ਡਿਜ਼ਾਈਨਰ ਫੇਵਰੇਟ ਡਾਰਕ ਐਂਡ ਬ੍ਰਾਈਟ ਕਲਰਜ਼ ਬਣੇ ਔਰਤਾਂ ਦੀ ਪ੍ਰੈਫਰੈਂਸ

Wednesday, Jul 10, 2024 - 05:20 PM (IST)

ਡਿਜ਼ਾਈਨਰ ਫੇਵਰੇਟ ਡਾਰਕ ਐਂਡ ਬ੍ਰਾਈਟ ਕਲਰਜ਼ ਬਣੇ ਔਰਤਾਂ ਦੀ ਪ੍ਰੈਫਰੈਂਸ

ਅੰਮ੍ਰਿਤਸਰ (ਜ.ਬ)- ਅੰਮ੍ਰਿਤਸਰ ਦੀਆਂ ਔਰਤਾਂ ਜਿਸ ਤਰ੍ਹਾਂ ਨਾਲ ਫੈਸ਼ਨ ਨੂੰ ਲੈ ਹਰ ਸਮੇਂ ਅਪਡੇਟਿਡ ਅਤੇ ਸਜਗ ਰਹਿੰਦੀਆਂ ਹਨ, ਇਸੇ ਤਰ੍ਹਾਂ ਅੱਜ ਦੇ ਲੈਟੇਸਟ ਟ੍ਰੈਂਡਜ਼ ਵਿਚ ਡਿਜ਼ਇਨਰ ਨੂੰ ਕੀ ਪਸੰਦ ਹੈ, ਕਿਸ ਚੀਜ਼ ਨੂੰ ਡਿਜ਼ਾਇਨਰ ਤਵੱਜੋ ਦੇ ਰਹੇ ਹਨ। ਇਸ ਚੀਜ਼ ’ਤੇ ਵੀ ਅੰਮ੍ਰਿਤਸਰੀ ਔਰਤਾਂ ਦੀ ਪੂਰੀ ਨਜ਼ਰ ਰਹਿੰਦੀ ਹੈ ਤਾਂ ਕਿ ਉਹ ਆਉਣ ਵਾਲੇ ਹਰ ਨਵੇ ਟੈਂਡਜ਼ ਨੂੰ ਪੂਰੀ ਤਰ੍ਹਾਂ ਨਾਲ ਫਾਲੋ ਕਰ ਸਕਣ ਅਤੇ ਉਸ ਵਿਚ ਆਪਣਾ ਇਕ ਪਰਸਨਲ ਟੱਚ ਪਾ ਕੇ ਉਸ ਤੋਂ ਵੀ ਜ਼ਿਆਦਾ ਆਰਕਸ਼ਕ ਬਣਾ ਸਕਣ। ਇਸ ਲਈ ਹਰ ਫੈਸ਼ਨ ਅਤੇ ਹਰ ਟ੍ਰੈਂਡ ਨੂੰ ਅੰਮ੍ਰਿਤਸਰੀ ਔਰਤਾਂ ਸਭ ਤੋਂ ਪਹਿਲਾਂ ਵਾਡਰੋਬ ਦਾ ਹਿੱਸਾ ਵੀ ਬਣਾਉਂਦੀਆਂ ਹਨ।

ਅੱਜ ਕੱਲ ਦੀ ਗੱਲ ਕੀਤੀ ਜਾਵੇ ਤਾਂ ਡਿਜ਼ਾਈਨਰ ਬ੍ਰਾਈਟ ਅਤੇ ਡਾਰਕ ਰੰਗ ਨੂੰ ਕਾਫੀ ਪ੍ਰੈਫਰੈਂਸ ਦਿੰਦੀਆਂ ਹਨ, ਕਿਉਕਿ ਇਸ ਤਰ੍ਹਾਂ ਦੇ ਰੰਗ ਕਾਫੀ ਖਿੜੇ-ਖਿੜੇ ਅਤੇ ਨਿਖਰੇ ਹੋਏ ਹੋਣ ਦੇ ਕਾਰਨ ਇਨ੍ਹਾਂ ’ਤੇ ਕੀਤੀ ਗਈ ਡਿਜ਼ਾਈਨਿੰਗ ਅਤੇ ਵੱਖ-ਵੱਖ ਤਰ੍ਹਾਂ ਦੀ ਐਂਬ੍ਰਾਇਡਰੀ ਕਾਫੀ ਜ਼ਿਆਦਾ ਆਕਰਸ਼ਕ ਅਤੇ ਉਭਰ ਕੇ ਸਾਹਮਣੇ ਆਉਦੀ ਹੈ। ਇਸ ਲਈ ਡਿਜ਼ਾਇਨਰ ਇਸ ਤਰ੍ਹਾਂ ਦੇ ਰੰਗਾਂ ਨੂੰ ਕਾਫੀ ਜ਼ਿਆਦਾ ਤਵੱਜੋ ਦਿੰਦੇ ਦਿਖਾਈ ਦੇ ਰਹੇ ਹਨ। 


author

Aarti dhillon

Content Editor

Related News