ਜਦੋਂ ਦਾਲ ਨਾ ਗਲੇ ਤਾਂ ਚੀਨ ਝੁਕਣਾ ਵੀ ਜਾਣਦਾ ਹੈ

08/13/2022 1:51:55 PM

ਬੀਜਿੰਗ- ਚੀਨ ਦੇ ਬਾਰੇ ’ਚ ਇਕ ਗੱਲ ਸਾਰੇ ਜਾਣਦੇ ਹਨ ਕਿ ਜਿੱਥੇ ਉਹ ਆਪਣਾ ਫਾਇਦਾ ਦੇਖਦਾ ਹੈ ਉੱਥੇ ਉਹ ਝੁਕਣਾ ਵੀ ਜਾਣਦਾ ਹੈ। ਚੀਨ ਭਾਵੇਂ ਸਰਹੱਦੀ ਵਿਵਾਦ ਨੂੰ ਲੈ ਕੇ ਗੱਲਬਾਤ ’ਚ ਆਪਣੀ ਸਖਤੀ ਦਿਖਾਉਂਦਾ ਰਹੇ ਪਰ ਜਿੱਥੇ ਚੀਨ ਦੀ ਦਾਲ ਨਹੀਂ ਗਲਦੀ ਉੱਥੇ ਚੀਨ ਪੈਂਤੜੇ ਬਦਲਣ ਤੋਂ ਗੁਰੇਜ਼ ਨਹੀਂ ਕਰਦਾ। ਫਿਰ ਭਾਵੇਂ ਉਸ ਨੂੰ ਆਪਣਾ ਦੂਤ ਦੁਸ਼ਮਣ ਦੇਸ਼ ’ਚ ਹੀ ਕਿਉਂ ਨਾ ਭੇਜਣਾ ਪਵੇ, ਉਹ ਭੇਜਦਾ ਹੈ। ਹਾਲ ਹੀ ’ਚ ਚੀਨ ਨੇ ਅਫਗਾਨਿਸਤਾਨ ਦੇ ਮੁੱਦੇ ’ਤੇ ਭਾਰਤ ਤੋਂ ਮਦਦ ਮੰਗਣ ਲਈ ਇਕ ਵਿਸ਼ੇਸ਼ ਦੂਤ ਭਾਰਤ ਭੇਜਿਆ। ਇਸ ਚੀਨੀ ਦੂਤ ਦਾ ਮੁੱਖ ਮਕਸਦ ਭਾਰਤ ਨਾਲ ਅਫਗਾਨਿਸਤਾਨ ਮੁੱਦੇ ’ਤੇ ਗੱਲ ਕਰਨਾ ਸੀ। ਦਰਅਸਲ ਅਫਗਾਨਿਸਤਾਨ ’ਚ ਜਦੋਂ ਤੋਂ ਤਾਲਿਬਾਨ ਕਾਬਜ਼ ਹੋਇਆ ਹੈ ਉਦੋਂ ਤੋਂ ਚੀਨ ਨੂੰ ਆਪਣੇ ਉੱਤਰ-ਪੱਛਮੀ ਸੂਬੇ ਸ਼ਿਨਚਿਆਂਗ ਦੀ ਸੁਰੱਖਿਆ ਨੂੰ ਲੈ ਕੇ ਖਤਰਾ ਪੈਦਾ ਹੋ ਗਿਆ ਹੈ। ਅਫਗਾਨਿਸਤਾਨ ਦਾ ਬਦਖਸ਼ਾਂ ਸੂਬਾ ਚੀਨ ਦੇ ਸ਼ਿਨਚਿਆਂਗ ਸੂਬੇ ਨਾਲ ਜੁੜਿਆ ਹੋਇਆ ਹੈ। ਚੀਨ ਆਪਣੇ ਇੱਥੇ ਰਹਿਣ ਵਾਲੇ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਕਰਦਾ ਹੈ, ਇਹ ਗੱਲ ਸਾਰੀ ਦੁਨੀਆ ਜਾਣਦੀ ਹੈ।

ਇਸੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਜਦੋਂ ਚੀਨ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਹੁਣ ਅਫਗਾਨਿਸਤਾਨ ’ਚ ਅਬਦੁਲ ਗਨੀ ਦੀ ਸਰਕਾਰ ਜਾਣ ਵਾਲੀ ਹੈ ਅਤੇ ਸੱਤਾ ’ਤੇ ਤਾਲਿਬਾਨ ਕਾਬਜ਼ ਹੋਵੇਗਾ ਤਾਂ ਚੀਨ ਨੇ ਸਭ ਤੋਂ ਪਹਿਲਾਂ ਤਾਲਿਬਾਨ ਡੈਲੀਗੇਸ਼ਨ ਨੂੰ ਬੀਜਿੰਗ ਸੱਦ ਕੇ ਅਫਗਾਨਿਸਤਾਨ ਮੁੱਦੇ ’ਤੇ ਗੱਲਬਾਤ ਕੀਤੀ ਸੀ। ਦਰਅਸਲ ਉਹ ਗੱਲਬਾਤ ਅਫਗਾਨਿਸਤਾਨ ’ਤੇ ਨਹੀਂ ਸਗੋਂ ਚੀਨ ਆਪਣੇ ਸ਼ਿਨਚਿਆਂਗ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਤਾਲਿਬਾਨ ਨੂੰ ਆਪਣੇ ਪਾਲੇ ’ਚ ਕਰਨਾ ਚਾਹੁੰਦਾ ਸੀ ਪਰ ਹੋਇਆ ਇਸ ਦੇ ਉਲਟ। ਤਾਲਿਬਾਨ ਦੇ ਲਈ ਆਪਣੇ ਉਈਗਰ ਮੁਸਲਿਮ ਭਰਾਵਾਂ ’ਤੇ ਚੀਨ ਦੇ ਅੱਤਿਆਚਾਰ ਤੋਂ ਮੁਕਤੀ ਦਿਵਾਉਣ ਦੀ ਨੈਤਿਕ ਜ਼ਿੰਮੇਵਾਰੀ ਮਹਿਸੂਸ ਹੋਣ ਲੱਗੀ ਅਤੇ ਤਾਲਿਬਾਨ ਦੇ ਕਈ ਲੜਾਕੇ ਇਸ ਸਮੇਂ ਬਦਖਸ਼ਾਂ ਦੇ ਰਸਤੇ ਸ਼ਿਨਚਿਆਂਗ ’ਚ ਵੜਣ ਦੀ ਤਾਕ ’ਚ ਬੈਠੇ ਹਨ। ਚੀਨ ਇਸ ਖਤਰੇ ਨੂੰ ਬਿਨਾਂ ਲੜੇ ਟਾਲਣਾ ਚਾਹੁੰਦਾ ਹੈ। ਚੀਨ ਇਹ ਗੱਲ ਚੰਗੇ ਢੰਗ ਨਾਲ ਜਾਣਦਾ ਹੈ ਕਿ ਅਫਗਾਨਿਸਤਾਨ ’ਚ ਜਦੋਂ ਰੂਸ ਅਤੇ ਅਮਰੀਕਾ ਵਰਗੀਆਂ ਮਹਾਨ ਹਸਤੀਆਂ ਨਹੀਂ ਟਿਕ ਸਕੀਆਂ ਤਾਂ ਭਲਾ ਉਸ ਦੀ ਕੀ ਔਕਾਤ ਹੈ। ਇਸੇ ਮੁੱਦੇ ’ਤੇ 6 ਅਗਸਤ ਨੂੰ ਚੀਨ ਦੇ ਦੂਤ ਯੁਏ ਸਯਾਓਯੁੰਗ ਭਾਰਤ ਆਏ।

ਜਿੱਥੇ ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਦੇ ਸਕੱਤਰ ਜੇ. ਪੀ. ਸਿੰਘ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ’ਚ ਸ਼ਾਂਤੀ, ਸਥਿਰਤਾ, ਸੁਰੱਖਿਆ ਅਤੇ ਮਨੁੱਖੀ ਪਹਿਲੂਆਂ ’ਤੇ ਗੱਲ ਕੀਤੀ। ਚੀਨ ਭਾਰਤ ਨੂੰ ਅਫਗਾਨਿਸਤਾਨ ਮੁੱਦੇ ’ਤੇ ਕਿੰਨਾ ਮਹੱਤਵ ਦੇ ਰਿਹਾ ਹੈ, ਇਸ ਗੱਲ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਸੇ ਸਾਲ ਮਾਰਚ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ। ਇਸ ਗੱਲਬਾਤ ਲਈ ਵੀ ਚੀਨ ਨੇ ਖੁਦ ਭਾਰਤ ਨੂੰ ਬੇਨਤੀ ਕੀਤੀ ਸੀ। ਗੱਲਬਾਤ ਦੇ ਬਾਅਦ ਇਸ ਗੱਲਬਾਤ ਦਾ ਬਿਓਰਾ ਖੁਦ ਯੁਏ ਨੇ ਦਿੱਤਾ ਅਤੇ ਦੱਸਿਆ ਕਿ ਭਾਰਤ ਦੇ ਨਾਲ ਅਫਗਾਨਿਸਤਾਨ ਮੁੱਦੇ ’ਤੇ ਸਥਿਰਤਾ ਲਈ ਆਪਸੀ ਗੱਲਬਾਤ ਨੂੰ ਅੱਗੇ ਵਧਾਉਣ, ਹਾਂਪੱਖੀ ਊਰਜਾ ਦੇਣ ’ਤੇ ਸਹਿਮਤੀ ਬਣੀ ਹੈ। ਇਸ ਸਮੇਂ ਜਦੋਂ ਚੀਨ ਦੀ ਤਾਈਵਾਨ ਨੂੰ ਲੈ ਕੇ ਅਮਰੀਕਾ ’ਚ ਤਲਖੀ ਆਪਣੇ ਸਿਖਰ ’ਤੇ ਹੈ ਤਾਂ ਇਸੇ ’ਚ ਚੀਨ ਦੀ ਸਮਝਦਾਰੀ ਹੈ ਕਿ ਉਹ ਭਾਰਤ ਦੇ ਸਾਹਮਣੇ ਝੁਕ ਜਾਵੇ ਜਿਸ ਨਾਲ ਉਸ ਦਾ ਦੱਖਣੀ ਫਰੰਟ ਸੁਰੱਖਿਅਤ ਰਹੇ। ਚੀਨ ਨੇ ਪਾਕਿਸਤਾਨ ਨਾਲ ਦੋਸਤੀ ਵਧਾਈ ਅਤੇ ਉਸ ਦੀ ਵਰਤੋਂ ਅਫਗਾਨਿਸਤਾਨ ’ਚ ਆਪਣੇ ਫਾਇਦੇ ਲਈ ਕਰਨੀ ਚਾਹੀ ਪਰ ਸਮੇਂ ਨਾਲ ਚੀਨ ਨੂੰ ਇਹ ਗੱਲ ਸਮਝ ’ਚ ਆ ਗਈ ਕਿ ਅਫਗਾਨਿਸਤਾਨ ’ਚ ਭਾਰਤ ਦੀ ਮਦਦ ਦੇ ਬਿਨਾਂ ਇਕ ਵੀ ਕਦਮ ਅੱਗੇ ਵਧਾ ਸਕਣਾ ਉਸ ਲਈ ਅਸੰਭਵ ਹੈ।

ਚੀਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਦੀ ਅਫਗਾਨਿਸਤਾਨ ’ਚ ਮਹੱਤਵਪੂਰਨ ਭੂਮਿਕਾ ਹੈ ਅਤੇ ਭਾਰਤ ਨੇ ਅਫਗਾਨਿਸਤਾਨ ਦੀ ਔਖੇ ਸਮੇਂ ’ਚ ਮਨੁੱਖੀ ਆਧਾਰ ’ਤੇ ਮਦਦ ਕੀਤੀ ਹੈ। ਇਸ ਲਈ ਅਫਗਾਨਿਸਤਾਨ ’ਚ ਭਾਰਤ ਦਾ ਪ੍ਰਬਲ ਅਸਰ ਹੈ। ਚੀਨ ਨੂੰ ਪਤਾ ਹੈ ਕਿ ਭਾਰਤ ਨੂੰ ਆਪਣੇ ਪੱਖ ’ਚ ਕੀਤੇ ਬਿਨਾਂ ਅਫਗਾਨਿਸਤਾਨ ’ਚ ਉਹ ਆਪਣੇ ਕਿਸੇ ਵੀ ਪ੍ਰਾਜੈਕਟ ’ਤੇ ਕੰਮ ਨਹੀਂ ਕਰ ਸਕਦਾ। ਭਾਰਤ ਨੇ ਜਿੱਥੇ ਅਫਗਾਨਿਸਤਾਨ ’ਚ 2 ਅਰਬ ਡਾਲਰ ਲਾਏ ਹਨ ਤਾਂ ਓਧਰ ਚੀਨ ਨੇ 15, ਉੱਥੋਂ ਦ ੀ ਕੁਦਰਤੀ ਜਾਇਦਾਦ ਦੀ ਵਰਤੋਂ ਕਰਨ ਲਈ ਪਿਛਲੀ ਅਫਗਾਨ ਸਰਕਾਰ ਨਾਲ ਕਈ ਤਰ੍ਹਾਂ ਦੇ ਸਮਝੌਤੇ ਕੀਤੇ ਸਨ ਪਰ ਉਹ ਸਾਰੇ ਸਮਝੌਤੇ ਮੌਜੂਦਾ ਤਾਲਿਬਾਨ ਸਰਕਾਰ ’ਚ ਰੱਦ ਹੋ ਚੁੱਕੇ ਹਨ। ਚੀਨ ਆਪਣੇ ਨਿਵੇਸ਼ ਨਾਲ ਅਫਗਾਨਿਸਤਾਨ ’ਚ ਆਪਣਾ ਫਾਇਦਾ ਦੇਖ ਰਿਹਾ ਹੈ, ਚੀਨ ਨੂੰ ਉੱਥੇ ਮੁਸੀਬਤ ’ਚ ਫਸੀ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ। ਦਰਅਸਲ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਲਿਬਾਨ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਚੀਨੀ ਕੰਪਨੀਆਂ ਵੱਲੋਂ ਅਫਗਾਨਿਸਤਾਨ ਦੇ ਖਣਿਜਾਂ ਦੀ ਵਰਤੋਂ ਦੇ ਲਈ ਮਦਦ ਮੰਗੀ ਸੀ। ਓਧਰ ਭਾਰਤ ਨੇ ਵੀ ਆਪਣੀ ਇਕ ਤਕਨੀਕੀ ਟੀਮ ਕਾਬੁਲ ਭੇਜ ਕੇ ਜੂਨ ਮਹੀਨੇ ’ਚ ਦੁਬਾਰਾ ਦੂਤਘਰ ਦੇ ਕੰਮ ਨੂੰ ਸ਼ੁਰੂ ਕਰ ਿਦੱਤਾ।

ਭਾਰਤ ਵੱਲੋਂ ਅਫਗਾਨ ਜਨਤਾ ਲਈ ਭੇਜੀ ਗਈ ਮਨੁੱਖੀ ਸਹਾਇਤਾ ਦੇ ਕਾਰਨ ਅਫਗਾਨਿਸਤਾਨ ’ਚ ਭਾਰਤ ਦੀ ਚੰਗੀ ਪੈਠ ਬਣੀ ਹੋਈ ਹੈ। ਇਸ ਦੇ ਕਾਰਨ ਚੀਨ ਨੂੰ ਇਸ ਗੱਲ ਦਾ ਅਹਿਸਾਸ ਹੋ ਚੱਲਿਆ ਸੀ ਕਿ ਅਫਗਾਨਿਸਤਾਨ ’ਚ ਭਾਰਤ ਦੀ ਮਦਦ ਦੇ ਬਿਨਾਂ ਕੰਮ ਕਰਨਾ ਲਗਭਗ ਅਸੰਭਵ ਹੈ। ਪਾਕਿਸਤਾਨ ਦਾ ਸਾਥ ਹੋਣ ਦੇ ਬਾਵਜੂਦ ਚੀਨ ਇਹ ਜਾਣਦਾ ਹੈ ਕਿ ਬਿਨਾਂ ਭਾਰਤ ਦਾ ਸਹਿਯੋਗ ਲਏ ਉਹ ਅਫਗਾਨਿਸਤਾਨ ’ਚ ਕੁਝ ਨਹੀਂ ਕਰ ਸਕਦਾ। ਸਮਾਂ ਬੀਤਣ ਦੇ ਨਾਲ ਚੀਨ ਨੂੰ ਇਹ ਸਮਝ ’ਚ ਆਉਣ ਲੱਗਾ ਕਿ ਜੇਕਰ ਅਫਗਾਨਿਸਤਾਨ ’ਚ ਆਪਣੇ ਨਿਵੇਸ਼ ਤੋਂ ਮੁਨਾਫਾ ਕਮਾਉਣਾ ਹੈ ਤਾਂ ਉਸ ਨੂੰ ਭਾਰਤ ਦੇ ਸਹਿਯੋਗ ਦੀ ਲੋੜ ਪੈਣ ਵਾਲੀ ਹੈ। ਇਸ ਲਈ ਚੀਨ ਨੇ ਆਪਣਾ ਵਿਸ਼ੇਸ਼ ਦੂਤ ਭਾਰਤ ਭੇਜਿਆ ਹੈ ਜਿਸ ਨਾਲ ਚੀਨ ਉੱਥੇ ਫਸੇ ਆਪਣੇ ਨਿਵੇਸ਼ ਤੋਂ ਲਾਭ ਕਮਾ ਸਕੇ।


cherry

Content Editor

Related News