ਲੱਖਾਂ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਜਲਦੀ ਬਾਹਰ ਕੱਢੇਗਾ ਅਮਰੀਕਾ : ਟਰੰਪ

06/18/2019 1:29:22 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਅਗਲੇ ਹਫਤੇ ਤੋਂ ਲੱਖਾਂ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰੇਗਾ। ਟਰੰਪ ਨੇ ਇਮੀਗ੍ਰੇਸ਼ਨ ਅਤੇ ਕਸਟਮ ਲਾਗੂ ਕਰਨ ਵਾਲੀ ਏਜੰਸੀ ਦਾ ਜ਼ਿਕਰ ਕਰਦਿਆਂ ਟਵਿੱਟਰ 'ਤੇ ਕਿਹਾ,''ਅਗਲੇ ਹਫਤੇ ਆਈ.ਸੀ.ਈ. ਲੱਖਾਂ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ, ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਏ ਸਨ। ਜਿੰਨੀ ਜਲਦੀ ਉਹ ਦਾਖਲ ਹੋਏ ਸਨ ਉਨੀ ਹੀ ਫੁਰਤੀ ਨਾਲ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ।'' 

 

ਟਰੰਪ ਨੇ ਨਾਲ ਹੀ ਕਿਹਾ ਕਿ ਉਹ ਗਵਾਟੇਮਾਲਾ 'ਸੇਫ ਥਰਡ' ਸਮਝੌਤੇ 'ਤੇ ਦਸਤਖਤ ਕਰਨ ਲਈ ਤਿਆਰ ਹਨ। ਇਸ ਸਮਝੌਤੇ ਦੇ ਤਹਿਤ ਗਵਾਟੇਮਾਲਾ ਖੇਤਰ ਵਿਚ ਦਾਖਲ ਹੋ ਰਹੇ ਸ਼ਰਨਾਰਥੀਆਂ ਨੂੰ ਸ਼ਰਨਾਰਥੀ ਦਾ ਦਰਜਾ ਪਾਉਣ ਲਈ ਉੱਥੇ ਐਪਲੀਕੇਸ਼ਨ ਦੇਣੀ ਹੋਵੇਗੀ ਨਾ ਕਿ ਅਮਰੀਕਾ ਵਿਚ। ਅਮਰੀਕਾ ਵਿਚ ਗਵਾਟੇਮਾਲਾ ਅਤੇ ਹੋਰ ਮੱਧ ਅਮਰੀਕੀ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸ਼ਰਨਾਰਥੀ ਆ ਰਹੇ ਹਨ। ਇਹ ਦੇਸ਼ ਗਿਰੋਹਾਂ ਦੀ ਹਿੰਸਾ ਦੇ ਸ਼ਿਕਾਰ ਹਨ। ਟਰੰਪ ਨੇ ਗੈਰ ਕਾਨੂੰਨੀ ਸ਼ਰਨਾਰਥੀਆਂ ਵਿਰੁੱਧ ਲੜਾਈ ਨੂੰ ਆਪਣੇ ਪ੍ਰਸ਼ਾਸਨ ਦਾ ਮੁੱਖ ਕੇਂਦਰ ਬਿੰਦੂ ਬਣਾਇਆ ਹੈ।


Vandana

Content Editor

Related News