ ਦੀ ਨਵੀਂ ਲਹਿਰ ਤੋਂ ਸਬਕ ਲਵੇ ਭਾਰਤ

10/18/2021 3:41:15 AM

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਮਹੀਨਿਆਂ ਤੋਂ ਭਰੋਸਾ ਦੇ ਰਹੀ ਸੀ ਕਿ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਲੰਘ ਚੁੱਕਾ ਹੈ ਪਰ ਰੂਸ ਇਸ ਸਮੇਂ ਹੈਰਾਨੀਜਨਕ ਤੌਰ ’ਤੇ ਕੋਰੋਨਾ ਵਾਇਰਸ ਦੀ ਗੰਭੀਰ ਲਪੇਟ ’ਚ ਫਸ ਚੁੱਕਾ ਹੈ।

ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਹਾਲ ਹੀ ’ਚ ਰੂਸ ’ਚ ਪਹਿਲੀ ਵਾਰ ਕੋਰੋਨਾ ਨਾਲ ਇਕ ਦਿਨ ’ਚ 1 ਹਜ਼ਾਰ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਵਿਗੜ ਰਹੀ ਕੋਰੋਨਾ ਦੀ ਸਥਿਤੀ ਦੇ ਅਧੀਨ ਰੋਜ਼ਾਨਾ ਨਵੇਂ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ‘ਗੋਗੋਵ ਵੈੱਬਸਾਈਟ’ ਅਨੁਸਾਰ ਸ਼ਨੀਵਾਰ ਤੱਕ ਉੱਥੇ ਸਿਰਫ 31 ਫੀਸਦੀ ਰੂਸੀਆਂ ਦਾ ਹੀ ਮੁਕੰਮਲ ਟੀਕਾਕਰਨ ਹੋ ਸਕਿਆ ਸੀ।

ਸਖਤ ਪਾਬੰਦੀਆਂ ਦੀ ਘਾਟ ਨੇ ਵਾਇਰਸ ਨੂੰ ਬੇਕਾਬੂ ਤੌਰ ’ਤੇ ਫੈਲਣ ਦਿੱਤਾ ਹੈ। ਹਾਲਾਂਕਿ, ਕਈ ਇਲਾਕਿਆਂ ’ਚ ਜਨਤਕ ਥਾਵਾਂ ’ਤੇ ਜਾਣ ਲਈ ‘ਕਿਊ ਆਰ ਕੋਡ’ ਸਕੈਨ ਕਰਨ ਦੀ ਲਾਜ਼ਮੀਅਤਾ ਮੁੜ ਤੋਂ ਲਾਗੂ ਕਰ ਦਿੱਤੀ ਗਈ ਹੈ।

ਰੂਸੀ ਸਰਕਾਰ ਪ੍ਰਵਾਨ ਕਰਦੀ ਹੈ ਕਿ ਉੱਥੇ ਟੀਕਾਕਰਨ ਦਰ ਬੇਹੱਦ ਘੱਟ ਅਤੇ ਮੱਠੀ ਹੈ ਪਰ ਇਸ ਦੇ ਬਾਵਜੂਦ ਸਖਤ ਪਾਬੰਦੀਆਂ ਨੂੰ ਮੁੜ ਤੋਂ ਲਗਾਉਣ ਤੋਂ ਇਹ ਕਹਿੰਦੇ ਹੋਏ ਪ੍ਰਹੇਜ਼ ਕੀਤਾ ਜਾ ਰਿਹਾ ਹੈ ਕਿ ਯਕੀਨੀ ਬਣਾਉਣਾ ਹੋਵੇਗਾ ਕਿ ਅਰਥਵਿਵਸਥਾ ’ਚ ਰੁਕਾਵਟ ਨਾ ਪਵੇ।

ਜਿੱਥੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਇਸ ਹਫਤੇ ਨਾਗਰਿਕਾਂ ਦੇ ‘ਵਿਹਾਰ’ ਦੇ ਵੱਲ ਇਸ਼ਾਰਾ ਕੀਤਾ ਹੈ ਉੱਥੇ ਸਰਕਾਰੀ ਬੁਲਾਰੇ ਦਿਮਿੱਤਰੀ ਪੇਸਕੋਵ ਦੇ ਅਨੁਸਾਰ ਜਨਤਾ ਨੂੰ ‘ਟੀਕਾ ਲਗਵਾ ਕੇ ਆਪਣੀ ਜਾਨ ਬਚਾਉਣ’ ਦਾ ਮੌਕਾ ਦੇਣ ਦੇ ਲਈ ਸਭ ਕੁਝ ਕੀਤਾ ਗਿਆ ਹੈ।

ਦੁਨੀਆ ’ਚ ਸਭ ਤੋਂ ਪਹਿਲਾਂ ਰੂਸ ਨੇ ਹੀ ਕੋਵਿਡ ਵੈਕਸੀਨ ਕੱਢੀ ਸੀ। ਸਪੂਤਨਿਕ ਵੀ ਅਤੇ ਉਸ ਦੇ ਉਪਰੰਤ 2 ਹੋਰ ਰੂਸ ’ਚ ਬਣੀਆਂ ਵੈਕਸੀਨ ਕੱਢੀਆਂ ਗਈਆਂ। ਮਹੀਨਿਆਂ ਤੋਂ ਕਈ ਵਿਕਸਿਤ ਵੈਕਸੀਨ ਮੁਹੱਈਆ ਹਨ ਪਰ ਅਧਿਕਾਰੀਆਂ ਨੂੰ ਵੈਕਸੀਨ ’ਤੇ ਸ਼ੱਕ ਕਰਨ ਵਾਲੀ ਆਬਾਦੀ ਨੂੰ ਇਨ੍ਹਾਂ ਨੂੰ ਲਗਵਾਉਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਅੱਧੇ ਤੋਂ ਵੱਧ ਰੂਸੀ ਵੈਕਸੀਨ ਲਗਾਉਣਾ ਨਹੀਂ ਚਾਹੁੰਦੇ।

ਕੋਰੋਨਾ ਨਾਲ ਰੂਸ ’ਚ ਮੌਤਾਂ ਦੀ ਗਿਣਤੀ ਹੁਣ ਤੱਕ 222,315 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਹ ਗਿਣਤੀ ਯੂਰਪ ’ਚ ਸਭ ਤੋਂ ਵੱਧ ਹੈ, ਉਹ ਵੀ ਇਸ ਦੋਸ਼ ਦੇ ਬਾਵਜੂਦ ਕਿ ਰੂਸੀ ਅਧਿਕਾਰੀ ਆਪਣੇ ਇੱਥੇ ਕੋਰੋਨਾ ਦੀ ਗੰਭੀਰਤਾ ਘੱਟ ਕਰ ਕੇ ਦੱਸਦੇ ਹਨ।

ਰੂਸ ਦੇ ਵਿਗੜਦੇ ਹਾਲਾਤ ਤੋਂ ਦੁਨੀਆ ਦੇ ਹੋਰ ਦੇਸ਼ਾਂ, ਖਾਸ ਤੌਰ ’ਤੇ ਭਾਰਤ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੇ ਬਾਅਦ ਤੋਂ ਹੀ ਲੋਕਾਂ ’ਚ ਇਸ ਤੋਂ ਬਚਣ ਲਈ ਮਾਸਕ ਲਗਾਉਣ ਅਤੇ ਵਾਰ-ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਨੂੰ ਲੈ ਕੇ ਲਾਪ੍ਰਵਾਹੀ ਦਾ ਮਾਹੌਲ ਹੀ ਦੇਖਣ ਨੂੰ ਮਿਲ ਰਿਹਾ ਹੈ। ਵੱਡੇ ਸਮਾਗਮਾਂ ਤੋਂ ਵੀ ਹੁਣ ਕੋਈ ਪ੍ਰਹੇਜ਼ ਨਹੀਂ ਕੀਤਾ ਜਾ ਰਿਹਾ ਅਤੇ ਇਨ੍ਹੀਂ ਦਿਨੀਂ ਜਾਰੀ ਤਿਉਹਾਰਾਂ ਦੇ ਦਰਮਿਆਨ ਧਿਆਨ ਨਾ ਰੱਖਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਇੱਥੇ ਵੀ ਕੋਰੋਨਾ ਦੀ ਨਵੀਂ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਚਿੰਤਾ ਕਰਨੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਰੂਸ ਦੇ 89.3 ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਡੈਲਟਾ ਵੇਰੀਅੈਂਟ ਪਾਇਆ ਗਿਆ ਹੈ ਜੋ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ।


Bharat Thapa

Content Editor

Related News