ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਨੁਕਤਾਚੀਨੀ ਨਹੀਂ ਹੋਣੀ ਚਾਹੀਦੀ : ਪ੍ਰਿੰਸ ਸ਼ਰੀਫਪੁਰਾ
Thursday, Dec 06, 2018 - 02:20 PM (IST)

ਅੰਮ੍ਰਿਤਸਰ (ਛੀਨਾ) - ਅਕਾਲ ਪੁਰਖ ਦੀ ਕਿਰਪਾ ਸਦਕਾ ਗੁ. ਸ੍ਰੀ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਸਤੇ ਹੋ ਰਹੇ ਯਤਨਾਂ ਕਾਰਨ ਸਿੱਖ ਕੌਮ ’ਚ ਭਾਰੀ ਖੁਸ਼ੀ ਦੀ ਲਹਿਰ ਹੈ। ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਿੰਸ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਇਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਕਾਰਜ ਨੂੰ ਲੈ ਕੇ ਕਿਸੇ ਵੀ ਸਿਆਸੀ ਧਿਰ ਨੂੰ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਿੱਖ ਕੌਮ ਦੀ ਲੰਮੇ ਅਰਸੇ ਬਾਅਦ ਆਸ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਰੋਜਾਨਾਂ ਵਿਛਡ਼ੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀ ਦੀਦਾਰ ਵਾਸਤੇ ਨਿੱਤ ਅਰਦਾਸ ਕਰਦਾ ਹੈ ਤੇ ਪ੍ਰਮਾਤਮਾ ਨੇ ਹੁਣ ਸਿੱਖ ਕੋਮ ਦੀ ਅਰਦਾਸ ਪ੍ਰਵਾਨ ਕਰ ਲਈ ਹੈ। ਇਸ ਸਮੇਂ ਕੁੰਵਰਬੀਰ ਸਿੰਘ ਸ਼ਰੀਫਪੁਰਾ, ਜਥੇ. ਜਸਪਾਲ ਸਿੰਘ ਪੁਤਲੀਘਰ, ਸੰਦੀਪ ਸਿੰਘ ਸੁਲਤਾਨਵਿੰਡ, ਬਲਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਰਾਜੂ, ਸਰਬਜੀਤ ਸਿੰਘ ਸਾਬੀ, ਵਿਕਰਮਜੀਤ ਸਿੰਘ ਭੂਸ਼ਣਪੁਰਾ, ਸਤਪਾਲ ਸਿੰਘ ਸੰਧੂ, ਪ੍ਰਮਜੀਤ ਸਿੰਘ, ਕੁਲਵਿੰਦਰ ਸਿੰਘ ਚੈਰੀ, ਮਨਮੀਤ ਸਿੰਘ ਸੰਨੀ, ਗਗਨਦੀਪ ਸਿੰਘ, ਹਰਮੀਤ ਸਿੰਘ, ਸੌਰਵਜੀਤ ਸਿੰਘ, ਵਿੱਕੀ ਸੰਧੂ, ਦੀਪਕ ਕੁਮਾਰ, ਦਮਨਪ੍ਰੀਤ ਸਿੰਘ, ਸਤਨਾਮ ਸਿੰਘ ਭਾਟੀਆ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।