ਕਿਰਤੀ ਕਿਸਾਨ ਯੂਨੀਅਨ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ ਕੀਤਾ

Friday, Oct 16, 2026 - 05:18 PM (IST)

ਕਿਰਤੀ ਕਿਸਾਨ ਯੂਨੀਅਨ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ ਕੀਤਾ

ਲੋਪੋਕੇ (ਸਤਨਾਮ) : ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬੱਚੀਵਿੰਡ ਵਿਖੇ ਪੰਜ ਕਨਾਲਾਂ ਜਗ੍ਹਾ ਜੋ ਕਿ ਛੱਪੜ ਵਿਚ ਮਿਲ ਗਈ ਸੀ, ਸਬੰਧੀ ਨਿਸ਼ਾਨਦੇਹੀ ਨੂੰ ਲੈ ਕੇ ਪੁਲਸ ਦੇ ਨਾ ਪੁੱਜਣ ਦੇ ਵਿਰੋਧ ਵਿਚ ਥਾਣਾ ਲੋਪੋਕੇ ਵਿਖੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਅੱਜ ਮਾਲ ਮਹਿਕਮੇ ਵੱਲੋਂ ਕਿਸਾਨਾਂ ਤੇਜਬੀਰ ਸਿੰਘ, ਬਾਜ ਸਿੰਘ, ਮੰਗਲ ਸਿੰਘ, ਅਜੀਤ ਸਿੰਘ, ਸਰਨਜੀਤ ਸਿੰਘ, ਗੁਰਭੇਜ ਸਿੰਘ, ਸੁਲੱਖਣ ਸਿੰਘ, ਮੱਖਣ ਸਿੰਘ ਤੇ ਹੋਰ ਵਿਅਕਤੀਆਂ ਦੀ ਜੋ ਨੰਬਰ ਹੀ ਜਗ੍ਹਾ ਸੀ ਛੱਪੜ ਵਿਚ ਰਲੀ ਹੋਈ ਸੀ। ਉਸ ਉੱਪਰ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹੋਰ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਅੱਜ ਮਾਲ ਮਹਿਕਮੇ ਦੀ ਟੀਮ ਨੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਲਈ ਪੁੱਜਣਾ ਸੀ। ਇਸ ਲਈ ਅਸੀਂ ਪੁਲਸ ਨੂੰ ਪਹਿਲੋਂ ਇਤਲਾਹ ਵੀ ਦਿੱਤੀ ਤੇ ਮਸ਼ੀਨਾਂ ਵੀ ਮੰਗਵਾਈਆਂ ਸਨ ਜਿਸ ਦਾ 15000 ਕਿਰਾਇਆ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪੁਲਸ ਨਾ ਹੋਣ ਦਾ ਬਹਾਨਾ ਬਣਾ ਕੇ ਜੋ ਸਾਡਾ ਨੁਕਸਾਨ ਕੀਤਾ ਹੈ ਉਸ ਦੇ ਵਿਰੋਧ ਵਿਚ ਅਸੀਂ ਥਾਣਾ ਲੋਪੋਕੇ ਵਿਖੇ ਧਰਨਾ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਵੱਲੋਂ ਪੁਲਸ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ ਕਿ ਉਹ ਇਹ ਨਿਸ਼ਾਨਦੇਹੀ ਕਰਵਾਉਣ ਪਰ ਸਿਆਸੀ ਸ਼ਹਿ 'ਤੇ ਪੁਲਸ ਵੱਲੋਂ ਬਹਾਨੇਬਾਜ਼ੀ ਬਣਾ ਕੇ ਇਹ ਨਿਸ਼ਾਨਦੇਹੀ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੁਲਸ ਪੂਰੀ ਤਰ੍ਹਾਂ ਸਿਆਸੀ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨ ਲਈ ਟਾਈਮ ਰੱਖਿਆ ਗਿਆ ਸੀ ਪਰ ਉਦੋਂ ਵੀ ਪੁਲਸ ਮੌਕੇ 'ਤੇ ਨਹੀਂ ਪੁੱਜੀ। 

ਕੀ ਕਹਿਣਾ ਐੱਸ.ਐੱਚ.ਓ ਲੋਪੋਕੇ ਦਾ

ਇਸ ਸਬੰਧੀ ਐੱਸ.ਐੱਚ. ਓ ਲੋਪੋਕੇ ਜਸਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਸ਼ਾਨ ਦੇ ਇਸ ਸਬੰਧੀ ਕੋਈ ਵੀ ਉੱਚ ਅਧਿਕਾਰੀਆਂ ਦੀਆਂ ਮੈਨੂੰ ਹਦਾਇਤਾਂ ਜਾਰੀ ਨਹੀਂ ਹੋਈਆਂ ਜਦੋਂ ਵੀ ਹਦਾਇਤਾਂ ਜਾਰੀ ਹੋਣਗੀਆਂ। ਅਸੀਂ ਮੌਕੇ 'ਤੇ ਨਿਸ਼ਾਨਦੇਹੀ ਕਰਵਾਉਣ ਪੁੱਜਾਂਗੇ।


author

Gurminder Singh

Content Editor

Related News