ਭਾਰਤੀ ਮੂਲ ਦੇ ਦੋ ਅਮਰੀਕੀਆਂ ''ਤੇ ਲੱਗਿਆ ਐੱਚ-1 ਬੀ ਵੀਜ਼ਾ ਸੰਬੰਧੀ ਧੋਖਾਧੜੀ ਦਾ ਦੋਸ਼

03/29/2017 5:34:14 PM

ਵਾਸ਼ਿੰਗਟਨ— ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਦੋ ਅਮਰੀਕੀ ਨਾਗਰਿਕਾਂ ''ਤੇ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਐੱਚ-1 ਬੀ ਵੀਜ਼ਾ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦਾ ਉਪਯੋਗ ਕਰਨ ਦੇ ਦੋਸ਼ ਤੈਅ ਕੀਤੇ ਹਨ। ਜੇਕਰ ਜੈਵੇਲ ਮੁਰੂਗਨ (46) ਅਤੇ ਸੱਯਦ ਨਵਾਜ (40) ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 20 ਸਾਲ ਦੀ ਜੇਲ ਜਾਂ 2,50,000 ਡਾਲਰ ਦਾ ਜ਼ੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਸੰਘੀ ਵਕੀਲ ਨੇ ਦੋਸ਼ ਲਾਇਆ ਹੈ ਕਿ ਫ੍ਰੋਮੋਂਟ ਸਥਿਤ ਡਾਇਨਾਸਾਫਟ ਸਿਨੈਰਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਰੂਗਨ ਅਤੇ ਨਵਾਜ ਨੇ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਐੱਚ-1 ਬੀ ਵੀਜ਼ਾ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ। ਉਹ ਦੋਵੇਂ 2010 ਤੋਂ 2016 ਤੱਕ ਅਜਿਹੀਆਂ ਗਤੀਵਿਧੀਆਂ ''ਚ ਸ਼ਾਮਲ ਰਹੇ। ਇਹ ਦੋਸ਼ ਸ਼ੁੱਕਰਵਾਰ (24 ਮਾਰਚ) ਨੂੰ ਲਗਾਏ ਗਏ ਹਨ। ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਡਾਇਨਾਸਾਫਟ ਸਿਨੈਰਜੀ ਇੰਕ ਕੈਲੀਫੋਰਨੀਆ ''ਚ ਸਥਿਤ ਹੈ ਅਤੇ ਚੇਨਈ ''ਚ ਵੀ ਇਸ ਦਾ ਇਕ ਦਫ਼ਤਰ ਹੈ।


Related News