ਲੁਟੇਰਾ ਗਿਰੋਹ ਦੇ 6 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
Saturday, Sep 14, 2024 - 06:10 PM (IST)
ਅੰਮ੍ਰਿਤਸਰ/ਰਾਜਾਸਾਂਸੀ (ਜ.ਬ./ਰਾਜਵਿੰਦਰ)- ਥਾਣਾ ਰਾਜਾਸਾਂਸੀ ਦੀ ਪੁਲਸ ਨੇ ਇਤਲਾਹ ਦੇ ਆਧਾਰ ’ਤੇ ਨਾਕਾਬੰਦੀ ਕਰਦਿਆਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਕ ਵਿਚ ਘੁੰਮ ਰਹੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਬੌਬੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭੂਰੇਗਿੱਲ, ਜਗਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭੂਰੇਗਿੱਲ, ਕਰਨਦੀਪ ਸਿੰਘ ਪੁੱਤਰ ਹਰਭਜਨ ਸਿੰਘ, ਓਮ ਪ੍ਰਕਾਸ਼ ਪੁੱਤਰ ਸਰਵਣ ਕੁਮਾਰ ਵਾਸੀ ਖਜ਼ਾਨਾ ਗੇਟ, ਅਰੁਣ ਪੁੱਤਰ ਬਲਵਿੰਦਰ ਸਿੰਘ ਵਾਸੀ ਘਾ ਮੰਡੀ ਅਤੇ ਸਾਜਨ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਬੱਚੀਵਿੰਡ ਕੋਲੋਂ ਇਕ ਪਿਸਟਲ 32 ਬੋਰ, ਇਕ-ਇਕ ਕਾਰਤੂਸ, 2 ਖਿਡੌਣਾ ਪਿਸਟਲ, 6 ਮੋਬਾਈਲ ਫੋਨ ਅਤੇ ਦੋ ਸਰਬ ਲੋਹੇ ਦੇ ਕੜੇ ਸਮੇਤ ਇਕ ਕਾਰ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਂਚ ਅਫਸਰ ਨੇ ਦੱਸਿਆ ਕਿ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।