ਸ਼ੱਕੀ ਹਾਲਤ ‘ਚ ਵਿਅਕਤੀ ਦੀ ਮੌਤ

Tuesday, Nov 19, 2024 - 05:25 PM (IST)

ਸ਼ੱਕੀ ਹਾਲਤ ‘ਚ ਵਿਅਕਤੀ ਦੀ ਮੌਤ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਸਥਾਨਕ ਕਸਬੇ ਦੀ ਪੁਲਸ ਨੂੰ ਪਿਛਲੀ ਦਿਨੀਂ ਬਾਬਾ ਬਕਾਲਾ ਸਾਹਿਬ ਦੇ ਮਹੱਲਾ ਮਾਤਾ ਰਾਣੀ ‘ਚ ਬਣੇ ਪੁਰਾਣੇ ਟਾਇਲਟ ਸੈੱਟ ‘ਚੋ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸਦੀ ਪਹਿਚਾਣ ਬਿਕਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੀਵਨਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। 

ਪੁਲਸ ਅਨੁਸਾਰ ਉਕਤ ਮ੍ਰਿਤਕ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ। ਖਦਸ਼ਾ ਹੈ ਕਿ ਵਿਅਕਤੀ ਦੀ ਮੌਤ ਸ਼ਾਇਦ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜਦਕਿ ਪੁਲਸ ਵੱਲੋਂ ਇਸ ਸਬੰਧੀ 174 ਦੀ ਕਾਰਵਾਈ ਅਮਲ ‘ਚ ਲਿਆਦੀ ਗਈ ਹੈ।


author

Gurminder Singh

Content Editor

Related News