ਤੀਜ ਅਤੇ ਤਿਉਹਾਰਾਂ ’ਚ ਬ੍ਰਾਈਟ ਰੰਗ ਬਣੇ ਅੰਮ੍ਰਿਤਸਰੀ ਔਰਤਾਂ ਦੀ ਪਸੰਦ
Tuesday, Aug 13, 2024 - 12:04 PM (IST)
ਅੰਮ੍ਰਿਤਸਰ, (ਕਵਿਸ਼ਾ)- ਅਕਸਰ ਦੇਖਿਆ ਜਾਂਦਾ ਹੈ ਕਿ ਤੀਜ ਦੇ ਤਿਉਹਾਰ ਮੌਕੇ ਔਰਤਾਂ ਬ੍ਰਾਈਟ ਅਤੇ ਚਮਕੀਲੇ ਰੰਗਾਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ, ਕਿਉਂਕਿ ਅਜਿਹੇ ਰੰਗ ਬਹੁਤ ਹੀ ਅਕਰਸ਼ਿਤ ਲੱਗਦੇ ਹਨ। ਇਸ ਦੇ ਨਾਲ ਹੀ ਅਜਿਹੇ ਬ੍ਰਾਈਟ ਅਤੇ ਸੁੰਦਰ ਰੰਗ ਪਹਿਨਣ ਵਾਲੇ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਅਤੇ ਰੰਗ ਵੀ ਨਿਖਰਣ ਲੱਗਦਾ ਹੈ।
ਬ੍ਰਾਈਟ ਅਤੇ ਜੀਵੰਤ ਰੰਗ ਪੁਰਾਣੇ ਸਮੇਂ ਤੋਂ ਹੀ ਤੀਜ ਅਤੇ ਤਿਉਹਾਰਾਂ ਦਾ ਪ੍ਰਤੀਕ ਰਹੇ ਹਨ। ਅਜਿਹੇ ਰੰਗ ਜਿੱਥੇ ਖੁਸ਼ੀ ਨਾਲ ਜੁੜੇ ਹੋਏ ਹਨ, ਉੱਥੇ ਇਹ ਰੰਗ ਵਿਆਹ ਦੇ ਸ਼ਗਨ ਨਾਲ ਵੀ ਜੁੜੇ ਹੋਏ ਹਨ।
ਕਿਹਾ ਜਾਂਦਾ ਹੈ ਕਿ ਅਜਿਹੇ ਰੰਗਾਂ ਨੂੰ ਸ਼ੁਭ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸੇ ਲਈ ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹੀਆਂ ਕੁੜੀਆਂ ਆਪਣੇ ਵਿਆਹ ਦੇ ਕੱਪੜਿਆਂ ਲਈ ਹਮੇਸ਼ਾ ਬ੍ਰਾਈਟ ਰੰਗਾਂ ਦੀ ਚੋਣ ਕਰਦੀਆਂ ਹਨ, ਇੰਨਾ ਹੀ ਨਹੀਂ, ਅਜਿਹੇ ਸੁੰਦਰ ਬ੍ਰਾਈਟ ਰੰਗ ਭਾਰਤੀ ਵਿਆਹਾਂ ਵਿਚ ਚਾਰੇ ਪਾਸੇ ਦੇਖਣ ਨੂੰ ਮਿਲਦੇ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਅਜਿਹੇ ਹੀ ਰੰਗਾਂ ਦੀ ਚੋਣ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹੀਂ ਦਿਨੀਂ ਹੋ ਰਹੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅਜਿਹੇ ਹੀ ਰੰਗ ਪਹਿਣਦੀਆਂ ਨਜ਼ਰ ਆ ਰਹੀਆਂ ਹਨ।