ਮੱਕੀ ਨੂੰ ਭਾਰਤ ਦਾ ਨਵਾਂ ਕੱਚਾ ਤੇਲ ਬਣਨਾ ਚਾਹੀਦਾ

Monday, Oct 20, 2025 - 02:33 PM (IST)

ਮੱਕੀ ਨੂੰ ਭਾਰਤ ਦਾ ਨਵਾਂ ਕੱਚਾ ਤੇਲ ਬਣਨਾ ਚਾਹੀਦਾ

ਭਾਰਤ ਨੂੰ ਆਤਮ-ਨਿਰਭਰ ਬਣਨ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਉਸ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ’ਚੋਂ ਇਕ ਦਰਾਮਦੀ ਪੈਟਰੋਲੀਅਮ ਅਤੇ ਐੱਲ. ਐੱਨ. ਜੀ. ’ਤੇ ਨਿਰਭਰਤਾ ਦਾ ਹੱਲ ਸਾਡੇ ਸਾਹਮਣੇ ਹੈ। ਇਕ ਕੇਂਦਰੀ 5 ਸਾਲਾ ਯੋਜਨਾ ਅਪਣਾ ਕੇ ਭਾਰਤ ਊਰਜਾ ਦਰਾਮਦ ’ਤੇ ਨਿਰਭਰਤਾ ਘੱਟ ਕਰ ਸਕਦਾ ਹੈ, ਆਤਮ-ਨਿਰਭਰਤਾ, ਖੁਰਾਕ ਸੁਰੱਖਿਆ ਅਤੇ ਡੀਕਾਰਬਨਾਈਜ਼ੇਸ਼ਨ ਨੂੰ ਤੇਜ਼ ਕਰ ਸਕਦਾ ਹੈ।

ਭਾਰਤ ਦਾ ਸਾਲਾਨਾ ਪੈਟਰੋਲੀਅਮ ਦਰਾਮਦੀ ਬਿੱਲ 24 ਲੱਖ ਕਰੋੜ ਰੁਪਏ ਹੈ ਅਤੇ ਤੇਜ਼ੀ ਨਾਲ ਵਧ ਰਿਹਾ ਹੈ। 2030 ਤੱਕ ਪੈਟਰੋਲੀਅਮ, ਐੱਲ. ਐੱਨ. ਜੀ. ਅਤੇ ਪੈਟਰੋਕੈਮੀਕਲ ਫੀਡਸਟਾਕਸ ਦੀ ਦਰਾਮਦ ਤਿੰਨ ਗੁਣਾ ਹੋਣ ਦੀ ਸੰਭਾਵਨਾ ਹੈ, ਜੋ ਅਰਥਵਿਵਸਥਾ ’ਤੇ ਭਾਰੀ ਬੋਝ ਪਾਵੇਗੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰੇਗੀ। ਭਾਰਤ ਦੀਆਂ 85 ਫੀਸਦੀ ਊਰਜਾ ਜ਼ਰੂਰਤਾਂ ਦਰਾਮਦ ਰਾਹੀਂ ਪੂਰੀਆਂ ਹੁੰਦੀਆਂ ਹਨ, ਜੋ ਜੀ. ਡੀ. ਪੀ. ਵਾਧੇ ਦੇ ਨਾਲ ਹੋਰ ਵਧਣਗੀਆਂ, ਜੇਕਰ ਕੋਈ ਕਦਮ ਨਾ ਚੁੱਕਿਆ ਗਿਆ।

ਪੈਟਰੋਲੀਅਮ ਨਾਲ ਸਬੰਧਤ ਈਂਧਨ ਹੀ ਭਾਰਤ ਦੇ ਵਾਤਾਵਰਣ ਪ੍ਰਦੂਸ਼ਣ ਵਿਚ ਲਗਭਗ 40 ਫੀਸਦੀ ਯੋਗਦਾਨ ਪਾਉਂਦੇ ਹਨ, ਖਾਸ ਕਰ ਕੇ ਦਿੱਲੀ ਵਰਗੇ ਸ਼ਹਿਰਾਂ ਵਿਚ, ਜੋ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ ਹਨ। ਜਦੋਂ ਤੱਕ ਭਾਰਤ ਆਪਣੀ ਊਰਜਾ ਨਿਰਭਰਤਾ ਨੂੰ ਘੱਟ ਨਹੀਂ ਕਰਦਾ, ਉਦੋਂ ਤੱਕ ਪ੍ਰਦੂਸ਼ਣ ਅਤੇ ਦਰਾਮਦੀ ਊਰਜਾ ਦੀ ਲਾਗਤ ਉਸ ਦੇ ਵਿਕਾਸ ਵਿਚ ਰੁਕਾਵਟ ਪਾਉਂਦੀ ਰਹੇਗੀ।

ਇਸ ਦਾ ਹੱਲ ਹੈ ਮੱਕੀ ਇਨਕਲਾਬ : ਭਾਰਤ ਨੂੰ ਬ੍ਰਾਜ਼ੀਲ ਮਾਡਲ ਅਪਣਾਉਣਾ ਚਾਹੀਦਾ ਹੈ, ਜਿਸ ਨੇ ਸਫਲਤਾਪੂਰਵਕ ਈਥਾਨੌਲ-ਅਾਧਾਰਿਤ ਅਰਥਵਿਵਸਥਾ ਵਿਕਸਿਤ ਕੀਤੀ ਹੈ। ਬ੍ਰਾਜ਼ੀਲ ਨੇ 100 ਫੀਸਦੀ ਈਥਾਨੌਲ ਈਂਧਨ (92 ਫੀਸਦੀ ਈਥਾਨੌਲ, 8 ਫੀਸਦੀ ਪਾਣੀ) ’ਤੇ ਚੱਲਣ ਵਾਲੇ ਵਾਹਨਾਂ ਦਾ ਉਤਪਾਦਨ ਕੀਤਾ ਹੈਠ ਜਿਸ ਨਾਲ ਉਸ ਨੇ 30 ਸਾਲਾਂ ਦੀ ਪੈਟਰੋਲੀਅਮ ’ਤੇ ਨਿਰਭਰਤਾ ਘੱਟ ਕੀਤੀ ਹੈ।

ਭਾਰਤ ਦੀ ਮੰਗ ਜ਼ਿਆਦਾ ਸਵੱਛ ਹੈ : ਭਾਰਤ ਨੂੰ ਹਰ ਸਾਲ 35 ਮਿਲੀਅਨ ਟਨ ਪੈਟਰੋਲ ਦੀ ਲੋੜ ਹੁੰਦੀ ਹੈ। ਹਵਾਬਾਜ਼ੀ ਈਂਧਨ, ਨਵਿਆਉਣਯੋਗ ਡੀਜ਼ਲ ਅਤੇ ਹੋਰ ਜੈਵ ਈਂਧਨਾਂ ਦੀ ਵਧਦੀ ਮੰਗ ਹੁੰਦੀ ਹੈ। ਇਹ ਲੋੜ 70 ਮਿਲੀਅਨ ਟਨ ਮੱਕੀ ਉਤਪਾਦਨ ਨਾਲ ਪੂਰੀ ਹੋ ਸਕਦੀ ਹੈ, ਜਿਸ ਦੇ ਲਈ 200 ਮਿਲੀਅਨ ਟਨ ਮੱਕੀ ਦੀ ਲੋੜ ਹੋਵੇਗੀ।

ਵਿਸ਼ਵਵਿਆਪੀ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਹਰ ਸਾਲ 400 ਮਿਲੀਅਨ ਟਨ ਮੱਕੀ ਪੈਦਾ ਕਰਦਾ ਹੈ। ਚੀਨ 300 ਮਿਲੀਅਨ ਟਨ, ਬ੍ਰਾਜ਼ੀਲ 150 ਮਿਲੀਅਨ ਟਨ, ਜਦੋਂ ਕਿ ਭਾਰਤ ਸਿਰਫ 45 ਮਿਲੀਅਨ ਟਨ ਮੱਕੀ ਪੈਦਾ ਕਰਦਾ ਹੈ, ਜਿਸ ਦੀ ਅਗਲੇ ਪੰਜ ਸਾਲਾਂ ਵਿਚ 200 ਮਿਲੀਅਨ ਟਨ ਤੱਕ ਪਹੁੰਚਣ ਦੀ ਸਮਰੱਥਾ ਹੈ।

ਮੱਕੀ ਦੇ ਪ੍ਰਮੁੱਖ ਲਾਭ :

1. ਊਰਜਾ ਸੁਰੱਖਿਆ : ਦਰਾਮਦ ’ਚ ਕਮੀ, ਪ੍ਰਦੂਸ਼ਣ ਅਤੇ ਨਿਕਾਸੀ ’ਚ ਕਮੀ।
2. ਪੇਂਡੂ ਖੁਸ਼ਹਾਲੀ : ਕਿਸਾਨਾਂ ਅਤੇ ਪੇਂਡੂ ਖੇਤਰਾਂ ਲਈ ਨਵੀਂ ਆਮਦਨ।
3. ਆਰਥਿਕ ਬੱਚਤ : ਅਰਬਾਂ ਡਾਲਰ ਦੀ ਵਿਦੇਸ਼ੀ ਮੁਦਰਾ ਬੱਚਤ।
4. ਖੁਰਾਕ ਅਤੇ ਭੋਜਨ ਸੁਰੱਖਿਆ : ਮੱਕੀ ਦੇ ਉਪ-ਉਤਪਾਦਾਂ ਵਿਚ ਖੁਰਾਕ, ਜਾਨਵਰਾਂ ਦੀ ਖੁਰਾਕ, ਖਾਣ ਵਾਲੇ ਤੇਲ ਅਤੇ ਪੀਣ ਵਾਲੇ ਪਦਾਰਥਾਂ ਦੇ ਗ੍ਰੇਡ।
5. ਸਾਫ਼ ਹਵਾ : ਸ਼ਹਿਰਾਂ ’ਚ ਪ੍ਰਦੂਸ਼ਣ ਵਿਚ ਤੇਜ਼ ਗਿਰਾਵਟ।
6. ਖਾਣ ਵਾਲੇ ਤੇਲ ਦੀ ਆਜ਼ਾਦੀ : ਈਥਾਨੌਲ ਉਤਪਾਦਨ ਨਾਲ 4 ਮਿਲੀਅਨ ਟਨ ਪ੍ਰਤੀ ਸਾਲ ਮੱਕੀ ਦਾ ਤੇਲ ਪ੍ਰਾਪਤ ਹੋਵੇਗਾ, ਜਿਸ ਨਾਲ ਪਾਮ ਆਇਲ ਦੀ ਦਰਾਮਦ ’ਚ ਕਟੌਤੀ ਹੋਵੇਗੀ (ਪ੍ਰਤੀ ਸਾਲ 20 ਬਿਲੀਅਨ ਤੋਂ ਵੱਧ)।

ਮੱਕੀ ਨਾ ਸਿਰਫ਼ ਬਾਇਓਫਿਊਲ (ਈਥਾਨੌਲ, ਮੀਥੇਨੌਲ, ਐੱਸ. ਏ. ਐੱਫ. ਆਰ. ਡੀ.) ਦਾ ਉਤਪਾਦਨ ਕਰ ਸਕਦੀ ਹੈ, ਸਗੋਂ ਪਸ਼ੂਆਂ ਲਈ ਪ੍ਰੋਟੀਨ ਫੀਡ ਵੀ ਬਣਾ ਸਕਦੀ ਹੈ। ਜਿਵੇਂ ਖਾਣਾ ਪਕਾਉਣ ਵਾਲਾ ਤੇਲ (ਪਾਮ ਆਇਲ ਦਾ ਇਕ ਸਿਹਤਮੰਦ ਬਦਲ), ਪੀਣ ਵਾਲੇ ਪਦਾਰਥਾਂ ਦੇ ਗ੍ਰੇਡ ਸੀ. ਓ. ਅਤੇ ਡਾਊਨਸਟ੍ਰੀਮ ਪੋਲੀਮਰ ਅਤੇ ਗ੍ਰੀਨ ਹਾਈਡ੍ਰੋਜਨ (ਘੱਟੋ-ਘੱਟ ਬਿਜਲੀ ਇਨਪੁੱਟ ਦੇ ਨਾਲ) ਵੀ ਪੈਦਾ ਕਰ ਸਕਦੀ ਹੈ। ਇਹ ਮੱਕੀ ਨੂੰ ਭਾਰਤ ਦੇ ਊਰਜਾ ਪਰਿਵਰਤਨ ਲਈ ਸਭ ਤੋਂ ਬਹੁਮੁਖੀ ਅਤੇ ਰਣਨੀਤਿਕ ਫਸਲ ਬਣਾਉਂਦਾ ਹੈ।

ਪੈਟਰੋਲੀਅਮ ਮੰਤਰਾਲੇ ਨੇ ਹਾਲ ਹੀ ਵਿਚ ਪੈਟਰੋਲੀਅਮ-ਆਧਾਰਿਤ ਈਥੀਲੀਨ ਕਰੈਕਰਸ ਲਈ 100 ਅਰਬ ਡਾਲਰ ਦੀ ਮਨਜ਼ੂਰੀ ਦਿੱਤੀ ਹੈ। ਇਹ ਉਲਟ ਹੈ। ਇਹੀ ਈਥੀਲੀਨ ਮੱਕੀ ਈਥਾਨੌਲ ਤੋਂ ਪੂੰਜੀਗਤ ਲਾਗਤ ਦੇ ਸਿਰਫ 30 ਤੋਂ 40 ਫੀਸਦੀ ’ਤੇ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ ਪੇਂਡੂ ਖੇਤਰਾਂ ਲਈ ਵਾਤਾਵਰਣ ਪ੍ਰਭਾਵ ਅਤੇ ਵਿਆਪਕ ਲਾਭ ਪੁੱਜੇਗਾ। ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵਵਿਆਪੀ ਸਫਲਤਾਵਾਂ ਤੋਂ ਸਿੱਖੀਏ। ਅਮਰੀਕਾ ਵਿਚ 200 ਈਥਾਨੌਲ ਪਲਾਂਟ ਪ੍ਰਤੀ ਸਾਲ 6 ਕਰੋੜ ਟਨ ਈਥਾਨੌਲ ਦਾ ਉਤਪਾਦਨ ਕਰਦੇ ਹਨ, ਜੋ ਕਿ ਭਾਰਤ ਦੀ ਗੈਸੋਲੀਨ ਮੰਗ ਤੋਂ ਲੱਗਭਗ ਦੁੱਗਣਾ ਹੈ। ਬ੍ਰਾਜ਼ੀਲ ਵਿਚ ਫਲੈਕਸ-ਫਿਊਲ ਕਾਰਾਂ 100 ਫੀਸਦੀ ਈਥਾਨੌਲ ਜਾਂ ਉਸ ਦੇ ਮਿਸ਼ਰਣ ਨਾਲ ਚੱਲਦੀਆਂ ਹਨ। ਭਾਰਤ ਦੀ ਤਾਕਤ ਇਹ ਹੈ ਕਿ ਇਸ ਦੇ ਫਸਲੀ ਚੱਕਰ 110 ਦਿਨਾਂ ਤੋਂ ਵੀ ਘੱਟ ਹਨ। ਕਿਸੇ ਵੀ ਵਿਸ਼ਵਵਿਆਪੀ ਮੁਕਾਬਲੇਬਾਜ਼ ਦੀ ਤੁਲਨਾ ’ਚ ਮੱਕੀ ਉਤਪਾਦਨ ਨੂੰ ਤੇਜ਼ੀ ਨਾਲ ਵਧਾਇਆ ਸਕਦਾ ਹੈ। ਪਿਛਲੀਆਂ ਸਫਲਤਾਵਾਂ ਦੀਆਂ ਕਹਾਣੀਆਂ ਦਰਸਾਉਂਦੀਆਂ ਹਨ ਕਿ ਇਹ ਸੰਭਵ ਹੈ। ਬੀ. ਟੀ. ਕਪਾਹ (2002) ਦੀ ਵਰਤੋਂ ਨੇ ਭਾਰਤ ਨੂੰ ਇਕ ਦਹਾਕੇ ਵਿਚ ਕਪਾਹ ਦਰਾਮਦਕਾਰ ਤੋਂ ਇਕ ਵਿਸ਼ਵ ਨੇਤਾ ਵਿਚ ਬਦਲ ਦਿੱਤਾ। ਬੰਗਲਾਦੇਸ਼ ਵਿਚ ਜੀ. ਐਮ. ਬੈਂਗਣ ਦੀ ਵਰਤੋਂ ਨਾਲ ਉਤਪਾਦਿਕਤਾ ਵਿਚ ਨਾਟਕੀ ਵਾਧਾ ਹੋਇਆ। ਈਂਧਨ-ਉਦੇਸ਼ ਵਾਲੇ ਪੀਲੇ ਡੈਂਟ ਵਾਲੇ ਮੱਕੀ ਦੇ ਬੀਜਾਂ ਨੂੰ ਅਪਣਾਉਣ ਨਾਲ ਭਾਰਤ ਦੀ ਆਰਥਿਕਤਾ ਬਦਲ ਸਕਦੀ ਹੈ।

ਹੇਠ ਲਿਖੀਆਂ ਕਾਰਵਾਈਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ :

-ਤੇਲ ਰਿਫਾਇਨਰੀਆਂ ਰਾਹੀਂ ਮੈਗਾ ਬਾਇਓ-ਈਥਾਨੌਲ ਪਲਾਂਟ (1200-1500 ਕੇ.ਐੱਲ.ਪੀ.ਡੀ.) ਸਥਾਪਤ ਕਰਨਾ। ਪੈਟਰੋਲੀਅਮ ਕਰੈਕਰ ਦੀ ਲਾਗਤ ਦੇ ਇਕ ਹਿੱਸੇ ’ਤੇ 10 ਨਵੇਂ ਮੱਕੀ-ਅਧਾਰਤ ਗ੍ਰੀਨ ਈਥੀਲੀਨ ਕੰਪਲੈਕਸ ਬਣਾਈਏ।
-ਮੌਜੂਦਾ ਪੈਟਰੋਕੈਮੀਕਲ ਕਰੈਕਰਾਂ (ਆਈ. ਓ. ਸੀ., ਬੀ. ਪੀ. ਸੀ. ਐੱਲ., ਗੇਲ, ਆਰ. ਆਈ. ਐੱਲ (ਅਡਾਨੀ) ਨੂੰ ਪੈਟਰੋਲੀਅਮ-ਐੱਲ. ਐੱਨ. ਜੀ. ਤੋਂ ਮੱਕੀ ਵਿਚ ਤਬਦੀਲ ਕਰਨਾ।
-ਮੱਕੀ ਦੇ ਉਤਪਾਦਨ ਨੂੰ ਇਕ ਰਾਸ਼ਟਰੀ ਮਿਸ਼ਨ ਐਲਾਨਿਆ ਜਾਵੇ ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਬਰਾਬਰ ਤਰਜੀਹ ਵਾਲਾ ਸਮਰਥਨ ਦਿੱਤਾ ਜਾਵੇ।
-ਘਰੇਲੂ ਸਮਰੱਥਾ ਵਿਚ ਵਾਧਾ ਹੋਣ ਤੱਕ ਇਕ ਅਸਥਾਈ ਉਪਾਅ ਵਜੋਂ ਅੰਤਰਰਾਸ਼ਟਰੀ ਮੱਕੀ ਸਪਲਾਈ ਸਮਝੌਤੇ (ਬ੍ਰਾਜ਼ੀਲ, ਅਰਜਨਟੀਨਾ, ਯੂਕਰੇਨ, ਸੰਯੁਕਤ ਰਾਜ ਅਮਰੀਕਾ) ਸੁਰੱਖਿਅਤ ਕਰਨ।
ਮੱਕੀ ਦੇ ਉਤਪਾਦਨ ਨੂੰ ਇਕ ਰਾਸ਼ਟਰੀ ਮਿਸ਼ਨ ਐਲਾਨਣ ਨਾਲ ਭਾਰਤ ਸੱਚਮੁੱਚ ਆਤਮ-ਨਿਰਭਰ ਬਣੇਗਾ, ਤੇਲ ਉਤਪਾਦਕ ਕੰਪਨੀਆਂ ਵਿਰੁੱਧ ਲਚਕੀਲਾ ਬਣੇਗਾ ਅਤੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਰਾਹ ’ਤੇ ਮਜ਼ਬੂਤੀ ਨਾਲ ਅੱਗੇ ਵਧੇਗਾ।

–ਡਾ. ਆਰ.ਪੀ. ਗੁਪਤਾ
 


author

cherry

Content Editor

Related News