ਉੱਤਰੀ ਕੈਰੋਲੀਨਾ : ਫ਼ੌਜ ਦੀ ਭਰਤੀ ''ਚ ਅਸਫਲ ਹੋਏ ਵਿਅਕਤੀ ਨੇ ਕਰ ਦਿੱਤੀ ਗੋਲੀਬਾਰੀ

12/18/2020 9:02:30 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਉੱਤਰੀ ਕੈਰੋਲੀਨਾ ਦਾ ਇਕ ਵਿਅਕਤੀ ਫ਼ੌਜ ਵਿਚ ਭਰਤੀ ਹੋਣ ਲਈ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਅਸਫਲ ਰਿਹਾ ਤਾਂ ਉਸ ਨੇ ਗ੍ਰੀਨਸਬੋਰੋ ਦੇ ਇਕ ਭਰਤੀ ਸਟੇਸ਼ਨ 'ਤੇ ਗੋਲੀਬਾਰੀ ਕਰ ਦਿੱਤੀ।

ਫ਼ੌਜ ਦੀ ਅਧਿਕਾਰੀ ਲੀਜ਼ਾ ਫਰੂਗਸਨ ਦੇ ਬਿਆਨ ਅਨੁਸਾਰ ਸੋਮਵਾਰ ਦੇ ਦਿਨ ਭਰਤੀ ਸਟੇਸ਼ਨ 'ਤੇ ਹੋਈ ਗੋਲੀਬਾਰੀ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਇਸ ਨਾਲ ਇਮਾਰਤ ਦੇ ਪ੍ਰਵੇਸ਼ ਦੁਆਰ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ। ਇਸ ਗੋਲੀਬਾਰੀ ਦੌਰਾਨ ਕੋਈ ਵੀ  ਫ਼ੌਜੀ ਘਟਨਾ ਸਥਾਨ 'ਤੇ ਮੌਜੂਦ ਨਹੀਂ ਸੀ। ਹਮਲੇ ਦਾ ਸ਼ੱਕੀ ਵਿਅਕਤੀ ਨੇ ਫ਼ੌਜ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਫ਼ੌਜ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਬਾਅਦ ਵਿਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ।

ਗ੍ਰੀਨਸਬੋਰੋ ਪੁਲਸ ਵਿਭਾਗ ਦੇ ਬੁਲਾਰੇ ਰੋਨਾਲਡ ਗਲੇਨ ਨੇ ਦੱਸਿਆ ਕਿ ਇਸ ਹਮਲੇ ਦੇ ਦੋਸ਼ੀ ਵਿਅਕਤੀ 36 ਸਾਲਾ ਜੇਮਜ਼ ਕੂਪਰ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਗਿਲਫੋਰਡ ਕਾਉਂਟੀ ਜੇਲ੍ਹ ਵਿਚ 2,60,000 ਡਾਲਰ ਦੇ ਬਾਂਡ ਦੇ ਨਾਲ ਹਿਰਾਸਤ ਵਿਚ ਰੱਖਿਆ ਗਿਆ ਹੈ। ਗਲੇਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂਪਰ ਨੂੰ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਛੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Sanjeev

Content Editor

Related News