ਪੰਨੂੰ ਨੇ ‘ਕਨਿਸ਼ਕਾ 2.0’ ਦਾ ਜਤਾਇਆ ਖ਼ਦਸ਼ਾ, ਏਅਰ ਇੰਡੀਆ ਦੇ ਬਾਈਕਾਟ ਦਾ ਦਿੱਤਾ ਸੱਦਾ

Sunday, Jun 28, 2026 - 07:46 PM (IST)

ਪੰਨੂੰ ਨੇ ‘ਕਨਿਸ਼ਕਾ 2.0’ ਦਾ ਜਤਾਇਆ ਖ਼ਦਸ਼ਾ, ਏਅਰ ਇੰਡੀਆ ਦੇ ਬਾਈਕਾਟ ਦਾ ਦਿੱਤਾ ਸੱਦਾ

ਨਿਊਯਾਰਕ (ਸਰਬਜੀਤ ਸਿੰਘ ਬਨੂੜ)- ਸਿੱਖਸ ਫਾਰ ਜਸਟਿਸ (SFJ) ਨੇ ਇੱਕ ਨਵਾਂ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਸਫ਼ਰ ਨਾ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਨੇ ਇਸ ਨੂੰ “ਕਨਿਸ਼ਕਾ 2.0” ਦਾ ਨਾਮ ਦਿੰਦਿਆਂ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਇੱਕ ਹੋਰ ਵੱਡੀ ਹਵਾਈ ਤ੍ਰਾਸਦੀ ਵਾਪਰ ਸਕਦੀ ਹੈ ਜਿਸ ਵਿੱਚ SFJ ਦੇ ਅਟਾਰਨੀ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਇੰਡੋ-ਕੈਨੇਡੀਅਨ ਹਿੰਦੂ ਨੂੰ ਭਾਰਤ ਤੋਂ ਆਉਣ ਵਾਲੇ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣ ਸਕਦੇ ਹਨ ਦਾ ਵੱਡਾ ਦਾਅਵਾ ਕੀਤਾ ਗਿਆ ਹੈ । 
ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ 1985 ਦੀ ਏਅਰ ਇੰਡੀਆ ਫਲਾਈਟ 182 (ਕਨਿਸ਼ਕਾ) ਹਾਦਸੇ ਤੋਂ ਕੋਈ ਸਬਕ ਨਹੀਂ ਲੈ ਰਹੀਆਂ ਅਤੇ ਉਨ੍ਹਾਂ ਦੇ ਅਨੁਸਾਰ ਉਹੋ ਜਿਹੀਆਂ ਗਲਤੀਆਂ ਮੁੜ ਦੁਹਰਾਈਆਂ ਜਾ ਰਹੀਆਂ ਹਨ। ਪੰਨੂੰ ਨੇ ਦੋਸ਼ ਲਗਾਇਆ ਕਿ ਭਾਰਤ ਵੱਲੋਂ ਖਾਲਿਸਤਾਨੀ ਸਰਗਰਮੀਆਂ ਸਬੰਧੀ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਇੱਕ ਮਨੋਵੈਗਿਆਨਿਕ ਮੁਹਿੰਮ ਦਾ ਹਿੱਸਾ ਹਨ। ਇਸ ਦਾ ਮਕਸਦ ਖਾਲਿਸਤਾਨ ਹਮਾਇਤੀ ਅੰਦੋਲਨ ਨੂੰ ਬਦਨਾਮ ਕਰਨਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਸ ਦੇ ਵਿਰੁੱਧ ਮਾਹੌਲ ਤਿਆਰ ਕਰਨਾ ਹੈ। SFJ ਨੇ ਆਪਣੇ ਬਿਆਨ ਵਿੱਚ 1985 ਦੇ ਕਨਿਸ਼ਕਾ ਹਾਦਸੇ ਨੂੰ ਲੈ ਕੇ ਵੀ ਗੰਭੀਰ ਦੋਸ਼ ਦੁਹਰਾਏ ਹਨ ਜਿਸ ਵਿੱਚ  ਭਾਰਤ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀ R&AW ਦੇ ਉੱਚ ਅਧਿਕਾਰੀਆਂ ਦੀ ਭੂਮਿਕਾ ਰਹੀ ਸੀ।
SFJ ਦਾ ਕਹਿਣਾ ਹੈ ਕਿ ਕਥਿਤ “ਕਨਿਸ਼ਕਾ 2.0” ਦੇ ਪਿੱਛੇ ਦੋ ਮੁੱਖ ਉਦੇਸ਼ ਹੋ ਸਕਦੇ ਹਨ ਪਹਿਲਾ, ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਰੋਕਣਾ ਅਤੇ ਦੂਜਾ, ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਛਵੀ ਨੂੰ ਪੀੜਤ ਵਜੋਂ ਪੇਸ਼ ਕਰਨਾ। ਗੁਰਪਤਵੰਤ ਸਿੰਘ ਪੰਨੂੰ ਨੇ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਵੱਲੋਂ ਦਿੱਤੀਆਂ ਜਾ ਰਹੀਆਂ ਸੁਰੱਖਿਆ ਚੇਤਾਵਨੀਆਂ ਦਾ ਮੁੜ ਮੁਲਾਂਕਣ ਕਰੇ ਅਤੇ 1985 ਦੀ ਤ੍ਰਾਸਦੀ ਨਾਲ ਸਬੰਧਤ ਇਤਿਹਾਸਕ ਰਿਕਾਰਡ ਦੀ ਦੁਬਾਰਾ ਜਾਂਚ ਕਰੇ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਹਿਲਾਂ ਵੀ SFJ ਨੂੰ ਗੈਰ-ਕਾਨੂੰਨੀ ਜਥੇਬੰਦੀ ਕਰਾਰ ਦਿੱਤਾ ਹੈ ਅਤੇ ਉਸ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News