ਕਾਨਵੈਂਟ ਸਕੂਲ ਖੁਜਾਲਾ ਦੇ ਦਫਤਰ ਦਾ ਉਦਘਾਟਨ

11/15/2018 2:20:59 PM

ਅੰਮ੍ਰਿਤਸਰ (ਬਲਜੀਤ) - ਨਜ਼ਦੀਕੀ ਤਰਸਿੱਕਾ ਰੋਡ ਅੱਡਾ ਖੁਜਾਲਾ ਵਿਖੇ ਆਈ. ਸੀ. ਐੱਸ. ਈ. ਬੋਰਡ ਨਾਲ ਸਬੰਧਤ ਨਵੇਂ ਬਣ ਰਹੇ ਨੋਬਲ ਵਿਜ਼ਨ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਦਫਤਰ ਦਾ ਰਸਮੀ ਉਦਘਾਟਨ ਐੱਸ. ਡੀ. ਐੱਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਤੇ ਪਲਵਿੰਦਰ ਸਿੰਘ ਸਰਹਾਲਾ ਮੈਨੇਜਿੰਗ ਡਾਇਰੈਕਟਰ ਪੀ. ਪੀ. ਐੱਸ. ਟਾਹਲੀ ਸਾਹਿਬ ਨੇ ਸਾਂਝੇ ਤੌਰ ’ਤੇ ਕੀਤਾ। ਨੋਬਲ ਵਿਜ਼ਨ ਐਜੂਕੇਸ਼ਨਲ ਸੋਸਾਇਟੀ ਅਧੀਨ ਸ਼ੁਰੂ ਹੋਏ ਇਸ ਅਤਿ-ਆਧੁਨਿਕ ਸਕੂਲ ਦੇ ਪ੍ਰਧਾਨ ਮਹਿਲ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰ ’ਚ ਉੱਚ ਦਰਜੇ ਦੀ ਸਿੱਖਿਆ ਲਈ ਖੋਲ੍ਹੇ ਇਸ ਸਕੂਲ ਦੀ ਇਮਾਰਤ ਏ. ਸੀ. ਹੋਵੇਗੀ ਅਤੇ ਪਲੇਅ-ਵੇ ਤਕਨੀਕ ਦੇ ਨਾਲ-ਨਾਲ ਵਿਦਿਆਰਥੀਅਾਂ ਨੂੰ ਉੱਚ ਦਰਜੇ ਦੇ ਮਾਹਿਰਾਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. (ਡਾ.) ਬਲਜਿੰਦਰ ਸਿੰਘ ਖਾਲਸਾ ਕਾਲਜ, ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸੁਖਦੇਵ ਸਿੰਘ, ਉੱਘੇ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਤੇ ਗੁਰਮਤਿ ਸੰਗੀਤ ਦੇ ਉਸਤਾਦ ਪ੍ਰਿੰ. ਸੁਖਵੰਤ ਸਿੰਘ ਜਵੱਦੀ ਕਲਾਂ ਦੀ ਅਗਵਾਈ ’ਚ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ, ਗੱਤਕਾ, ਸਮਾਰਟ ਕਲਾਸਾਂ, ਕੰਪਿਊਟਰ ਸਿੱਖਿਆ, ਸਕੇਟਿੰਗ, ਬੈਡਮਿੰਟਨ, ਬਾਸਕਟਬਾਲ, ਸਵਿਮਿੰਗ ਪੂਲ ਅਤੇ ਹੋਰ ਖੇਡਾਂ ਨਾਲ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲ ’ਚ ਨਵੇਂ ਸੈਸ਼ਨ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ, ਮਾਪੇ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਅਤੇ ਦਾਖਲੇ ਲਈ ਸਕੂਲ ਆ ਕੇ ਸੰਪਰਕ ਕਰ ਸਕਦੇ ਹਨ। ਇਸ ਸਮੇਂ ਪ੍ਰਿੰ. ਗੁਰਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਰੰਧਾਵਾ, ਹਰਿੰਦਰ ਸਿੰਘ ਸੇਖੋਂ ਚੇਅਰਮੈਨ ਜੈਨਥ ਪਬਲਿਕ ਸਕੂਲ, ਉੱਘੇ ਪੱਤਰਕਾਰ ਸੁਖਦੀਪ ਸਿੱਧੂ, ਸਮਾਜ ਸੇਵਕ ਨਛੱਤਰ ਸਿੰਘ ਬੱਲ ਆਦਿ ਹਾਜ਼ਰ ਸਨ।


Related News