ਖਾਲੜਾ ਪਾਰਕ ਕਮੇਟੀ ਤੇ ਇੰਡੋ ਯੂ. ਐਸ. ਹੈਰੀਟੇਜ ਵੱਲੋਂ ਹਿਊਮਨ ਰਾਈਟਸ ਦਿਵਸ ਸਬੰਧੀ ਤਿਆਰੀਆਂ ਆਰੰਭ

Tuesday, Aug 01, 2023 - 04:38 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਥਾਨਕ ਬਾਬਿਆਂ ਦੀ ਖਾਲੜਾ ਪਾਰਕ ਕਮੇਟੀ ਅਤੇ ਇੰਡੋ ਯੂ. ਐੱਸ. ਹੈਰੀਟੇਜ ਵੱਲੋਂ ਉਪਰਾਲੇ ਆਰੰਭ ਦਿੱਤੇ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਫਰਿਜ਼ਨੋ ਦੇ ਖਾਲੜਾ ਪਾਰਕ ਵਿਚ 16 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਦੋ ਵਜੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ।

ਲੰਘੇ ਐਤਵਾਰ ਇਸ ਸਮਾਗਮ ਸਬੰਧੀ ਪਹਿਲੀ ਮੀਟਿੰਗ ਖਾਲੜਾ ਪਾਰਕ ਵਿਚ ਰੱਖੀ ਗਈ। ਇਸ ਮੌਕੇ ਪਤਵੰਤੇ ਸੱਜਣਾਂ ਨੇ ਸਭ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਨਿਮਰ ਬੇਨਤੀ ਕੀਤੀ ਅਤੇ ਇਸ ਸਮਾਗਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਥੇ ਇਹ ਵੀ ਜ਼ਿਕਰਯਗ ਹੈ ਕਿ ਸਤੰਬਰ 1995 ਵਿਚ ਸਮੇਂ ਦੀ ਹਕੂਮਤ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਸਬੰਧੀ ਆਵਾਜ਼ ਬੁਲੰਦ ਕਰਨ ਦੇ ਬਦਲੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਉਪਰੰਤ ਜੈਕਾਰਾ ਮੂਵਮੈਂਟ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਪਾਰਕ ਫਰਿਜ਼ਨੋ ਸ਼ਹਿਰ ਵਿਚ ਬਣਾਇਆ ਗਿਆ ਅਤੇ ਇਸ ਪਾਰਕ ਵਿਚ ਹਰੇਕ ਸਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸੇ ਕੜੀ ਤਹਿਤ ਇਹ ਸਾਲਾਨਾ ਸਮਾਗਮ 16 ਸਤੰਬਰ ਦਿਨ ਸ਼ਨੀਵਾਰ ਨੂੰ ਖਾਲੜਾ ਪਾਰਕ ਵਿਖੇ ਦੁਪਹਿਰ ਦੋ ਵਜੇ ਰੱਖਿਆ ਗਿਆ ਹੈ।


Manoj

Content Editor

Related News