ਖਤਰਾਏ ਕਲਾਂ ਵਾਲੇ ਭੱਟੀ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

Thursday, Dec 06, 2018 - 02:17 PM (IST)

ਖਤਰਾਏ ਕਲਾਂ ਵਾਲੇ ਭੱਟੀ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਮ੍ਰਿਤਸਰ (ਦਲਜੀਤ) - ਐਡਵੋਕੇਟ ਅਮਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਵਿਚ ਅਧਿਆਪਕ ਤਾਇਨਾਤ ਪਰਮਜੀਤ ਸਿੰਘ ਖਤਰਾਏ ਕਲਾਂ ਵਾਲਿਆਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਮਾਤਾ ਸਵਰਨਜੀਤ ਕੌਰ ਪਤਨੀ ਸਵ. ਜੋਗਿੰਦਰ ਸਿੰਘ ਭੱਟੀ ਦਾ ਦਿਹਾਂਤ ਹੋ ਗਿਆ। ਮਾਤਾ ਸਵਰਨਜੀਤ ਕੌਰ ਉੱਘੇ ਸਮਾਜ ਸੇਵਕ ਬਾਬਾ ਜਸਵਿੰਦਰ ਸਿੰਘ ਜੌਲੀ ਦੇ ਸੱਸ ਸਨ। ਇਸ ਮੌਕੇ ਭੱਟੀ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ, ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ, ਪੰਜਾਬ ਬ੍ਰਾਹਮਣ ਕਲਿਆਣ ਮੰਚ ਦੇ ਪ੍ਰਧਾਨ ਪੰਡਿਤ ਨਾਰੇਸ਼ ਧਾਮੀ ਲਾਟੂ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਟੈਕਨੀਕਲ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਮੱਦੀ ਭਰਦਵਾਜ, ਭਿਸ਼ਮਪਾਲ ਐੱਮ. ਏ., ਪੰਡਿਤ ਪ੍ਰਿੰਸ ਪ੍ਰਤਾਪ, ਅਲੋਕ ਸ਼ਰਮਾ, ਤਰਲੋਕ ਸ਼ਰਮਾ, ਬੋਨੀ ਗਿੱਲ ਫਾਰਮ ਵਾਲੇ, ਤਰਲੋਕ ਸਿੰਘ ਆਦਿ ਤੋਂ ਇਲਾਵਾ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆ ਵਲੋਂ ਗਹਿਰੇ ਦੁੱਖ ਦਾ ਇਜਹਾਰ ਪ੍ਰਗਟ ਕੀਤਾ ਗਿਆ ਹੈ। ਮਾਤਾ ਸਵਰਨਜੀਤ ਕੌਰ ਦੀ ਅੰਤਿਮ ਅਰਦਾਸ 8 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਬੀ ਬਲਾਕ, ਰਣਜੀਤ ਐਵੀਨਿਊ ਵਿਖੇ ਬਾਅਦ ਦੁਪਹਿਰ 1 ਤੋਂ 2 ਹੋਵੇਗੀ।


Related News