ਅਮਰੀਕੀ ਅਰਥਵਿਵਸਥਾ ''ਚ ਦੂਜੀ ਤਿਮਾਹੀ ''ਚ ਭਾਰੀ ਗਿਰਾਵਟ

08/27/2020 10:05:45 PM

ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਵਿਚ ਦੂਜੀ ਤਿਮਾਹੀ ਅਪ੍ਰੈਲ-ਜੂਨ ਵਿਚ ਸਾਲਾਨਾ ਆਧਾਰ 'ਤੇ 31.7 ਫੀਸਦੀ ਦੀ ਭਾਰੀ ਗਿਰਾਵਟ ਦੇਖੀ ਗਈ। 

ਅਮਰੀਕੀ ਸਰਕਾਰ ਦੇ ਵੀਰਵਾਰ ਨੂੰ ਜਾਰੀ ਅਨੁਮਾਨਾਂ ਮੁਤਾਬਕ ਇਹ ਦੇਸ਼ ਦੀ ਅਰਥ-ਵਿਵਸਥਾ ਵਿਚ ਕਿਸੇ ਤਿਮਾਹੀ ਵਿਚ ਰਿਕਾਰਡ ਗਿਰਾਵਟ ਹੈ। ਅਮਰੀਕੀ ਅਰਥਵਿਵਸਥਾ ਕੋਰੋਨਾ ਵਾਇਰਸ ਸੰਕਟ ਦੇ ਚੱਲਦੇ ਕਾਫੀ ਸੰਘਰਸ਼ ਵਿਚੋਂ ਗੁਜ਼ਰ ਰਹੀ ਹੈ। ਵਣਜ ਵਿਭਾਗ ਨੇ ਅਮਰੀਕਾ ਦੇ ਪਿਛਲੀ ਤਿਮਾਹੀ ਦੇ ਜੀ. ਡੀ. ਪੀ.  ਅਨੁਮਾਨਾਂ ਨੂੰ ਵੀ ਘਟਾ ਦਿੱਤਾ ਹੈ। 

ਜੁਲਾਈ ਦੇ ਅਖੀਰ ਵਿਚ ਮੁਲਾਂਕਣ ਦੇ ਬਾਅਦ ਇਸ ਦੇ ਸਾਲਾਨਾ ਆਧਾਰ 'ਤੇ 32.9 ਫੀਸਦੀ ਤੋਂ ਥੋੜ੍ਹੀ ਘੱਟ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਅਰਥਵਿਵਸਥਾ ਵਿਚ ਸਭ ਤੋਂ ਤੇਜ਼ ਤਿਮਾਹੀ ਗਿਰਾਵਟ 1958 ਵਿਚ 10 ਫੀਸਦੀ ਦਰਜ ਕੀਤੀ ਗਈ ਸੀ। 
ਦੇਸ਼ ਦੀ ਅਰਥਵਿਵਸਥਾ ਦੇ ਰਿਕਾਰਡ ਰੱਖਣ ਦੀ ਸ਼ੁਰੂਆਤ 1947 ਤੋਂ ਹੋਈ। ਅਮਰੀਕਾ ਵਿਚ ਬੇਰੋਜ਼ਗਾਰੀ ਹੁਣ ਵੀ 10.2 ਫੀਸਦੀ ਦੇ ਉੱਚ ਪੱਧਰ 'ਤੇ ਬਣੀ ਹੋਈ ਹੈ। ਹਰ ਹਫਤੇ ਤਕਰੀਬਨ 10 ਲੱਖ ਲੋਕ ਬੋਰੋਜ਼ਗਾਰੀ ਭੱਤੇ ਲਈ ਅਪੀਲ ਕਰ ਰਹੇ ਹਨ। ਹਾਲਾਂਕਿ ਇਸ ਵਿਚਕਾਰ ਬੇਰੋਜ਼ਗਾਰੀ ਭੱਤੇ ਦੇ ਰੂਪ ਵਿਚ ਉਨ੍ਹਾਂ ਨੂੰ ਮਿਲਣ ਵਾਲੀ ਮਦਦ ਘੱਟ ਹੋਈ ਹੈ। 


Sanjeev

Content Editor

Related News